ਪ੍ਰਮਾਤਮਾਂ ਦਾ ਨਾਮ ਲੈਣ ਨਾਲ ਹਿਰਦੇ ਦੇ ਦੁਆਰ ਖੁੱਲਦੇ ਹਨ...ਸਵਾਮੀ ਭੁਵਨੇਸ਼ਵਰੀ ਦੇਵੀ।

ਪ੍ਰਮਾਤਮਾਂ ਦਾ ਨਾਮ ਲੈਣ ਨਾਲ ਹਿਰਦੇ ਦੇ ਦੁਆਰ ਖੁੱਲਦੇ ਹਨ...ਸਵਾਮੀ ਭੁਵਨੇਸ਼ਵਰੀ ਦੇਵੀ।

ਪ੍ਰਮਾਤਮਾਂ ਖੋਜਨ ਨਾਲ ਨਹੀਂ ਖੋ ਜਾਣ ਨਾਲ ਮਿਲਦੈ


ਮਾਨਸਾ 16 ਮਾਰਚ ਗੁਰਜੰਟ ਸਿੰਘ ਬਾਜੇਵਾਲੀਆ
ਸਤਿਗੁਰ ਸੇਵਾ ਟਰੱਸਟ ਮਾਨਸਾ ਵਲੋਂ ਸਰਪ੍ਰਸਤ ਆਨੰਦ ਪ੍ਰਕਾਸ਼ ਅਤੇ ਭੀਮ ਸੈਨ ਹੈਪੀ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਪੰਜ ਦਿਨਾਂ ਸਤਿਸੰਗ ਦੇ ਤੀਸਰੇ ਦਿਨ ਦੀ ਸ਼ੁਰੂਆਤ ਸਮਾਜਸੇਵੀ ਡਾਕਟਰ ਪਵਨ ਗਰਗ ਬੁਢਲਾਡਾ ਨੇ ਝੰਡਾਂ ਪੂਜਨ ਦੀ ਰਸਮ ਕਰਕੇ ਕੀਤੀ ਅਤੇ ਪੰਡਿਤ ਪੁਨੀਤ ਸ਼ਰਮਾਂ ਜੀ ਦੇ ਮੰਤਰ ਉਚਾਰਣਾ ਦੇ ਨਾਲ ਜੋਤੀ ਪ੍ਰਚੰਡ ਦੀ ਰਸਮ ਸਤਿਗੁਰੂ ਸੇਵਾ ਟਰੱਸਟ ਪਾਤੜਾਂ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਅਤੇ ਸਮਾਜਸੇਵੀ ਰਾਜ ਕੁਮਾਰ ਰਾਜੂ ਮਾਨਸਾ ਸਟੀਲ ਨੇ ਅਦਾ ਕਰਦਿਆਂ ਕਿਹਾ ਕਿ ਪਰਮ ਪੂਜਯ ਸਵਾਮੀ ਭੁਵਨੇਸ਼ਵਰੀ ਦੇਵੀ ਜੀ ਦਾ ਸਤਿਸੰਗ ਸੁਨਨ ਨਾਲ ਮਨ ਅੰਦਰਲੇ ਮਾੜੇ ਵਿਚਾਰ ਖਤਮ ਹੋ ਜਾਂਦੇ ਹਨ।

