ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਖੂਨਦਾਨ ਕੈਂਪ ਲਗਾਇਆ।

 ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਖੂਨਦਾਨ ਕੈਂਪ ਲਗਾਇਆ।    


ਬਰਨਾਲਾ,11,ਮਾਰਚ(ਕਰਨਪ੍ਰੀਤ ਕਰਨ)-
ਸਥਾਨਕ ਯੂਨੀਵਰਸਿਟੀ ਕਾਲਜ, ਬਰਨਾਲਾ ਵਿਖੇ  ਪਿ੍ੰਸੀਪਲ ਡਾ.ਹਰਕੰਵਲਜੀਤ ਸਿੰਘ ਜੀ ਦੀ ਯੋਗ ਅਗਵਾਈ ਹੇਠ ਕਾਲਜ ਦੇ ਰੈੱਡ ਰਿਬਨ ਕਲੱਬ ਵੱਲੋਂ ਐੱਨ. ਐੱਸ .ਐੱਸ ਯੂਨਿਟ ਦੇ ਸਹਿਯੋਗ ਨਾਲ ਕਾਲਜ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਬਹੁਗਿਣਤੀ ਵਿਦਿਆਰਥੀਆਂ ਅਤੇ ਸਟਾਫ ਤੋਂ ਬਿਨਾਂ ਇਲਾਕਾ ਨਿਵਾਸੀਆਂ ਨੇ ਵੀ ਵੱਧ ਚੜੵ ਕੇ ਭਾਗੀਦਾਰੀ ਕੀਤੀ। ਕਾਲਜ ਵੱਲੋਂ ਸਿਵਲ ਹਸਪਤਾਲ ਬਰਨਾਲਾ ਦੇ ਸਟਾਫ਼ ਨੂੰ ਸਨਮਾਨਿਤ ਵੀ ਕੀਤਾ ਗਿਆ।ਖੂਨਦਾਨ ਕਰਨ ਵਾਲਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਅੰਤ ਪਿ੍ੰਸੀਪਲ ਡਾ. ਹਰਕੰਵਲਜੀਤ ਸਿੰਘ ਜੀ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਕਾਲਾ ਮਹਿਰ ਗੁਰੂਦਵਾਰਾ ਸਾਹਿਬ ਦੇ ਪ੍ਰਧਾਨ ਸ. ਸੁਰਜੀਤ ਸਿੰਘ ਜੀਤਾ, ਗਮਦੂਰ ਸਿੰਘ, ਰੇਸ਼ਮ ਸਿੰਘ, ਇਕਬਾਲ ਸਿੰਘ, ਸਤਨਾਮ ਸਿੰਘ ਅਤੇ ਗੁਰਮੇਲ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਸਮੂਹ ਸਟਾਫ ਵਿੱਚੋਂ   ਡਾ. ਗਗਨਦੀਪ ਕੌਰ,ਡਾ.ਹਰਪ੍ਰੀਤ ਰੂਬੀ ਡਾ. ਸੁਖਰਾਜ ਸਿੰਘ ,ਸ਼ੀ੍ ਜਸਵਿੰਦਰ ਸਿੰਘ,ਅਸਿਸਟੈਂਟ ਪੋ੍. ਗੁਰਮੇਲ ਸਿੰਘ,ਸ਼ੀ੍ ਵਿਪਨ ਗੋਇਲ, ਪ੍ਰੋਫੈਸਰ ਸ਼ਿਵਾਨੀ ,ਮੈਡਮ ਪੂਸ਼ਾ, ਅਸਿਸ. ਪ੍ਰੋ. ਰਿਪੂਜੀਤ, ਅਸਿਸ. ਪ੍ਰੋ. ਪੂਨਮ, ਅਸਿਸ. ਪ੍ਰੋ. ਟੀਨਾ ,ਅਸਿਸ. ਪ੍ਰੋ. ਗੁਰਜੀਤ ਕੌਰ ,  ਅਸਿਸ. ਪ੍ਰੋ.ਸ਼ਿੰਪੀ,,ਅਸਿਸ. ਪ੍ਰੋ.ਚਾਹਤ,ਅਸਿਸ. ਪ੍ਰੋ.ਮਨਪੀ੍ਤ ਕੌਰ,ਆਦਿ ਸ਼ਾਮਲ ਰਹੇ।

Post a Comment

0 Comments