ਵਿਜੀਲੈਂਸ ਬਰਨਾਲਾ ਦੀ ਟੀਮ ਨੇ ਨਗਰ ਕੌਂਸਲ ਦੇ ਬਿਲਡਿੰਗ ਇੰਸਪੈਕਟਰ ਨੂੰ ਰੰਗੇ ਹੱਥੀਂ ਕੀਤਾ ਕਾਬੂ

ਵਿਜੀਲੈਂਸ ਬਰਨਾਲਾ ਦੀ ਟੀਮ ਨੇ ਨਗਰ ਕੌਂਸਲ ਦੇ ਬਿਲਡਿੰਗ ਇੰਸਪੈਕਟਰ ਨੂੰ ਰੰਗੇ ਹੱਥੀਂ ਕੀਤਾ ਕਾਬੂ

ਬਿਲਡਿੰਗ ਇੰਸਪੈਕਟਰ ਤੇ ਕੈਬਨਿਟ ਮੰਤਰੀ ਦੇ ਓ ਐੱਸ ਡੀ ਦੇ ਦਫਤਰ ਚ ਮਹਿਜ 50 ਫੁੱਟ ਦੀ ਦੂਰੀ ਦਾ ਫ਼ਾਸਲਾ


ਬਰਨਾਲਾ, 22,ਮਾਰਚ/ਕਰਨਪ੍ਰੀਤ ਕਰਨ /
ਵਿਜੀਲੈਂਸ ਬਰਨਾਲਾ ਦੀ ਟੀਮ ਨੇ ਉਚ ਅਧਿਕਾਰੀਆਂ ਦੇ ਆਦੇਸ਼ਾਂ ’ਤੇ ਨਗਰ ਕੌਂਸਲ ਬਰਨਾਲਾ ਵਿਚ ਕੰਮ ਕਰਦੇ ਇਕ ਬਿਲਡਿੰਗ ਇੰਸੈਪਟਰ ਨੂੰ ਰੰਗੇਂ ਹਥੀਂ ਰਿਸ਼ਵਤ ਲੈਂਦਿਆਂ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ| ਜਾਣਕਾਰੀ ਦਿੰਦਿਆਂ ਵਿਜੀਲੈਂਸ ਵਿਭਾਗ ਦਫ਼ਤਰ ਬਰਨਾਲਾ ਵਿਚ ਤਾਇਨਾਤ ਇੰਸਪੈਕਟਰ ਗੁਰਮੇਲ ਸਿੰਘ ਸਿਧੂ ਨੇ ਦਸਿਆ ਕਿ ਰਛਪਾਲ ਸਿੰਘ ਵਾਸੀ ਹੰਡਿਆਇਆ ਜਿਸਨੇ ਆਪਣੇ ਕਿਸੇ ਪਲਾਟ ਵਿਚ ਕੋਈ ਸ਼ੈਡ ਵਗੈਰਾ ਪਾਇਆ ਹੋਇਆ ਸੀ ਇਸਦੀ ਭਿਣਕ ਜਦੋਂ ਨਗਰ ਕੌਂਸਲ ਦੇ ਅਧਿਕਾਰੀ ਹਰਬਖ਼ਸ਼ ਸਿੰਘ ਵਲੋਂ ਇਕ ਨੋਟਿਸ ਕੱਟ ਕੇ ਰਛਪਾਲ ਸਿੰਘ ਨਕਸ਼ਾ ਨਾ ਬਣਾਉਣ ਸੰਬੰਧੀ  ਇਹ ਨੋਟਿਸ ਤੈਨੂੰ ਭੇਜਿਆ ਗਿਆ, ਜੇਕਰ ਇਸਨੂੰ ਖ਼ੁਰਦ ਬੁੁਰਦ ਕਰਾਉਣਾ ਤੇ ਮੈਨੂੰ 50ਹਜ਼ਾਰ ਰੁਪਏ ਦੇ ਦਿਓ ਤਾਂ ਇਹ ਨੋਟਿਸ ਰਫ਼ਾ ਦਫ਼ਾ ਹੋ ਜਾਏਗਾ| ਸ਼ਿਕਾਇਤ ਕਰਤਾ ਰਛਪਾਲ ਸਿੰਘ ਦੀ ਤੇ ਇੰਸਪੈਕਟਰ ਹਰਬਖਸ਼ ਸਿੰਘ ਦੀ ਗਲਬਾਤ 25ਹਜ਼ਾਰ ਰੁਪਏ ਵਿਚ ਤੈਅ ਹੋ ਗਈ ਜਿਸਨੂੰ ਦੇਣਾ ਸੀ| ਇਸ ਮਾਮਲੇ ਵਿਚ ਸ਼ਿਕਾਇਤ ਕਰਤਾ ਨੇ ਇਹ ਮਾਮਲਾ ਵਿਭਾਗ ਦੇ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਿਨ•ਾਂ ਦੇ ਹੁਕਮਾਂ ਤਹਿਤ ਅਜ ਇਸ ਇੰਸਪੈਕਟਰ ਹਰਬਖ਼ਸ਼ ਸਿੰਘ ਨੂੰ ਰੰਗੇਂ ਹਥੀਂ ਕਾਬੂ ਕਰਕੇ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਕੇ ਮਾਮਲਾ ਦਰਜ਼ ਕਰਨ ਉਪਰੰਤ ਨਾਮਜ਼ਦ ਹਰਬਖ਼ਸ਼ ਸਿੰਘ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ| ਭਰੋਸੇਯੋਗ ਸੂਤਰਾਂ ਤਹਿਤ  ਕਿ 31 ਮਾਰਚ 2024 ਨੂੰ ਹੀ ਉਹਨਾਂ ਦੀ ਰਿਟਾਇਰਮੈਂਟ ਹੋਣੀ ਸੀ ਜਿਕਰਯੋਗ ਹੈ ਕਿ ਬਿਲਡਿੰਗ ਇੰਸਪੈਕਟਰ ਤੇ ਕੈਬਨਿਟ ਮੰਤਰੀ ਦੇ ਓ ਐੱਸ ਡੀ ਦੇ ਦਫਤਰ ਚ ਮਹਿਜ 50 ਫੁੱਟ ਦੀ ਦੂਰੀ ਦਾ ਫ਼ਾਸਲਾ ਹੈ !


-

Post a Comment

0 Comments