ਪੰਜਾਬ ਸਰਕਾਰ ਹਰ ਫਰੰਟ ਤੇ ਫੇਲ, ਪੰਜਾਬ ਦੀ ਗਲੀ ਗਲੀ ਚ ਅੱਜ ਸ਼ਰੇਆਮ ਨਸ਼ਾ ਵਿਕ ਰਿਹਾ ਹੈ- ਹਰਸਿਮਰਤ ਕੌਰ ਬਾਦਲ

ਪੰਜਾਬ ਸਰਕਾਰ ਹਰ ਫਰੰਟ ਤੇ ਫੇਲ, ਪੰਜਾਬ ਦੀ ਗਲੀ ਗਲੀ ਚ ਅੱਜ ਸ਼ਰੇਆਮ ਨਸ਼ਾ ਵਿਕ ਰਿਹਾ ਹੈ- ਹਰਸਿਮਰਤ ਕੌਰ ਬਾਦਲ                                   


 
ਸਰਦੂਲਗੜ 19 ਮਾਰਚ ਗੁਰਜੀਤ ਸ਼ੀਹ, ਹਲਕਾ ਸਰਦੂਲਗੜ੍ਹ ਦੇ ਪਿੰਡ ਜਗਤਗੜ੍ਹ ਬਾਂਦਰਾਂ , ਚੂਹੜੀਆ , ਕੋਟੜਾ , ਉੱਲਕ ,ਬੁਰਜ ,ਭਲਾਈ ,ਬੁਰਜ,ਬੀਰੇਵਾਲਾ , ਬਾਜੇਵਾਲਾ ਵਿੱਚ ਵਰਕਰ ਮਿਲਣੀ ਵਿੱਚ ਸੰਬੋਧਨ ਦੌਰਾਨ ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਵਿੱਚ ਫੇਲ ਹੋ ਚੁੱਕੀ ਹੈ । ਇਸ ਕਰਕੇ ਪੰਜਾਬੀਆ ਦੇ ਮਨ ਤੋ ਉਤਰ ਗਈ ਹੈ ਆਪਣੇ ਫੇਲੀਅਰ ਨੂੰ ਬਚਾਉਣ ਲਈ ਪੰਜਾਬੀਆ ਅੱਖਾਂ ਵਿੱਚ ਘੱਟਾ ਪਾਉਣ ਲਈ ਕਾਂਗਰਸ ਨਾਲ ਗੁਪਤ ਸਮਝੋਤਾ ਕਰ ਕੇ ਪੰਜਾਬ ਵਿੱਚ ਆਉਂਦੀਆਂ ਚੋਣਾਂ ਲੜਨ ਜਾ ਰਹੀ ਹੈ । ਬੁਰੀ ਤਰਾ ਫੇਲ ਹੋ ਚੁੱਕੀ ਕਾਨੂੰਨ ਵਿਵਸਥਾ ਦਾ ਕੋਈ ਨਾ ਕੋਈ ਹੱਲ ਨਿਕਲਦਾ ਦਿਖਾਈ ਨਹੀ ਦੇ ਰਿਹਾ ਹੈ । ਗਲੀ ਗਲੀ ਵਿੱਚ ਨਸ਼ੇ ਵਿਕ ਰਹੇ ਹਨ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ । ਸੂਬੇ ਦੀ ਅਰਥਵਿਵਸਥਾ ਵਿਗੜੀ ਹੋਈ ਹੈ ਨਿੱਤ ਨਵੇਂ ਕਰਜ਼ੇ ਲੈ ਕੇ ਗੁਜ਼ਾਰੇ ਹੋ ਰਹੇ ਹਨ । ਸੂਬੇ ਵਿੱਚ ਚੱਲ ਰਹੀ ਨਜਾਇਜ਼ ਮਾਈਨਿੰਗ ਜ਼ੋਰਾਂ ਤੇ ਹੈ ਹਾਈਕੋਰਟ ਤੋ ਫਟਕਾਰਾ ਮਿਲ ਰਹੀਆਂ ਹਨ । ਇਸ ਲਈ ਇਹਨਾਂ ਨੂੰ ਸਬਕ ਸਿਖਾਉਣ ਲਈ ਪੰਜਾਬ ਦੇ ਲੋਕਾਂ ਨੂੰ ਇਸ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਨਕਾਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਕਾਮਯਾਬ ਕਰਨਾ ਚਾਹੀਦਾ ਹੈ । ਇਸ ਮੌਕੇ ਦਿਲਰਾਜ ਸਿੰਘ ਭੂੰਦੜ ਸਾਬਕਾ ਵਿਧਾਇਕ , ਐਸਜੀਪੀਸੀ ਮੈਂਬਰ ਸੁਰਜੀਤ ਸਿੰਘ ਰਾਏਪੁਰ , ਜਤਿੰਦਰ ਸਿੰਘ ਸੋਢੀ ਜਿਲਾ ਪ੍ਰਧਾਨ , ਮੇਵਾ ਸਿੰਘ ਸਰਪੰਚ , ਸਾਬਕਾ ਚੇਅਰਮੈਨ ਸੁਰਜੀਤ ਸਿੰਘ, ਯੂਥ ਆਗੂ ਮੱਖਣ ਸਿੰਘ ਬਾਜੇਵਾਲਾ, ਮੁਸਲਮਾਨ ਫਰੰਟ ਦੇ ਆਗੂ ਕੁਕੂ ਖਾਂ  ,ਅਮਨਦੀਪ ਸਿੰਘ ,ਜਸਵੀਰ ਸਿੰਘ ਉੱਲਕ , ਗੁਰਿੰਦਰ ਮਾਨ, ਹਰਪ੍ਰੀਤ ਸਿੰਘ ਬੀਰੇਵਾਲਾ ਜੱਟਾਂ,ਪ੍ਰਸ਼ੋਤਮ ਭਲਾਈਕੇ ,ਨਾਇਬ ਸਿੰਘ,ਗੁਰਤੇਜ ਖਟੜਾ, ਜਗਦੇਵ ਖਾਂ,ਗੁਰਦੀਪ ਸਿੰਘ ਬੁਰਜ , ਹਰਪ੍ਰੀਤ ਸਿੰਘ ਭੂੰਦੜ , ਮਹਿਲਾ ਆਗੂ ਗੁਰਪ੍ਰੀਤ ਕੌਰ,ਰਣਜੀਤ ਸਿੰਘ ,ਹਰਕੀਰਤ ਸਿੰਘ ਮਾਖਾ , ਜੋਗਿੰਦਰ ਸਿੰਘ ਆਹਲੂਪੁਰ , ਦੀਪ ਚੀਮਾ , ਸੇਵਾ ਸਿੰਘ ਹਾਜ਼ਰ ਸਨ । ਮਾਰਕੀਟ ਕਮੇਟੀ ਮਾਨਸਾ ਦੇ ਸਾਬਕਾ ਚੇਅਰਮੈਨ ਸਰਜੀਤ ਸਿੰਘ ਨੇ ਪਿੰਡ ਬਾਜੇਵਾਲਾ ਦੀਆਂ ਅਨੇਕਾਂ ਸਮੱਸਿਆਵਾਂ ਧਿਆਨ ਚ ਲਿਆਂਦੀਆਂ, ਜਿਨਾਂ ਤੇ ਵਿਸ਼ਵਾਸ਼ ਦਵਾਇਆ ਆਉਣ ਵਾਲੇ ਸਮੇਂ ਚ ਪੂਰੀਆਂ ਕੀਤੀਆਂ ਜਾਣਗੀਆਂ। ਪਿੰਡ ਬਾਜੇਵਾਲਾ ਵਿਖੇ ਸਾਬਕਾ ਸਰਪੰਚ ਮਹਿੰਦਰ ਸਿੰਘ ਦੀ ਧਰਮ ਪਤਨੀ ਨੇ ਸਿਰੋਪਾਓ ਪਾ ਕੇ ਬੀਬਾ ਜੀ ਦਾ ਸਨਮਾਨ ਕੀਤਾ

Post a Comment

0 Comments