ਬਾਜੇਵਾਲਾ ਵਿਖੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਸਮਰਪਿਤ , ਵਿਸਾਲ ਕਾਨਫਰੰਸ ਵਿੱਚ ਰਿਕਾਰਡ ਤੋੜ ਇਕੱਠ ਹੋਇਆ,

 ਬਾਜੇਵਾਲਾ ਵਿਖੇ  ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਸਮਰਪਿਤ ,  ਵਿਸਾਲ ਕਾਨਫਰੰਸ ਵਿੱਚ ਰਿਕਾਰਡ ਤੋੜ ਇਕੱਠ ਹੋਇਆ, 

 ਮੁਜਾਰਾ ਲਹਿਰ ਦੇ ਦਰਜ ਨਾ ਆਗੂਆਂ ਨੂੰ ਕੀਤਾ ਸਨਮਾਨਿਤ 


 ਮਾਨਸਾ 25 ਮਾਰਚ ਗੁਰਜੰਟ ਸਿੰਘ ਬਾਜੇਵਾਲੀਆ ਸਹੀਦੇ ਆਜਮ ਸ੍ਰ ਭਗਤ ਸਿੰਘ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਬਾਜੇਵਾਲਾ ਵਿੱਖੇ  ਵਿਸਾਲ  ਕਾਨਫਰੰਸ ਕੀਤੀ ਗਈ ਇਸ ਕਾਨਫਰੰਸ ਵਿੱਚ ਵੱਡੀ ਵੱਡੀ ਗਿਣਤੀ ਚ ਲੋਕਾਂ ਨੇ ਸ਼ਿਰਕਤ ਕੀਤੀ!ਲੋਕ ਕਲਾ ਮੰਚ ਮੰਡੀ ਮੁਲਾਂਪੁਰ ਦੀ ਟੀਮ ਵੱਲੋ ਇਨਕਲਾਬੀ ਨਾਟਕ, ਗੀਤ ਤੇ ਕਾਬਲੇ ਤਰੀਫ ਕੋਰੋਗਰਾਫੀਆ ਪੇਸ ਕਰਕੇ ਸਮਾਜਿਕ ਬੁਰਾਈਆਂ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਹੋਕਾ ਦਿੱਤਾ lਜਿਨਾਂ ਨੂੰ ਵੱਡੀ ਗਿਣਤੀ ਚ ਲੋਕਾਂ ਨੇ  ਪੂਰੀ ਦਿਲਚਸਪੀ ਨਾਲ ਵੇਖਿਆ l ਸੀਪੀਆਈ ਦੇ ਕੌਮੀ ਕੌਸਲ ਮੈਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸੀ ਕਾਨਫਰੰਸ ਨੂੰ ਸੰਬੋਧਨ ਕੀਤਾ । ਇਹ ਜਾਣਕਾਰੀ  ਸੀਪੀਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੋਹਾਨ ਤੇ ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ  ਨੇ ਦਿਤੀ! ਆਗੂਆਂ ਵੱਲੋਂ ਸ਼ਹੀਦ ਭਗਤ ਸਿੰਘ ਦੀ ਫੋਟੋ ਤੇ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਨੂੰ ਯਾਦ ਕੀਤਾ lਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਾਥੀ ਜੱਗਾ ਸਿੰਘ ਬਾਜੇਵਾਲਾ , ਕਾਮਰੇਡ ਬੂਟਾ ਸਿੰਘ, ਬਾਜੇਵਾਲਾ , ਕਾਮਰੇਡ ਬੂਟਾ ਸਿੰਘ ਮਿਸਤਰੀ ਬਾਜੇਵਾਲਾ , ਕਾਮਰੇਡ ਗਿੰਦਰ ਸਿੰਘ ਬਾਜੇਵਾਲਾ , ਕਾਮਰੇਡ ਦਰਸਨ  ਸਿੰਘ ਬਾਜੇਵਾਲਾ , ਕਾਮਰੇਡ ‌ਲਾਭ ਸਿੰਘ ਬਾਜੇਵਾਲਾ , ਕਾਮਰੇਡ ਨਿਰਮਲ ਸਿੰਘ ਬਾਜੇਵਾਲਾ , ਕਾਮਰੇਡ ਮੇਜਰ ਸਿੰਘ ਬਾਜੇਵਾਲਾ ਆਦਿ ਪਾਰਟੀ ਵਰਕਰ ਵੀ ਹਾਜਰ ਸਨ ।

Post a Comment

0 Comments