ਜਤਿੰਦਰ ਸਿੰਘ ਸੋਢੀ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ

ਜਤਿੰਦਰ ਸਿੰਘ ਸੋਢੀ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ


ਸਰਦੂਲਗੜ੍ਹ,14 ਮਾਰਚ ਗੁਰਜੀਤ ਸ਼ੀਂਹ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੁਕਮਾਂ ਅਨੁਸਾਰ ਜਤਿੰਦਰ ਸਿੰਘ ਸੋਢੀ ਨੂੰ ਮਾਨਸਾ ਜ਼ਿਲ੍ਹੇ ਦਾ ਸ਼ਹਿਰੀ ਪ੍ਰਧਾਨ ਬਣਾਇਆ ਗਿਆ ਹੈ। ਉਹਨਾਂ ਦੀ ਇਸ ਨਿਯੁਕਤੀ 'ਤੇ ਪਾਰਟੀ ਵਰਕਰਾਂ 'ਚ ਅਤੇ ਜ਼ਿਲ੍ਹਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ। ਜਤਿੰਦਰ ਸਿੰਘ ਸੋਢੀ ਇਸ ਤੋਂ ਪਹਿਲਾ ਹਲਕਾ ਅਬਜ਼ਰਬਰ ਤੇ ਸ਼ਹਿਰ ਦੇ ਪ੍ਰਧਾਨ ਰਹਿ ਚੁੱਕੇ ਹਨ। ਉਹ ਬਲਵਿੰਦਰ ਸਿੰਘ ਭੂੰਦੜ ਪਰਿਵਾਰ ਨਾਲ ਕਾਫੀ ਨੇੜਤਾ ਰੱਖਦੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਰ ਪ੍ਰੋਗਰਾਮ ਵਿੱਚ ਵਧ ਚੜ ਕੇ ਭਾਗ ਲੈਂਦੇ ਹਨ। ਅਕਾਲੀ ਦਲ ਦੇ ਮਿਹਨਤੀ ਵਰਕਰ ਹੋਣ ਕਾਰਨ ਉਹਨਾਂ ਨੂੰ ਜ਼ਿਲ੍ਹਾ ਮਾਨਸਾ ਦੀ ਜਿੰਮੇਵਾਰੀ ਦਿੱਤੀ ਗਈ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਪਾਰਟੀ ਨੇ ਉਹਨਾਂ ਨੂੰ ਜੋ ਜਿੰਮੇਵਾਰੀ ਸੌਂਪੀ ਹੈ ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਸੁਰਜੀਤ ਸਿੰਘ ਰਾਏਪੁਰ, ਗੁਰਪ੍ਰੀਤ ਸਿੰਘ ਝੱਬਰ, ਸੁਖਦੇਵ ਸਿੰਘ ਚੈਨੇਵਾਲਾ, ਹਨੀਸ਼ ਬਾਸਲ, ਦਵਿੰਦਰ ਸਿੰਘ ਚਹਿਲ,ਬਲਦੇਵ ਸਿੰਘ ਮੀਰਪੁਰ, ਤਰਸੇਮ ਚੰਦ ਭੋਲੀ,  ਨਿਰਮਲ ਸਿੰਘ ਨਾਹਰਾ, ਸ਼ੇਰ ਸਿੰਘ ਜਟਾਣਾ, ਮੇਵਾ ਸਿੰਘ ਬਾਂਦਰਾਂ, ਜਗਦੀਪ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਚਹਿਲ, ਬੋਘਾ ਸਿੰਘ ਗੇਹਲੇ, ਸੰਦੀਪ ਸਿੰਘ ਗਾਗੋਵਾਲ, ਪ੍ਰੇਮ ਚੋਹਾਨ, ਲੈਂਬਰ ਸਿੰਘ ਸੰਧੂ, ਗੁਰਿੰਦਰ ਮਾਨ, ਅਵਤਾਰ ਸਿੰਘ ਰਾੜਾ, ਸਰਬਜੀਤ ਸਿੰਘ ਬਾਠ, ਗੁਰਵਿੰਦਰ ਸਿੰਘ ਕਾਕਾ, ਹਰਪ੍ਰੀਤ ਸਿੰਘ ਭੂੰਦੜ, ਹੇਮੰਤ ਹਨੀ, ਕੈਪਟਨ ਤੇਜਾ ਸਿੰਘ, ਰਾਮਦਿੱਤਾ ਸਿੰਘ, ਜਗਤਾਰ ਸਿੰਘ, ਸੁੱਖੀ धूपाठ, ਸਵਰਨਜੀਤ ਦਾਨੇਵਾਲਾ, ਗੁਰਵਿੰਦਰ ਸਿੰਘ ਝੁਨੀਰ, ਅਵਤਾਰ ਸਿੰਘ ਤਾਰੀ, ਜਰਮਲ ਸਿੰਘ, ਜੱਜ ਸਿੰਘ ਝੰਡਾ, ਤਰਸੇਮ ਜੈਨ, ਪ੍ਰਾਣ ਜੈਨ ਜਸਵੰਤ ਸਿੰਘ ਨੇ ਸੋਢੀ ਦੇ ਪ੍ਰਧਾਨ ਬਣਨ 'ਤੇ ਖੁਸ਼ੀ ਪ੍ਰਗਟਾਈ ਅਤੇ ਉਹਨਾਂ ਨੂੰ ਵਧਾਈਆਂ ਦਿੱਤੀਆਂ।

Post a Comment

0 Comments