ਡੀ,ਸੀ,ਯੂ, ਮਾਨਸਾ ਦੇ ਕੁਲਵੰਤ ਸਿੰਘ ਰਮਦਿੱਤੇਵਾਲਾ ਚੇਅਰਮੈਨ ਅਤੇ ਸਮਸ਼ੇਰ ਸਿੰਘ ਸਰਾਓ ਵਾਇਸ ਚੇਅਰਮੈਨ ਬਣੇ

ਡੀ,ਸੀ,ਯੂ, ਮਾਨਸਾ ਦੇ ਕੁਲਵੰਤ ਸਿੰਘ ਰਮਦਿੱਤੇਵਾਲਾ ਚੇਅਰਮੈਨ ਅਤੇ ਸਮਸ਼ੇਰ ਸਿੰਘ ਸਰਾਓ ਵਾਇਸ ਚੇਅਰਮੈਨ ਬਣੇ


ਮਾਨਸਾ 11 ਮਾਰਚ ਗੁਰਜੰਟ ਸਿੰਘ ਬਾਜੇਵਾਲੀਆ
ਜਿਲ੍ਹਾ ਸਹਿਕਾਰੀ ਯੂਨੀਅਨ ਮਾਨਸਾ ਦੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਦੌਰਾਨ ਅਹੁੱਦਿਆਂ ਦੀ ਵੰਡ ਕੀਤੀ ਗਈ, ਜਿਸ ਵਿੱਚ ਕੁਲਵੰਤ ਸਿੰਘ ਰਮਦਿੱਤੇਵਾਲਾ ਨੂੰ ਚੇਅਰਮੈਨ ਅਤੇ ਸਮਸ਼ੇਰ ਸਿੰਘ ਸਰਾਓ ਨੂੰ ਵਾਇਸ ਚੇਅਰਮੈਨ ਚੁਣਿਆ ਗਿਆ। ਇਹਨਾਂ ਦੇ ਸਹਿਯੋਗੀ ਸੱਜਣ ਰਾਮ ਸਿੰਘ ਸੰਘਾ, ਬੂਟਾ ਸਿੰਘ ਕੁਲਾਣਾ, ਬੇਅੰਤ ਸਿੰਘ ਬੁਰਜ ਰਾਠੀ, ਜਸਪਾਲ ਸਿੰਘ ਬੋੜਾਵਾਲ, ਸੁਖਦੇਵ ਸਿੰਘ ਕਿਸ਼ਨਗੜ੍ਹ ਸੇਢਾ ਸਿੰਘ ਵਾਲਾ, ਬਲਵਿੰਦਰ ਸਿੰਘ ਘੁਰਕਣੀ, ਅਮਨਦੀਪ ਸਿੰਘ ਭਲਾਈਕੇ ਅਤੇ ਅਮਰੀਕ ਸਿੰਘ ਆਹਲੂਪੁਰ ਕਾਰਜਕਾਰੀ ਕਮੇਟੀ ਦੇ ਡਾਇਰੈਕਟਰ ਚੁਣੇ ਗਏ। ਇਹ ਚੋਣ ਆਮ ਆਦਮੀ ਪਾਰਟੀ ਦੀ ਜਿਲ੍ਹਾ ਇਕਾਈ ਮਾਨਸਾ ਜਿਸ ਵਿੱਚ ਚਰਨਜੀਤ ਸਿੰਘ ਅੱਕਾਂਵਾਲੀ ਚੇਅਰਮੈਨ ਪਲੈਨਿੰਗ ਬੋਰਡ ਮਾਨਸਾ, ਗੁਰਪ੍ਰੀਤ ਸਿੰਘ ਭੁੱਚਰ ਚੇਅਰਮੈਨ ਮਾਰਕਿਟ ਕਮੇਟੀ ਮਾਨਸਾ, ਸੋਹਣ ਸਿੰਘ ਕਲੀਪੁਰ ਚੇਅਰਮੈਨ ਸੈਟਰਲ ਕੋਆਪਰੇਟਿਵ ਬੈਂਕ ਮਾਨਸਾ, ਗੁਰਸੇਵਕ ਸਿੰਘ ਡਾਇਰੈਕਟਰ, ਸਟੇਟ ਕੋਆਪਰੇਟਿਵ ਬੈਂਕ ਪੰਜਾਬ ਅਤੇ ਸੁਰਜੀਤ ਸਿੰਘ ਮਾਖਾ ਡਾਇਰੈਕਟਰ ਸੈਂਟਰਲ ਕੋਆਪਰੇਟਿਵ ਬੈਂਕ ਮਾਨਸਾ ਦੇ ਯਤਨਾਂ ਸਦਕਾ ਸਰਵਸੰਮਤੀ ਨਾਲ ਹੋਈ। ਆਮ ਆਦਮੀ ਪਾਰਟੀ ਇਕਾਈ ਮਾਨਸਾ ਦੇ ਨੁਮਾਇੰਦੇ ਸ੍ਰੀ ਬੁਧਰਾਮ ਐਮ,ਐਲ,ਏ, ਬੁਢਲਾਡਾ, ਸ੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ ਐਮ,ਐਲ,ਏ, ਸਰਦੂਲਗੜ੍ਹ, ਸ੍ਰੀ ਵਿਜੈ ਕੁਮਾਰ ਸਿੰਗਲਾ ਐਮHਐਲHਏH ਮਾਨਸਾ ਦੀ ਯੋਗ ਅਗਵਾਈ ਲਈ ਧੰਨਵਾਦ ਕੀਤਾ ਅਤੇ ਨਵੇਂ ਚੁਣੇ ਅਹੁੱਦੇਦਾਰਾਂ ਨੂੰ ਵਧਾਈ ਦਿੱਤੀ। ਕੁਲਵੰਤ ਸਿੰਘ ਚੇਅਰਮੈਨ ਅਤੇ ਸਮਸ਼ੇਰ ਸਿੰਘ ਸਰਾਓ ਵਾਇਸ ਚੇਅਰਮੈਨ ਨੇ ਵਿਸਵਾਸ ਦਿਵਾਇਆ ਕਿ ਉਹ ਡੀ,ਸੀ,ਯੂ,ਮਾਨਸਾ ਦੇ ਵਿਕਾਸ ਲਈ ਪੁਰਜੋਰ ਯਤਨ ਕਰਨਗੇ। ਸਹਿਕਾਰਤਾ ਵਿਭਾਗ ਦੀ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸੰਸਥਾ ਦੇ ਕਾਰੋਬਾਰ ਨੂੰ ਵਧਾਇਾਆ ਜਾਵੇਗਾ। ਗੁਰਮੀਤ ਸਿੰਘ ਗਾਗੋਵਾਲ ਮੈਨੇਜ਼ਰ ਯੂਨੀਅਨ ਨੇ ਕਿਹਾ ਕਿ ਅਹੁਦੇਦਾਰਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ ਅਤੇ ਸੰਸਥਾ ਨੂੰ ਦਰਪੇਸ ਔਕੜਾਂ ਹੱਲ ਕੀਤੀਆਂ ਜਾਣਗੀਆਂ।

Post a Comment

0 Comments