ਮਿਡ ਡੇ ਮੀਲ ਦੀ ਰਾਸ਼ੀ ਖਰਚਣ ਲਈ ਸਕੂਲ ਮੁੱਖੀਆਂ ਤੇ ਦਬਾਅ ਪਾਉਣ ਦਾ ਡੀ ਟੀ ਐਫ ਮੋਗਾ ਵੱਲੋਂ ਵਿਰੋਧ

ਮਿਡ ਡੇ ਮੀਲ ਦੀ ਰਾਸ਼ੀ ਖਰਚਣ ਲਈ ਸਕੂਲ ਮੁੱਖੀਆਂ ਤੇ ਦਬਾਅ ਪਾਉਣ ਦਾ ਡੀ ਟੀ ਐਫ ਮੋਗਾ ਵੱਲੋਂ ਵਿਰੋਧ              

                                                                 

ਮੋਗਾ : ਕੈਪਟਨ ਸੁਭਾਸ਼ ਚੰਦਰ ਸ਼ਰਮਾ := ਮਿਡ ਡੇ ਮੀਲ ਦੀ ਰਾਸ਼ੀ ਖਰਚ ਕਰਨ ਲਈ ਸਕੂਲ ਮੁੱਖੀਆਂ ਤੇ ਦਬਾਅ ਪਾ ਕੇ ਉਹਨਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਦਾ ਡੀ ਟੀ ਐਫ ਮੋਗਾ ਵੱਲੋਂ ਰੋਸ਼ ਜ਼ਾਹਿਰ ਕੀਤਾ ਗਿਆ। ਜਿਲ੍ਹਾ ਪ੍ਰਧਾਨ ਸੁਖਪਾਲਜੀਤ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ) ਸ੍ਰੀਮਤੀ ਡਿੰਪਲ ਮਦਾਨ ਦੀ ਗ਼ੈਰ ਹਾਜ਼ਰੀ ਵਿੱਚ ਜਸਵਿੰਦਰ ਸਿੰਘ ਸੁਪਰਡੈਂਟ ਨੂੰ ਮਿਲਿਆ ਅਤੇ  ਉਹਨਾਂ  ਨੂੰ ਜਥੇਬੰਦੀ ਵੱਲੋਂ  ਮੰਗ  ਪੱਤਰ ਦਿੱਤਾ ਗਿਆ।  ਜ਼ਿਲ੍ਹਾ ਪ੍ਰੈਸ ਸਕੱਤਰ ਗੁਰਮੀਤ ਝੋਰੜਾ ਅਤੇ ਜ਼ਿਲ੍ਹਾ ਵਿੱਤ ਸਕੱਤਰ ਗੁਰਸ਼ਰਨ ਸਿੰਘ ਨੇ ਕਿਹਾ  ਵਿਭਾਗ ਵੱਲੋਂ  ਸ਼ਾਮ ਨੂੰ  ਮਿਡ ਡੇ ਮੀਲ ਦੀ ਕੁਕਿੰਗ ਕਾਸਟ ਦੀ ਰਾਸ਼ੀ ਪਾਈ ਗਈ ਅਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਅਤੇ ਬਲਾਕ ਦਫਤਰਾਂ ਵੱਲੋਂ ਅਧਿਆਪਕਾਂ ਅਤੇ ਸਕੂਲ ਮੁੱਖੀਆਂ ਨੂੰ ਇਹ ਰਾਸ਼ੀ ਅੱਜ ਦੁਪਹਿਰ ਤੱਕ ਖਰਚ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ ਅਤੇ ਸਕੂਲ ਮੁੱਖੀਆਂ ਤੇ ਕਾਰਵਾਈ ਕਰਨ ਲਈ ਡਰਾਇਆ ਜਾ ਰਿਹਾ ਹੈ |  ਜ਼ਿਲ੍ਹਾ ਜਥੇਬੰਦਕ ਸਕੱਤਰ ਅਮਨਦੀਪ ਮਾਛੀਕੇ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਦੀਪਕ ਮਿੱਤਲ ਨੇ ਦੱਸਿਆਂ ਕਿ ਸਮਗਰਾ ਸਿੱਖਿਆ ਅਤੇ ਸਪਿਲ ਓਵਰ ਗ੍ਰਾਂਟਾ ਦੀ ਦੂਜੀ ਕਿਸਤ  ਦੇ ਸੰਬੰਧ ਵਿੱਚ ਡੀਲਿੰਗ ਹੈਡ ਸਿਖਾ ਬਾਂਸਲ ਵੱਲੋਂ ਦੱਸਿਆ ਗਿਆ ਕਿ ਇਹ ਕਿਸਤ ਬਹੁਤ ਜਲਦ ਹੀ ਪ੍ਰਾਪਤ ਹੋ ਜਾਵੇਗੀ  ਅਤੇ ਪੀ ਐਫ ਐਮ ਐਸ ਪੋਰਟਲ ਦਾ ਜੋ ਰੌਲਾ ਚੱਲ ਰਿਹਾ ਉਹ ਵੀਂ ਇੱਕ ਹਫ਼ਤੇ ਵਿੱਚ ਹੱਲ ਹੋ ਜਾਵੇਗਾ | ਆਗੂਆਂ ਨੇ ਕਿਹਾ ਕਿ  ਜੇਕਰ ਜ਼ਿਲ੍ਹਾ ਦਫ਼ਤਰ ਵੱਲੋਂ ਅਧਿਆਪਕਾਂ ਅਤੇ ਸਕੂਲ ਮੁੱਖੀਆਂ ਨੂੰ ਮਿਡ ਡੇ ਮੀਲ ਦੀ ਰਾਸ਼ੀ ਖਰਚਣ ਲਈ ਦਬਾਅ ਪਾਇਆ ਗਿਆ ਤਾਂ ਜਥੇਬੰਦੀ ਅਧਿਆਪਕਾਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟੇਗੀ| ਇਸ ਸਮੇਂ ਅਸਵਨੀ ਕੁਮਾਰ, ਗੁਰਜੀਤ ਸਿੰਘ ,ਜਸਵੀਰ ਸਿੰਘ, ਜਸਪਾਲ ਸਿੰਘ, ਹੈਡਮਾਸਟਰ ਕਿੱਕਰ ਸਿੰਘ, ਸੁਖਦੇਵ ਸਿੰਘ ਆਦਿ ਅਧਿਆਪਕ ਆਗੂ ਹਾਜ਼ਰ ਸਨ |

Post a Comment

0 Comments