ਅਕਾਲੀ ਦਲ ਬਾਦਲ ਤੇ ਅਕਾਲੀਦਲ ਸੰਯੁਕਤ ਹੋਏ ਇੱਕ ਮੁੱਕ ਦੋਵੇਂ ਦਲਾਂ ਦੇ ਆਗੂਆਂ ਚ ਖੁਸ਼ੀ ਦਾ ਮਾਹੌਲ-ਕੰਤਾ,ਰੰਮੀ

ਅਕਾਲੀ ਦਲ ਬਾਦਲ ਤੇ ਅਕਾਲੀਦਲ ਸੰਯੁਕਤ ਹੋਏ ਇੱਕ ਮੁੱਕ ਦੋਵੇਂ ਦਲਾਂ ਦੇ ਆਗੂਆਂ ਚ ਖੁਸ਼ੀ ਦਾ ਮਾਹੌਲ-ਕੰਤਾ,ਰੰਮੀ 


ਬਰਨਾਲਾ,5,ਮਾਰਚ /ਕਰਨਪ੍ਰੀਤ ਕਰਨ / 
-ਪੰਜਾਬ ਦੀ ਰਾਜਨੀਤੀ 'ਚ ਇੱਕ ਵੱਡੀ ਫੇਰਬਦਲ ਤਹਿਤ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਰਲੇਵਾਂ ਕਰ ਦਿੱਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਦਾ ਐਲਾਨ ਕੀਤਾ, ਇਸ ਮੌਕੇ ਦੋਵਾਂ ਦਲਾਂ ਦੇ ਸੀਨੀਅਰ ਆਗੂ ਵੀ ਹਾਜ਼ਰ ਸਨ। ਅਕਾਲੀ ਦਲ ਬਾਦਲ ਤੇ ਅਕਾਲੀਦਲ ਸੰਯੁਕਤ ਹੋਏ ਇੱਕ ਮੁੱਕ ਦੋਵੇਂ ਦਲਾਂ ਦੇ ਆਗੂਆਂ ਚ ਖੁਸ਼ੀ ਦਾ ਮਾਹੌਲ  ਪਾਇਆ ਜਾ ਰਿਹਾ 

               ਇਸ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੰਤਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵਿਚ ਜੋ ਵੀ ਕੋਈ ਰਾਜਨੀਤਕ ਮਤਭੇਦ ਸਨ ਅੱਜ ਇਕ ਮੰਚ ਤੇ ਇੱਕਠੇ ਹੋਣ ਨਾਲ ਸਾਰੇ ਮਤਭੇਦ ਦੂਰ ਹੋਏ ਹਨ ਜਿੱਥੇ ਆਗੂਆਂ ਵਰਕਰਾਂ ਚ ਇਕ ਨਵਾਂ ਜੋਸ਼ ਉਭਰੇਗਾ ਉੱਥੇ ਪਾਰਟੀ ਦੋਬਾਰਾ ਧਰੂੰ ਤਾਰੇ ਵਾਂਗੂ ਚਮਕੇਗੀ !  ਅਤੇ ਅਗਾਮੀ ਲੋਕ ਸਭਾ ਚੋਂਣਾ ਚ ਅਕਾਲੀ ਦਲ ਜਿੱਤ ਦੇ ਝੰਡੇ ਗੱਡੇਗਾ  ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਗਏ ਬਾਕੀ ਸਾਰੇ ਆਗੂਆਂ ਨੂੰ ਘਰ ਵਾਪਸੀ ਦੀ ਅਪੀਲ ਵੀ ਕੀਤੀ। ਅਕਾਲੀ ਦਲ ਦੇ ਦੋਵੇਂ ਵੱਡੇ ਆਗੂਆਂ ਦੀ ਏਕਤਾ ਤੋਂ ਬਾਅਦ ਹੁਣ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਕ ਨਵਾਂ ਜੋਸ਼ ਜਾਗੇਗਾ !

           ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਿਲਾ ਪ੍ਰਧਾਨ ਰਵਿੰਦਰ ਸਿੰਘ ਰੰਮੀ ਢਿੱਲੋਂ ਨੇ ਕਿਹਾ ਕਿ ਜਿਸ ਵੇਲੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਹੋਂਦ ਚ ਆਇਆ ਉਹਨਾਂ ਅਕਾਲੀ ਦਲ ਨਾਲੋਂ ਤੋੜ ਵਿਛੋੜਾ ਕੀਤਾ ਸੀ, ਉਸ ਵੇਲੇ ਹਾਲਾਤ ਹੋਰ ਸਨ ਅਤੇ ਅੱਜ ਪੰਜਾਬ ਅਤੇ ਪੰਥ ਦੇ ਹਾਲਾਤ ਬਿਲਕੁਲ ਬਦਲ ਚੁੱਕੇ ਹਨ। ਉਹਨਾਂ ਕਿਹਾ ਕਿ ਜਿਸ ਸਥਿਤੀ ਵਿੱਚ ਪੰਜਾਬ ਅਤੇ ਪੰਥ ਗੁਜ਼ਰ ਰਿਹਾ ਹੈ ਉਸ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂਆਂ ਨੇ ਆਪਸੀ ਮਸ਼ਵਰੇ ਨਾਲ ਪੰਜਾਬ ਅਤੇ ਪੰਥ ਦੇ ਹਿੱਤਾਂ ਦੀ ਖਾਤਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਰਲੇਵਾਂ ਕਰਨ ਦੀ ਸਹਿਮਤੀ ਦਿੱਤੀ।

Post a Comment

0 Comments