ਪੰਜਾਬ ਦੇ ਮੁਖ ਮੰਤਰੀ ਵਲੋਂ ਕਾਂਗਰਸ ਪਾਰਟੀ ਦੇ ਦਲਿਤ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨਾਲ ਦੁਰਵਿਵਹਾਰ ਕਰਨ ਦੀ ਘਟਨਾ ਨਿੰਦਣਯੋਗ ਤੇ ਸੋੜੀ ਮਾਨਸਿਕਤਾ ਦੀ ਨਿਸ਼ਾਨੀ- ਗੁਰਪ੍ਰੀਤ ਲੱਕੀ ਪੱਖੋਂ,ਗੁਰਕੀਮਤ ਸਿੰਘ ਸਿੱਧੂ

 ਪੰਜਾਬ ਦੇ ਮੁਖ ਮੰਤਰੀ ਵਲੋਂ ਕਾਂਗਰਸ ਪਾਰਟੀ ਦੇ ਦਲਿਤ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨਾਲ ਦੁਰਵਿਵਹਾਰ ਕਰਨ ਦੀ ਘਟਨਾ ਨਿੰਦਣਯੋਗ ਤੇ ਸੋੜੀ ਮਾਨਸਿਕਤਾ ਦੀ ਨਿਸ਼ਾਨੀ- ਗੁਰਪ੍ਰੀਤ ਲੱਕੀ ਪੱਖੋਂ,ਗੁਰਕੀਮਤ ਸਿੰਘ ਸਿੱਧੂ 


ਬਰਨਾਲਾ,6,ਮਾਰਚ /ਕਰਨਪ੍ਰੀਤ ਕਰਨ /
-)ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਵਿਧਾਨ ਸਭਾ ਦੇ ਚਲਦੇ ਸੈਸਨ ਅੰਦਰ ਕਾਂਗਰਸ ਪਾਰਟੀ ਦੇ ਦਲਿਤ ਭਾਈਚਾਰੇ ਨਾਲ ਸਬੰਧਿਤ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨਾਲ ਦੁਰਵਿਵਹਾਰ ਕਰਨ ਦੀ ਘਟਨਾ ਅਤੀ ਨਿੰਦਣਯੋਗ ਹੈ ਤੇ ਸੋੜੀ ਮਾਨਸਿਕਤਾ ਦੀ ਨਿਸ਼ਾਨੀ ਹੈ ਜਿਸ ਤੋਂ ਸਾਫ ਝਲਕਦਾ ਹੈ ਕਿ ਪੰਜਾਬ ਦੇ ਮੁੱਖਮੰਤਰੀ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਦੀ ਕਿੰਨ ਕੁ ਕਦਰ ਕਰਦੇ ਹਨ ! ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋਂ ਅਤੇ ਮੈਂਬਰ ਪੀ ਪੀ ਸੀ ਸੀ ਗੁਰਕੀਮਤ ਸਿੰਘ ਸਿੱਧੂ ਨੇ ਮੀਡਿਆ ਨਾਲ ਗਲਬਾਤ ਕਰਦਿਆਂ ਕੀਤਾ ! ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਸਮੇਂ ਹਰੇਕ ਵਰਗ ਦੇ ਨੁਮਾਇੰਦਿਆਂ ਦਾ ਸਨਮਾਨ ਹੁੰਦਾ ਸੀ ਭਾਰਤ ਦੀ ਸਭ ਤੋਂ ਵੱਡੀ ਤੇ ਲੋਕਤੰਤਰਿਕ ਪਾਰਟੀ ਚ ਚੁਣੇ ਹੋਏ ਵਿਧਾਇਕਾਂ ਵਿਚ ਤਕਰੀਬਨ ਹਰੇਕ ਭਾਈਚਾਰੇ ਨਾਲ ਸਬੰਧਿਤ ਵਿਧਾਇਕ ਹੁੰਦੇ ਸਨ। ਜੋ ਕਿ ਦੇਖਣ ਤੇ ਸੁਣਨ ਵਾਲੇ ਨੂੰ ਚੰਗਾ ਸਤਿਕਾਰ ਦਿੰਦੇ ਅਤੇ ਲੈਂਦੇ ਸਨ ! ਕਾਂਗਰਸ ਪਾਰਟੀ ਹਰੇਕ ਦਾ ਦਿਲੋਂ ਸਤਿਕਾਰ ਕਰਦੀ ਹੈ ਪਰੰਤੂ ਆਪ ਦੇ ਦਲਿਤ ਭਾਈਚਾਰੇ ਨਾਲ ਸਬੰਧਿਤ ਵਿਧਾਇਕਾਂ ਦੀ ਚੁੱਪੀ ਸੰਘੀ ਦੱਬਣ ਵੱਲ ਇਸ਼ਾਰਾ ਕਰਦੀ ਹੈ ਜਿੰਹਨਾਂ ਇਸ ਘਿਨੌਣੀ ਬਿਆਨਬਾਜ਼ੀ ਤੇ ਆਪਣਾ ਮੁਹਂ ਨਹੀਂ ਖੋਲਿਆ ਪਰ ਜੋ ਪੰਜਾਬ ਵਿਧਾਨ ਸਭਾ ਵਿਚ ਪੰਜਾਬ ਦੇ ਮੁੱਖਮੰਤਰੀ ਨੇ ਇੱਕ ਗੈਰ ਜਿੰਮੇਵਾਰਨਾ ਬਿਆਨ ਦਾਗਦਿਆਂ ਆਮ ਆਦਮੀ ਪਾਰਟੀ ਦਾ ਨਕਲੀ ਚੇਹਰਾ ਖੁਦ ਹੀ ਲੋਕਾਂ ਸ੍ਹਾਮਣੇ ਲਿਆ ਦਿੱਤਾ ਹੈ ਜਿਸ ਦਾ ਖ਼ਮਿਆਜ਼ਾ ਅਗਾਮੀ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਚ ਭੁਗਤਣਾ ਪਵੇਗਾ। ਉਹਨਾਂ ਕਿਹਾ ਜੇ ਜਲਦ ਮੁੱਖਮੰਤਰੀ ਨੇ ਮੁਆਫੀ ਨਾ ਮੰਗੀ ਤਾਂ ਆਪ ਵਿਧਾਇਕਾਂ ਦਾ ਘੇਰਾਓ ਕੀਤਾ ਜਾਵੇਗਾ

Post a Comment

0 Comments