ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਨਿਰਮਲਾ ਭੇਖ ਵਿਖੇ.ਸੰਤ ਸਮਾਗਮ ਹੋਇਆ ਸੰਪੰਨ

ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਨਿਰਮਲਾ ਭੇਖ ਵਿਖੇ.ਸੰਤ ਸਮਾਗਮ ਹੋਇਆ ਸੰਪੰਨ 

ਭਾਰਤ ਵਰਸ਼ ਤੋਂ ਸਾਧੂ ਮਹਾਤਮਾਂ,ਸਹਿਰੀਆਂ ਸ਼ਰਧਾਲੂਆਂ ਨੇ ਵੱਡੀ ਗਿਣਤੀ ਚ ਸਿਰਕਤ ਕੀਤੀ 


ਬਰਨਾਲਾ,8 ਮਾਰਚ (ਕਰਨਪ੍ਰੀਤ ਧੰਦਰਾਲ)
-ਡੇਰਾ ਬਾਬਾ ਗਾਂਧਾ ਸਿੰਘ ਜੀ ਬਰਨਾਲਾ ਵਿਖੇ ਸੰਤ ਬਾਬਾ ਰਘੁਵੀਰ ਸਿੰਘ ਅਤੇ ਸੰਤ ਬਾਬਾ ਗੁਰਬਚਨ ਦੀ ਯਾਦ ਵਿੱਚ,ਨਿਰਮਲ ਭੇਖ ਭੂਸ਼ਣ 108 ਸਵਾਮੀ ਗਿਆਨਦੇਵ ਸਿੰਘ ਮਹਾਰਾਜ ਵੇਦਾਂਤਾ ਚਾਰਿਆ ਸ਼੍ਰੀ ਨਿਰਮਲ ਪੰਚਾਇਤੀ ਅਖਾੜਾ ਕਨਖਲ ਹਰਿਦੁਆਰ ਜੀ ਦੀ ਰਹਿਨੁਮਾਈ ਹੇਠ ਤਹਿਤ ਵਿਸ਼ਾਲ ਸੰਤ ਸਮਾਗਮ ਕਰਵਾਇਆ ਗਿਆ ਜਿਸ ਵਿਚ ਪੂਰੇ ਭਾਰਤ ਵਰਸ਼ ਤੋਂ ਸਾਧੂ ਮਹਾਤਮਾਂ ਸਹਿਰੀਆਂ ਸ਼ਰਧਾਲੂਆਂ ਨੇ ਵੱਡੀ ਗਿਣਤੀ ਚ ਸਿਰਕਤ ਕੀਤੀ ਜਿੰਹਨਾਂ ਦਾ ਡੇਰਾ ਪ੍ਰਬੰਧਕ ਮਹੰਤ ਪਿਆਰਾ ਸਿੰਘ ਦੀ ਸਮੁੱਚੀ ਟੀਮ ਵਲੋਂ ਜੀ ਆਇਆਂ ਆਖਿਆ ਗਿਆ  

