ਟ੍ਰੈਫਿਕ ਇੰਸਪੈਕਟਰ ਜਸਵਿੰਦਰ ਸਿੰਘ ਢੀਂਡਸਾ ਵਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਸ਼ਿਕੰਜਾ ਕਸਿਆ

ਟ੍ਰੈਫਿਕ ਇੰਸਪੈਕਟਰ ਜਸਵਿੰਦਰ ਸਿੰਘ ਢੀਂਡਸਾ ਵਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਸ਼ਿਕੰਜਾ ਕਸਿਆ  

ਬੁਲਟ ਮੋਟਰਸਾਈਕਲ 'ਤੇ ਪਟਾਕੇ ਚਲਾਉਣ,ਪ੍ਰੈੱਸਰ ਹਾਰਨ,ਆਦਿ ਦੇ  ਚਲਾਨ ਕੱਟੇ 


ਬਰਨਾਲਾ,24,ਮਾਰਚ /(ਕਰਨਪ੍ਰੀਤ ਕਰਨ )-
ਜਿਲਾ ਟ੍ਰੈਫਿਕ ਪੁਲਸ  ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਢੀਡਸਾ ਦੀ ਟ੍ਰੈਫ਼ਿਕ ਟੀਮ ਵਲੋਂ ਹੋਲੀ ਦੇ ਮਧੇਨਜਰ ਹੁੱਲੜਬਾਜ਼ੀ ਕਾਰਨ ਵਾਲਿਆਂ,ਟਰੈਫਿਕ ਨਿਯਮਾਂ ਦੀ ਅਣਦੇਖੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖਿਲਾਫ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਉਨ੍ਹਾਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਚੌਕਾਂ ਵਿੱਚ ਨਾਕਾਬੰਦੀ ਕਰਕੇ ਬੁਲਟਾਂ ਦੇ ਪਟਾਕੇ ਮਾਰਨ,ਗੇੜੀਆਂ ਮਾਰਨ ਵਾਲੇ ਮਨਚਲਿਆਂ ਤੇ ਸਿਕੰਜਾ ਕਸਦਿਆਂ ਚੱਲਣ ਕੱਟੇ ਗਏ ! ਦੂਜੇ ਪਾਸੇ ਸਦਰ,ਫਰਵਾਹੀ ,ਹੰਡਿਆਇਆ ਬਾਜ਼ਾਰਾਂ ਚ ਗਲਤ ਸਾਈਡ ਪਾਰਕਿੰਗ, ਭਾਰੀ ਵਾਹਨਾਂ ਨੂੰ ਨੋ ਐਂਟਰੀ ਵਿੱਚ ਦਾਖਲ ਕਰਨ,ਵਾਹਨਾਂ 'ਤੇ ਗਲਤ ਹਾਰਨ ਦੀ ਵਰਤੋਂ ਕਰਨ ਆਦਿ ਦੇ ਵੱਡੀ ਗਿਣਤੀ ਚ  ਚਲਾਨ ਕੱਟੇ ਅਤੇ ਦੁਕਾਨਦਾਰਾਂ ਨੂੰ ਸਹੀ ਢੰਗ ਨਾਲ ਵਾਹਨਾਂ ਨੂੰ ਤਰਤੀਬਵਾਰ ਖੜਾ ਕਰਨ ਤਾਂ ਜੋ ਰਾਹਗੀਰਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ   ਜਸਵਿੰਦਰ ਸਿੰਘ ਢੀਂਡਸਾ ਵਲੋਂ ਨੌਜਵਾਨਾਂ ਨੂੰ ਹਦਾਇਤ ਕੀਤੀ ਕਿ ਉਹ ਆਪਣਾ ਡਰਾਈਵਿੰਗ ਲਾਇਸੰਸ ਬਣਵਾ ਕੇ ਹੀ ਵਾਹਨ ਚਲਾਉਣ ਘੱਟ ਉਮਰ ਦੇ ਬੱਚਿਆਂ ਨੂੰ ਮਾਪੇ ਵਾਹਨ ਦੇ ਕੇ ਸੜਕਾਂ ਤੇ ਨਾ ਭੇਜਣ ਤਾਂ ਜੋ ਕਿਸੇ ਵੀ ਅਣਸੁਖਾਵੀਂ ਘੰਟਨਾਵਾਂ ਤੋਂ ਬਚਿਆ ਜਾਵੇ  ਅਤੇ ਵਾਹਨ ’ਤੇ ਪ੍ਰੈਸ਼ਰ ਹਾਰਨ ਆਦਿ ਦੀ ਵਰਤੋਂ ਨਾ ਕਰਨ ਮੋਟਰ ਸਾਈਕਲਾਂ ਦੇ ਪਟਾਕੇ ਨਾ ਮਾਰਨ,ਉਹਨਾਂ ਕਿਹਾ ਕਿ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਹੀ ਹੀ ਅਸਲ ਸੁਰੱਖਿਆ ਹੈ

Post a Comment

0 Comments