ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਇਸਤਰੀ ਵਿੰਗ ਦੀ ਵਾਰਡ ਇਕਾਈ ਦਾ ਗਠਨ

 ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਇਸਤਰੀ ਵਿੰਗ ਦੀ ਵਾਰਡ ਇਕਾਈ ਦਾ ਗਠਨ

ਨੁੱਕੜ ਮੀਟਿੰਗਾਂ ਦੌਰਾਨ ਲੋਕਾਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ: ਮੰਡੇਰ


ਬਰਨਾਲਾ, 23,ਮਾਰਚ/ਕਰਨਪ੍ਰੀਤ ਕਰਨ/-
ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਰਟੀ ਦੀ ਲੋਕ ਪੱਖੀ ਸੋਚ ਨੂੰ ਘਰ-ਘਰ ਪਹੁੰਚਾਉਣ ਦੀ ਮੁਹਿੰਮ ਤਹਿਤ ਵੱਖ-ਵੱਖ ਵਾਰਡਾਂ ਵਿੱਚ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਇਸੇ ਲੜੀ ਤਹਿਤ ਵਾਰਡ ਨੰਬਰ-17 ਵਿਖੇ ਮੀਟਿੰਗ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ ਨੇ ਦੱਸਿਆ ਕਿ ਮੀਟਿੰਗ ਵਿੱਚ ਵੱਡੀ ਗਿਣਤੀ ਮੁਹੱਲਾ ਨਿਵਾਸੀਆਂ ਨੇ ਭਾਗ ਲਿਆ | ਮੀਟਿੰਗ ਦੌਰਾਨ ਹਾਜਰ ਵੱਡੀ ਗਿਣਤੀ ਮੁਹੱਲਾ ਨਿਵਾਸੀਆਂ ਨੇ ਐਮ.ਪੀ. ਸ. ਸਿਮਰਨਜੀਤ ਸਿੰਘ ਮਾਨ ਦੀ ਲੋਕ ਪੱਖੀ ਸੋਚ ਅਤੇ ਚੰਗੀ ਕਾਰਗੁਜਾਰੀ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਚੱਲਣ ਦਾ ਫੈਸਲਾ ਲਿਆ | ਇਸ ਮੌਕੇ ਇਸਤਰੀ ਵਿੰਗ ਦੀ ਵਾਰਡ ਇਕਾਈ ਦਾ ਗਠਨ ਵੀ ਕੀਤਾ ਗਿਆ, ਜਿਸ ਵਿੱਚ ਗੁਰਮੀਤ ਕੌਰ ਨੂੰ  ਪ੍ਰਧਾਨ, ਜਸਵਿੰਦਰ ਕੌਰ, ਜਸਵਰਨ ਕੌਰ ਅਤੇ ਮੀਨਾ ਰਾਣੀ ਨੂੰ  ਸੀਨੀਅਰ ਮੀਤ ਪ੍ਰਧਾਨ ਅਤੇ ਮਨਦੀਪ ਕੌਰ ਨੂੰ  ਮੀਡੀਆ ਇੰਚਾਰਜ ਚੁਣਿਆ ਗਿਆ | ਇਸ ਤੋਂ ਇਲਾਵਾ ਬਲਜੀਤ ਕੌਰ, ਸਵਰਨ ਕੌਰ ਤੇ ਜਸਵੰਤ ਕੌਰ ਨੂੰ  ਮੈਂਬਰ ਨਿਯੁਕਤ ਕੀਤਾ ਗਿਆ | ਇਸਦੇ ਨਾਲ ਹੀ ਜਸਪਾਲ ਸਿੰਘ ਨੂੰ  ਜਰਨਲ ਵਿੰਗ ਅਤੇ ਦਲੇਰ ਸਿੰਘ ਨੂੰ  ਯੂਥ ਪ੍ਰਧਾਨ ਲਾਇਆ ਗਿਆ | ਜ਼ਿਲ੍ਹਾ ਪ੍ਰਧਾਨ ਸ. ਮੰਡੇਰ ਨੇ ਦੱਸਿਆ ਕਿ ਮੀਟਿੰਗਾਂ ਵਿੱਚ ਹਲਕੇ ਦੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਲੋਕਾਂ ਵੱਲੋਂ ਮੁੜ ਸ. ਸਿਮਰਨਜੀਤ ਸਿੰਘ ਮਾਨ ਨੂੰ  ਵੱਡੀ ਲੀਡ ਨਾਲ ਜਿਤਾਉਣ ਦਾ ਭਰੋਸਾ ਦੁਆਇਆ ਜਾ ਰਿਹਾ ਹੈ | ਇਸ ਮੌਕੇ ਪਿ੍ੰ. ਬਲਦੇਵ ਸਿੰਘ, ਜਗਦੀਪ ਸਿੰਘ ਸੋਸ਼ਲ ਮੀਡੀਆ ਇੰਚਾਰਜ, ਬੀਬੀ ਮਹਿੰਦਰ ਕੌਰ ਸ਼ਾਂਤੀ, ਨੀਤੂ ਕੌਰ ਵੀ ਹਾਜਰ ਸਨ |

Post a Comment

0 Comments