ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਦਿੱਤੀਆਂ ਗਈਆਂ ਸ਼ਰਧਾਂਜਲੀਆ

 ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਦਿੱਤੀਆਂ ਗਈਆਂ ਸ਼ਰਧਾਂਜਲੀਆ    


ਸ਼ਾਹਕੋਟ 24 ਮਾਰਚ (ਲਖਵੀਰ ਵਾਲੀਆ)
: ਕ੍ਰਾਂਤੀਕਾਰੀ ਬਸਪਾ ਅੰਬੇਡਕਰ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਲੋਹੀਆਂ ਖਾਸ ਵਿਖੇ ਸ਼ਰਧਾਂਜਲੀਆ ਦਿਤੀਆਂ ਗਈਆਂ ਸ਼ਰਧਾਂਜਲੀ ਦਿੰਦਿਆਂ ਪਾਰਟੀ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਜੱਬੋਵਾਲ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦਾ ਅੱਜ ਸ਼ਹੀਦੀ ਦਿਹਾੜਾ ਹੈ ਅੱਜ ਦੇ ਦਿਨ ਉਨ੍ਹਾਂ ਮਹਾਨ ਸੁਰਬੀਰਾ ਨੂੰ ਸਮੁੱਚੀ ਮਾਨਵਤਾ ਵੱਲੋਂ ਸ਼ਰਧਾਂਜਲੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਉਸ ਸਮੇਂ ਦੀ ਗੋਰੀ ਸਰਕਾਰ ਅਤੇ ਉਸ ਦੇ ਕਾਲੇ ਹਾਕਮਾਂ ਨੇ ਸ਼ਹੀਦਾਂ ਨੂੰ ਫਾਂਸੀ ਦਵਾਉਣ ਵਿੱਚ ਅਹਿਮ ਰੋਲ ਨਿਭਾਇਆ ਇਨ੍ਹਾਂ ਜ਼ਾਲਮ ਲੋਕਾਂ ਨੇ 23 ਮਾਰਚ 1931 ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਅੱਜ ਸਾਰਾ ਦੇਸ਼ ਉਨਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ ਇਸ ਸ਼ਰਧਾਂਜਲੀ ਸਮਾਰੋਹ ਵਿਚ  ਪਾਰਟੀ ਪ੍ਰਧਾਨ ਤੋਂ ਇਲਾਵਾ ਬਲਜਿੰਦਰ ਸਿੰਘ ਥਿੰਦ ਯੂਥ ਪ੍ਰਧਾਨ ਪੰਜਾਬ ਬਲਦੇਵ ਸਿੰਘ ਮਨਿਆਲਾ ਜਨਰਲ ਸਕੱਤਰ ਪੰਜਾਬ ਸਤਨਾਮ ਸਿੰਘ ਮਲਸੀਆਂ ਸਕੱਤਰ ਪੰਜਾਬ ਕੇਵਲ ਸਿੰਘ ਘਾਰੂ ਉਪ ਪ੍ਰਧਾਨ ਪੰਜਾਬ ਤਰਸੇਮ ਸਿੰਘ ਨਸੀਰੇਵਾਲ ਜੋਗਿੰਦਰ ਸਿੰਘ ਗਿੱਲ ਪ੍ਰਧਾਨ ਵਿਧਾਨ ਸਭਾ ਹਲਕਾ ਸ਼ਾਹਕੋਟ ਬਲਜਿੰਦਰ ਸਿੰਘ ਸੁਲਤਾਨਪੁਰੀ ਅਮਰੀਕ ਸਿੰਘ ਕਾਲਰੂ ਬੀਬੀ ਅਮਰਜੀਤ ਕੌਰ ਡਾਕਟਰ ਅਨੀਤਾ ਅਰੋੜਾ ਸ਼ਨੀਲ ਬਾਂਸਲ ਕਿਰਨ ਕੁਮਾਰੀ ਆਦਿ ਹਾਜ਼ਰ ਸਨ

Post a Comment

0 Comments