ਸੀਨੀਅਰ ਸਿਟੀਜਨ ਐਸੋਸੀਏਸ਼ਨ ਮਾਨਸਾ ਵੱਲੋਂ ਜਰਨਲ ਮੀਟਿੰਗ ਵਿੱਚ ਅਗਲੀ ਟਰਮ ਦੇ ਪ੍ਰਧਾਨ ਦੀ ਕੀਤੀ ਚੋਣ।

ਸੀਨੀਅਰ ਸਿਟੀਜਨ ਐਸੋਸੀਏਸ਼ਨ ਮਾਨਸਾ ਵੱਲੋਂ ਜਰਨਲ ਮੀਟਿੰਗ ਵਿੱਚ ਅਗਲੀ ਟਰਮ ਦੇ ਪ੍ਰਧਾਨ ਦੀ ਕੀਤੀ ਚੋਣ।

ਬਿੱਕਰ ਸਿੰਘ ਮੰਘਾਣੀਆ ਲਗਾਤਾਰ ਦੂਸਰੀ ਵਾਰ ਬਣੇ ਸੀਨੀਅਰ ਸਿਟੀਜਨ ਐਸੋਸੀਏਸ਼ਨ ਦੇ ਪ੍ਰਧਾਨ।


ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-
)-ਸ਼ਾਂਤੀ ਭਵਨ ਵਿਖੇ ਸੀਨੀਅਰ ਸਿਟੀਜਨ ਐਸੋਸੀਏਸ਼ਨ ਮਾਨਸਾ ਦੀ ਜਨਰਲ ਮੀਟਿੰਗ ਵਿੱਚ ਅਗਲੀ ਟਰਮ ਦੇ ਪ੍ਰਧਾਨ ਦੀ ਚੋਣ ਕੀਤੀ ਗਈ।ਜਿਸ ਵਿੱਚ ਸਰਬਸੰਮਤੀ ਨਾਲ ਸ਼੍ਰੀ ਬਿੱਕਰ ਸਿੰਘ ਮੰਘਾਣੀਆ ਦੇ ਚੰਗੇ ਕੰਮਕਾਜ ਨੂੰ ਵੇਖਦੇ ਹੋਏ ਮੁੜ ਤੋਂ ਪ੍ਰਧਾਨ ਚੁਣਿਆ ਗਿਆ । ਇਸ ਤੋਂ ਇਲਾਵਾ ਬਲਵਿੰਦਰ ਬਾਂਸਲ ਪ੍ਰਧਾਨ ਸ਼ਾਂਤੀ ਭਵਨ ਨੂੰ ਚੇਅਰਮੈਨ,ਧੰਨਾ ਸਿੰਘ ਅਕਲੀਆ ਰੀਟਾਇਰਡ ਡੀ ਆਰ ਨੂੰ ਚੀਫ਼ ਪੈਟਰਨ, ਦਰਸ਼ਨ ਸਿੰਘ ਰਿਟਾਇਰਡ ਡਰਾਈਵਰ ਡੀ.ਸੀ. ਦਫਤਰ ਨੂੰ ਸੀਨੀਅਰ ਵਾਈਸ ਪ੍ਰਧਾਨ ,ਕੇ.ਕੇ. ਸਿੰਗਲਾ ਰਿਟਾਇਰਡ ਸੁਪਰਡੈਂਟ ਨੂੰ ਜਨਰਲ ਸਕੱਤਰ ,ਗੁਰਚਰਨ ਸਿੰਘ ਰਿਟਾਇਰਡ ਇੰਸਪੈਕਟਰ ਪੁਲਿਸ ਨੂੰ ਖਜ਼ਾਨਚੀ,ਭੂਰਾ ਸਿੰਘ ਸ਼ੇਰਗੜੀਆ ਨੂੰ ਲੈਣ ਬਾਰੇ ਵੀ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ । ਇਸ ਮੌਕੇ ਏਕਨੂਰ ਵੈਲਫੇਅਰ ਐਸੋਸੀਏਸ਼ਨ ਦੀ ਪੰਜਾਬ ਪ੍ਰਧਾਨ ਜੀਤ ਦਹੀਆ,ਬਲਾਕ ਪ੍ਰਧਾਨ ਬੁਢਲਾਡਾ ਜਸਵੀਰ ਕੌਰ ਬਖਸ਼ੀਵਾਲਾ,ਬਲਾਕ ਪ੍ਰਧਾਨ ਬੋਹਾ ਦਰਸ਼ਨ ਸਿੰਘ ਹਾਕਮਵਾਲਾ,ਮੀਡੀਆ ਇੰਚਾਰਜ ਦਵਿੰਦਰ ਸਿੰਘ ਕੋਹਲੀ ਨੇ ਬਿੱਕਰ ਸਿੰਘ ਮੰਘਾਣੀਆ ਨੂੰ ਦੂਸਰੀ ਵਾਰ ਪ੍ਰਧਾਨ ਬਣਨ ਤੇ ਵਧਾਈਆਂ ਦਿੱਤੀਆਂ।ਇਸ ਮੌਕੇ ਮੈਂਬਰ ਸੇਠੀ ਸਿੰਘ ਸਰਾਂ,ਅਵਤਾਰ ਸਿੰਘ ਮਾਨ ,ਮਾਸਟਰ ਨਸੀਬ ਚੰਦ, ਕਰਮਇੰਦਰ ਕੌਰ ਰਿਟਾਇਰਡ ਸੀ.ਐਚ.ਟੀ ,ਕਹਾਣੀਕਾਰ ਦਰਸ਼ਨ ਜੋਗਾ ,ਕਾਲੂ ਰਾਮ ਰੈਡੀਮੇਡ ਵਾਲੇ ਆਦਿ ਹਾਜਰ ਸਨ।ਮੀਟਿੰਗ ਦੀ ਕਾਰਵਾਈ ਬਤੌਰ ਸਕੱਤਰ ਬੀਬੀ ਪਰਮਜੀਤ ਕੌਰ ਨੇ ਵਧੀਆ ਢੰਗ ਨਾਲ਼ ਚਲਾਈ।

Post a Comment

0 Comments