              ਪਿਛਲੇ 3 ਮਾਰਚ ਤੋਂ ਪ੍ਰਕਾਸ਼ਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਉਪਰੰਤ 6 ਮਾਰਚ ਨੂੰ ਸੰਤ ਮਹਾਪੁਰਖਾਂ ਦਾ ਭੰਡਾਰਾ ਅਤੇ ਪੰਗਤ ਪੂਜਾ ਕਾਰਵਾਈ ਗਈ ! ਇਸ ਮੌਕੇ ਸੰਬੋਧਨ ਕਰਦਿਆਂ ਸ. ਨਿਰਮਲ ਪੰਚਾਇਤ ਅਖਾੜੇ ਦੇ ਮੁਖੀ ਮਹੰਤ ਗਿਆਨਦੇਵ ਸਿੰਘ ਨੇ ਕਿਹਾ ਕਿ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਨਿਰਮਲਾ ਭੇਖ ਵਿਖੇ.ਸਦਾ ਗੁਰਬਾਣੀ ਦਾ ਪ੍ਰਵਾਹ ਚਲਦਾ ਰਹਿੰਦਾ ਹੈ ਜਿੱਥੇ ਹਜ਼ਾਰਾਂ ਸ਼ਰਧਾਲੂ ਸ਼ਰਧਾਵਾਨ ਹੁੰਦਿਆਂ ਡੇਰੇ ਨਾਲ ਜੁੜੇ ਹੋਏ ਹਨ ਅਤੇ ਮਹੰਤ ਪਿਆਰਾ ਸਿੰਘ ਨਾਲ ਉਹਨਾਂ ਦਾ ਦਿਲੀ ਲਗਾਵ ਹੈ ਜਿਸ ਦਾ ਅੰਦਾਜਾ ਵੱਡੇ ਤੇ ਮਹਾਨ ਇੱਕਠ ਤੋਂ ਲਾਇਆ ਜਾ ਸਕਦਾ ਹੈ ! ਮਹੰਤ ਪਿਆਰਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਵਿੱਚ ਐੱਮ ਐੱਲ ਏ ਕੁਲਵੰਤ ਸਿੰਘ ਪੰਡੋਰੀ,ਸੁਆਮੀ ਪ੍ਰੇਮਚੰਦ ਨੰਦ ਧੂਰਕੋਟ,ਸਵਾਮੀ ਮੱਘਰ ਦਾਸ ਖੁੱਡੀ ਕਲਾਂ,ਸਵਾਮੀ ਅਮਿਤਾ ਨੰਦ ਝਲੂਰ,ਮਹੰਤ ਗੁਰਚਰਨ ਸੰਘ,ਸੰਤ ਹਰਚਰਨ ਸਿੰਘ ਚੰਦਭਾਨ ,ਮਹੰਤ ਸਰਵਣ ਦਾਸ ,ਸੰਤ ਹਰਨੇਕ ਸਿੰਘ ,ਸਾਬਕਾ ਸੰਸਦ ਮੈਂਬਰ ਐਡਵੋਕੇਟ ਰਾਜਦੇਵ ਸੰਘ ਖਾਲਸਾ, ਸਾਬਕਾ ਚੇਅਰਮੈਨ ਮੱਖਣ ਸ਼ਰਮਾ,ਸ਼੍ਰੋਮਣੀ ਕਮੇਟੀ ਸ ਮੈਂਬਰ ਪਰਮਜੀਤ ਸੰਘ ਖਾਲਸਾ,ਗਿਆਨੀ ਕਰਮ ਸੰਘ ਭੰਡਾਰੀ, ਐੱਮ ਸੀ ਧਰਮ ਸਿੰਘ ਫੋਜੀ ,ਬਾਬਾ ਗੁਰਮੀਤ ਸਿੰਘ ਕੱਟੂ ਵਾਲੇ ,ਸੰਤ ਪ੍ਰਮੇਸ਼ਵਰ ਨੰਦ ਜੀ ,ਭਰਪੂਰ ਸਿੰਘ ਸੇਖਾ ,ਮਹੰਤ ਰਾਮ ਤੀਰਥ ਜਲਾਲ ਵਾਲੇ ,ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ, ਮਹੰਤ ਬਲਵੀਰ ਦੱਸ ਜੀ ,ਸੁਰਜੀਤ ਸਿੰਘ ਸੰਧੂ ਪ੍ਰਧਾਨ ਕਲਾ ਮਾਹਿਰ ਗੁਰਦਵਾਰਾ,ਤੇਜਾ ਸਿੰਘ ਮਹਿਲ,ਚੇਅਰਮੈਨ ਰੁਪਿੰਦਰ ਸਿੰਘ ਸੰਧੂ ,ਸਮੇਤ ਮਹਾਨ ਢਾਡੀ ਜੱਥੇ ਗੁਰਮੇਲ ਸਿੰਘ ਕਾਲੇਕੇ,ਅਮਰੀਕ ਸਿੰਘ ਭੈਣੀ ਮਹਿਰਾਜ ,ਦਰਸ਼ਨ ਸਿੰਘ ਕਥਾਵਾਚਕ,ਭਾਈ ਸੁਖਵਿੰਦਰ ਸਿੰਘ ਰਾਗੀ ਜੱਥਾ,ਭਾਈ ਅਮਰਜੀਤ ਸਿੰਘ ਰਾਗੀ ਜੱਥਾ ਸਮੇਤ ਹਜ਼ਾਰਾਂ ਸ਼ਰਧਾਲੂ ਹਾਜਿਰ ਸਨ !

Post a Comment

0 Comments