ਕ੍ਰਿਸ਼ਨਾ ਕਾਲਜ ਰੱਲੀ ਵਿਖੇ ਐਥਲੈਟਿਕ ਮੀਟ ਦਾ ਆਯੋਜਨ

ਕ੍ਰਿਸ਼ਨਾ ਕਾਲਜ ਰੱਲੀ ਵਿਖੇ ਐਥਲੈਟਿਕ ਮੀਟ ਦਾ ਆਯੋਜਨ


 ਬੁਢਲਾਡਾ ਦਵਿੰਦਰ  ਕੋਹਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ਕ੍ਰਿਸ਼ਨਾ ਕਾਲਜ ਆਫ ਹਾਇਰ ਐਜੂਕੇਸ਼ਨ ਰੱਲੀ ਵਿਖੇ ਐਥਲੈਟਿਕਸ ਮੀਟ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ 200 ਤੋਂ ਵੀ ਜਿਆਦਾ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਤੇ ਮੁੱਖ ਮਹਿਮਾਨ ਡਾਕਟਰ ਅਮਿਤ ਕਾਂਸਲ ਡਾਇਰੈਕਟਰ ਐਨ, ਐਚ,ਪੀ,ਸੀ ਮਨਿਸਟਰੀ ਆਫ ਪਾਵਰ ਭਾਰਤ ਸਰਕਾਰ ਅਤੇ ਡਾਕਟਰ ਗੋਬਿੰਦ ਸਿੰਘ ਪ੍ਰਿੰਸੀਪਲ ਖਾਲਸਾ ਕਾਲਜ ਭਗਤਾ ਭਾਈ ਕਾ (ਬਠਿੰਡਾ) ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਡਾਕਟਰ ਅਮਿਤ ਕਾਂਸਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਵਿਦਿਆਰਥੀਆਂ ਅੰਦਰ ਖੇਡਾਂ ਪ੍ਰਤੀ ਭਾਰੀ ਉਤਸ਼ਾਹ ਹੈ। ਸਾਨੂੰ ਇਸ ਤਰ੍ਹਾਂ ਹੀ ਆਪਣੇ ਰਾਸ਼ਟਰ ਦੇ ਨਿਰਮਾਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਡਾਕਟਰ ਗੋਬਿੰਦ ਸਿੰਘ ਜੀ ਨੇ ਸਟੀਕ ਟਿੱਪਣੀ ਕਰਦੇ ਹੋਏ ਕਿਹਾ ਕਿ ਮੈਂ ਖੁਦ ਇੱਕ ਖਿਡਾਰੀ ਹਾਂ ਬਹੁਤ ਖੁਸ਼ੀ ਹੈ ਵਿਦਿਆਰਥੀਆਂ ਅੰਦਰ ਖੇਡਾਂ ਪ੍ਰਤੀ ਭਾਰੀ ਉਤਸ਼ਾਹ ਹੈ। ਖੇਡਾਂ ਜਿੱਥੇ ਸਾਨੂੰ ਸਰੀਰਕ ਤੌਰ ਤੇ ਤੰਦਰੁਸਤ ਰੱਖਦੀਆਂ ਹਨ ਉਥੇ ਹੀ ਸਾਡੇ ਅੰਦਰ ਰਾਸ਼ਟਰੀਅਤ ਦੀ ਭਾਵਨਾ ਪੈਦਾ ਕਰਦੀਆਂ ਹਨ। ਇਸ ਉਪਰੰਤ ਖੇਡ ਸਮਾਗਮ ਦਾ ਆਰੰਭ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ ਜਿਵੇਂ 100 ਮੀਟਰ ਰੇਸ ,200 ਮੀਟਰ ਰੇਸ ,800 ਮੀਟਰ ਰੇਸ ,ਗੋਲਾ ਸੁੱਟਣਾ ,ਲੰਬੀ ਛਾਲ ,ਡਿਸਕਸ ਥਰੋ, ਰੱਸਾ ਕਸ਼ੀ ਆਦਿ। ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਤੇ ਕਾਲਜ ਦੀ ਸਮੁੱਚੀ ਮੈਨੇਜਮੈਂਟ ਕਮੇਟੀ ਮੈਨੇਜਿੰਗ ਡਾਇਰੈਕਟਰ ਕਮਲ ਸਿੰਗਲਾ ਜੀ ,ਚੇਅਰ ਪਰਸਨ ਸ੍ਰੀ ਸੁਖਵਿੰਦਰ ਸਿੰਘ ਚਹਿਲ, ਸਕੱਤਰ ਸ਼੍ਰੀ ਸਤਪਾਲ ਸਿੰਘ ਚਹਿਲ, ਪ੍ਰਧਾਨ ਡਾਕਟਰ ਵਿਜੇ ਸਿੰਗਲਾ ਜੀ ਹਾਜ਼ਰ ਰਹੇ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਾਲਜ ਪ੍ਰਿੰਸੀਪਲ ਡਾਕਟਰ ਗੁਰਪ੍ਰੀਤ ਸਿੰਘ ਮੱਲ੍ਹੀ ਨੇ ਕਿਹਾ ਕਿ ਅਜਿਹੇ ਖੇਡ ਸਮਾਗਮ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ। ਇਹ ਸਮੁੱਚਾ ਖੇਡ ਸਮਾਗਮ ਖੇਡ ਵਿਭਾਗ ਦੇ ਮੁਖੀ ਸਹਾਇਕ ਪ੍ਰੋਫੈਸਰ ਕੁਲਦੀਪ ਸਿੰਘ ਮਾਨ ਅਤੇ ਬਲਕਰਨ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ। ਪ੍ਰੋਗਰਾਮ ਦੇ ਅਖੀਰ ਵਿੱਚ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਬੈਸਟ ਅਥਲੀਟ ਦਾ ਖਿਤਾਬ ਨਵਜੋਤ ਕੌਰ ਪੁੱਤਰੀ ਸ਼੍ਰੀ ਰੂਪ ਸਿੰਘ ਬੀਏ ਭਾਗ ਪਹਿਲਾ ਦੀ ਵਿਦਿਆਰਥਣ ਅਤੇ ਹਰਕੀਤ ਸਿੰਘ ਪੁੱਤਰ ਸ੍ਰੀ ਗੁਰਦੀਪ ਸਿੰਘ ਡੀ, ਲਿਬ,ਦੇ ਵਿਦਿਆਰਥੀ ਨੇ ਪ੍ਰਾਪਤ ਕੀਤਾ। ਪ੍ਰੋਗਰਾਮ ਦੇ ਅਖੀਰ ਵਿੱਚ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਬੀ, ਏ,ਭਾਗ ਪਹਿਲਾ ਦੀ ਵਿਦਿਆਰਥਣ ਰੋਜੀ ਖਾਨ ਅਤੇ ਸਹਿਜਪਾਲ ਵੱਲੋਂ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ ਗਿਆ। ਇਸ ਮੌਕੇ ਸੰਟੇਜ ਸੰਚਾਲਨ ਸਹਾਇਕ ਪ੍ਰੋਫੈਸਰ ਸਰਬਜੀਤ ਸਿੰਘ ਸਰਾਂ, ਸਹਾਇਕਪ੍ਰੋਫੈਸਰ ਜਸਪ੍ਰੀਤ ਕੌਰ, ਸਹਾਇਕ ਪ੍ਰੋਫੈਸਰ ਹਰਪ੍ਰੀਤ ਕੌਰ ਅਤੇ ਸੁਰਿੰਦਰ ਕਟੌਦੀਆ ਜੀ ਵੱਲੋਂ ਕੀਤਾ ਗਿਆ। ਯਾਦਾਂ ਵਿਖੇਰਦਾ ਇਹ ਸਮਾਗਮ ਦੇਰ ਸ਼ਾਮ ਤੱਕ ਚੱਲਦਾ ਰਿਹਾ।

Post a Comment

0 Comments