ਸਵਾਮੀ ਭੁਵਨੇਸ਼ਵਰੀ ਦੇਵੀ ਜੀ ਨੇ ਦੱਸਿਆ ਕਿ ਪ੍ਰਮਾਤਮਾਂ ਦਾ ਨਾਮ ਕ੍ਰੋਧ,ਲੋਭ,ਮੋਹ ਅਤੇ ਹੰਕਾਰ ਦੇ ਖਾਤਮੇ ਲਈ ਜ਼ਰੂਰੀ ਹੈ ਅਤੇ ਉਹਨਾਂ ਕਿਹਾ ਕਿ ਮਨ ਦੀ ਚਿੰਤਾ ਦੂਰ ਕਰਨ ਲਈ ਸਤਿਸੰਗ ਸਭ ਤੋਂ ਉੱਤਮ ਸਾਧਨ ਹੈ ਉਹਨਾਂ ਕਿਹਾ ਕਿ ਪ੍ਰਮਾਤਮਾਂ ਖੋਜਨ ਨਾਲ ਨਹੀਂ ਪ੍ਰਮਾਤਮਾਂ ਦੀ ਭਗਤੀ ਵਿੱਚ ਖੋ ਜਾਣ ਨਾਲ ਮਿਲਦਾ ਹੈ ਕਿਉਂਕਿ ਪ੍ਰਭੂ ਸਿਮਰਨ ਦੇ ਨਾਲ ਹੀ ਹਿਰਦੇ ਦੇ ਦੁਆਰ ਖੁੱਲਦੇ ਹਨ ਸਵਾਮੀ ਜੀ ਨੇ ਲੋਕਾਂ ਨੂੰ ਬੱਚਿਆਂ ਪ੍ਰਤੀ ਸੁਚੇਤ ਹੋਣ ਦੀ ਲੋੜ ਤੇ ਜੋਰ ਦਿੰਦਿਆਂ ਕਿਹਾ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਹਨਾਂ ਦੀਆਂ ਗਤੀਵਿਧੀਆਂ ਤੇ ਧਿਆਨ ਦੇਣ ਦੀ ਲੋੜ ਹੈ।ਸਵਾਮੀ ਜੀ ਦੇ ਸੰੰਗੀਤਮਈ ਭਜਨਾਂ "ਮੇਰੇ ਦਾਤਾ ਜੀ ਚੰਗੀਆਂ ਰੂਹਾਂ ਨਾਲ ਮੇਲ ਕਰਾਈ" ਆਦਿ ਨਾਲ ਸਾਰੇ ਪੰਡਾਲ ਵਿੱਚ ਵੱਡੀ ਗਿਣਤੀ ਵਿਚ ਬੈਠੇ ਸ਼ਰਧਾਲੂ ਮੰਤਰਮੁਗਧ ਹੋ ਕੇ ਨੱਚਣ ਲਈ ਮਜਬੂਰ ਹੋ ਗਏ।

ਟਰੱਸਟ ਦੇ ਮੈਂਬਰ ਮਾਸਟਰ ਸ਼ਾਮ ਲਾਲ ਨੇ ਦੱਸਿਆ ਕਿ ਸਤਿਸੰਗ ਸ਼ਨੀਵਾਰ ਅਤੇ ਐਤਵਾਰ ਦੋ ਦਿਨ ਹੋਰ ਕੀਤਾ ਜਾਣਾ ਹੈ ਜਿਸਦਾ ਲਾਹਾ ਲੈਣ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਜਾਵੇ ਤਾਂ ਕਿ ਜੀਵਨ ਸਫਲ ਹੋ ਸਕੇ।

ਇਸ ਮੌਕੇ ਪ੍ਰਧਾਨ ਪ੍ਰਵੀਨ ਟੋਨੀ ਸ਼ਰਮਾਂ,ਸਕੱਤਰ ਸੰਜੀਵ ਪਿੰਕਾ,ਬਲਜੀਤ ਸ਼ਰਮਾਂ ਖਜਾਨਚੀ ਈਸ਼ਵਰ ਗੋਇਲ,ਪੇ੍ਮ ਕੁਮਾਰ ਜੀ,ਲਵੀਸ਼ ਮੋੜਾਂ ਵਾਲੇ,ਰਾਜ ਝੁਨੀਰ, ਗੋਬਿੰਦ ਕੁਮਾਰ,ਪਵਨ ਪੰਮੀ, ਮਾਸਟਰ ਸਤੀਸ਼ ਗਰਗ,ਅਸ਼ਵਨੀ ਜਿੰਦਲ, ਵਿਕਾਸ ਸ਼ਰਮਾ,ਵਿਨੋਦ ਚੌਧਰੀ, ਮਨੀਸ਼ ਚੌਧਰੀ, ਸੰਜੀਵ ਬੋਬੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Post a Comment

0 Comments