ਮੋਦੀ ਹਰਾਓ,ਸਵਿਧਾਨ ਬਚਾਓ,ਮੁਹਿੰਮ ਚਲਾਉਣ ਦਾ ਲਿਆ ਫੈਸਲਾ : ਗੁਰਪ੍ਰੀਤ ਰੂੜੇਕੇ

ਮੋਦੀ ਹਰਾਓ,ਸਵਿਧਾਨ ਬਚਾਓ,ਮੁਹਿੰਮ ਚਲਾਉਣ ਦਾ ਲਿਆ ਫੈਸਲਾ : ਗੁਰਪ੍ਰੀਤ ਰੂੜੇਕੇ  


ਮਾਨਸਾ - 4 ਮਾਰਚ ਗੁਰਜੰਟ ਸਿੰਘ ਬਾਜੇਵਾਲੀਆ 
ਮਜ਼ਦੂਰ ਮੁਕਤੀ ਮੋਰਚਾ ਪੰਜਾਬ (ਆਇਰਲਾ) ਮਾਨਸਾ ਜਿਲਾਂ ਕਮੇਟੀ ਦੀ ਮੀਟਿੰਗ ਸਾਥੀ ਤਰਸੇਮ ਸਿੰਘ ਬਹਾਦਰਪੁਰ ਦੀ ਪ੍ਰਧਾਨਗੀ ਹੇਠ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਹੋਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਰੂੜੇਕੇ,ਜਿਲਾਂ ਪ੍ਰਧਾਨ ਕਾਮਰੇਡ ਬਲਵਿੰਦਰ ਸਿੰਘ ਘਰਾਂਗਣਾ ਨੇ ਕਿਹਾ ਮੀਟਿੰਗ ਵਿੱਚ ਭਾਰਤੀ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਲੋਕਾਂ ਦੇ ਵਿਰੋਧ ਕਰਨ ਦੇ ਜਮਹੂਰੀ ਹੱਕਾਂ ਤੇ ਡਾਕੇ ਮਾਰਨ ਵਾਲੀ ਮੋਦੀ ਸਰਕਾਰ ਖ਼ਿਲਾਫ 'ਮੋਦੀ ਹਰਾਓ, ਸਵਿਧਾਨ ਬਚਾਓ 'ਮੁਹਿੰਮ ਵਿੱਢਣ ਦਾ ਫੈਸਲਾ ਕੀਤਾ ਗਿਆ ਹੈ।ਇਸ ਮੌਕੇ ਮਜ਼ਦੂਰ ਆਗੂਆਂ ਨੇ ਕਿਹਾ ਕਿ ਮਜ਼ਦੂਰ ਵਿਰੋਧੀ ਕਾਲੇ ਕਿਰਤ ਕਾਨੂੰਨ ਬਣਾਉਣ ਵਾਲੀ, ਮਨਰੇਗਾ ਦੇ ਬਜ਼ਟ ਤੇ ਕੱਟ ਲਾਉਣ, ਨਵੀਂ ਸਿੱਖਿਆ ਨੀਤੀ ਤਹਿਤ ਵਿੱਦਿਆ ਨੂੰ ਵਿਦਿਆਰਥੀਆਂ ਤੋਂ ਦੂਰ ਕਰਨ ਦੀ ਨੀਤੀ ਬਣਾਉਣ ਵਾਲੀ ਕਿਸਾਨਾਂ ਮਜ਼ਦੂਰਾਂ ਦੇ ਹੱਕੀ ਸੰਘਰਸ਼ ਅੱਗੇ ਕਿੱਲ ਬੈਰੀਗੇਡ ਲਾਉਣ ਨਿਹੱਥੇ ਲੋਕਾਂ ਖਿਲਾਫ ਫੌਜ ਨੂੰ ਉਤਾਰ ਕੇ ਲੋਕਾਂ ਤੇ ਅੱਥਰੂ ਗੈਸ ਤੇ ਗੋਲੀਆਂ ਚਲਾਉਣ ਵਾਲੀ ਮੋਦੀ ਸਰਕਾਰ ਨੂੰ ਸੱਤਾ ਵਿੱਚ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਨਾਰੀ ਸ਼ਸਕਤੀਕਰਨ ਦਾ ਨਾਅਰਾ ਲਾ ਕੇ ਮਜ਼ਦੂਰ ਔਰਤਾਂ ਦੀ ਮਾਇਕਰੋ ਫਾਇਨਾਂਸ ਕੰਪਨੀਆਂ ਤੋਂ ਆਰਥਿਕ ਲੁੱਟ ਕਰਨ ਦੀ ਖੁੱਲ੍ਹੀ ਛੁੱਟੀ ਦੇਣ ਵਾਲੀ ਮੋਦੀ ਸਰਕਾਰ ਖ਼ਿਲਾਫ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ 14ਮਾਰਚ ਤੋਂ ਲੈਕੇ 14 ਅਪ੍ਰੈਲ ਤੱਕ ਮੋਦੀ ਹਰਾਓ, ਸਵਿਧਾਨ ਬਚਾਓ ਮੁਹਿੰਮ ਚਲਾਈ ਜਾਵੇਗੀ।ਇਸ ਮੁਹਿੰਮ ਤਹਿਤ ਜਿਲਾਂ ਅੰਦਰ ਪਿੰਡ ਪਿੰਡ ਜਾ ਕੇ ਮੀਟਿੰਗਾਂ ਕਰਕੇ ਮਜ਼ਦੂਰ ਮੋਦੀ ਸਰਕਾਰ ਖ਼ਿਲਾਫ ਵੋਟ ਦੀ ਚੋਟ ਨਾਲ ਸੱਤਾ ਵਿੱਚੋਂ ਬੇਖ਼ਲ ਕਰਨ ਦਾ ਸੱਦਾ ਦਿੱਤਾ ਜਾਵੇਗਾ। ਨਾਲ ਨਾਲ ਜਥੇਬੰਦੀ ਮੈਬਰ ਸਿਪ ਮੁਹਿੰਮ ਨੂੰ ਤੇਜ਼ ਕੀਤਾ ਜਾਵੇਗਾ ਇਸ ਮੌਕੇ,ਬਿੰਦਰ ਕੌਰ ਉਡਤ ਭਗਤ ਰਾਮ,ਗਗਨ ਸਿੰਘ ਖੜਕ ਸਿੰਘ ਵਾਲਾ,ਰਮੇਸ਼ ਭੰਮੇ,ਅੰਗਰੇਜ ਸਿੰਘ ਘਰਾਂਗਣਾ, ਦਰਸਨ ਸਿੰਘ ਦਾਨੇਵਾਲੀਆ,ਗੁਰਸੇਵਕ ਮਾਨ,ਕਿਸਰਨਾ ਮਾਨਸਾ,ਧਰਮਪਾਲ ਭੀਖੀ,ਗੁਰਮੀਤ ਨੰਦਗੜ੍ਹ, ਕਾਮਰੇਡ ਬਿੰਦਰ ਕੌਰ ਉਡਤ ਭਗਤ ਰਾਮ , ਦਰਸਨ ਸਿੰਘ ਦਾਨੇਵਾਲੀਆਂ,ਕਿਰਸਨ ਕੌਰ ਮਾਨਸਾ, ਹਾਕਮ ਸਿੰਘ ਖਿਆਲਾ,ਸੋਹਣਾ ਉਭਾ,ਭੋਲਾ ਸਿੰਘ ਗੰਦੀ, ਰਘਵੀਰ ਸਿੰਘ ਭੀਖੀ,ਆਦਿ ਆਗੂ ਹਾਜਰ ਸਨ ।

Post a Comment

0 Comments