ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

 ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ


ਬੁੱਢਲਾਡਾ 25 ਮਾਰਚ (ਦਵਿੰਦਰ ਸਿੰਘ ਕੋਹਲੀ
-ਸੋਮਵਾਰ ਨੂੰ ਸ਼ਹਿਰ ਬੁੱਢਲਾਡਾ ਵਿਚ ਵੀ ਹੋਲੀ ਦਾ ਤਿਉਹਾਰ ਲੋਕਾਂ ਨੇ ਨੇ ਧੂਮਧਾਮ ਨਾਲ ਮਨਾਇਆ। ਇਸ ਮੌਕੇ ਬੱਚਿਆਂ ਨੇ ਇਕ ਦੂਸਰੇ 'ਤੇ ਲਾਲ ਲਗਾ ਕੇ ਅਤੇ ਇਕ ਦੂਸਰੇ 'ਤੇ ਗੁਬਾਰੇ ਮਾਰਕੇ ਖੂਬ ਮਸਤੀ ਕੀਤੀ। ਇਸ ਮੌਕੇ ਮਹਿਲਾਵਾਂ ਨੇ ਵੀ ਇਕ ਦੂਸਰੇ ਤੇ ਅਤੇ ਆਪਣੇ ਰਿਸਤੇਦਾਰਾਂ ਦੇ ਘਰ ਘਰ ਜਾ ਕੇ ਹੋਲੀ ਖੇਡੀ। ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਮਹਿਲਾ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਹੋਲੀ ਦੇ ਤਿਉਹਾਰ ਨੂੰ ਲੈ ਕੇ ਇਕ ਦਿਨ ਪਹਿਲਾਂ ਹੀ ਰੰਗਾਂ ਦੀ ਖਰੀਦਦਾਰੀ ਕਰ ਲਈ ਸੀ। ਜਿਸਦੇ ਚੱਲਦਿਆਂ ਅਗਲੀ ਸਵੇਰ ਉਨ੍ਹਾਂ ਨੇ ਗਰੁੱਪ ਬਣਾ ਕੇ ਆਪਣੇ ਰਿਸਤੇਦਾਰਾਂ ਅਤੇ ਸਹੇਲੀਆਂ ਦੇ ਗੁਲਾਲ ਲਗਾ ਕੇ ਹੋਲੀ ਦਾ ਆਨੰਦ ਮਾਣਿਆ। ਇਸ ਮੌਕੇ ਬੱਚੇ ,ਮਹਿਲਾ ਵੀ ਵੱਡੀ ਗਿਣਤੀ 'ਚ ਹਾਜਰ ਸਨ।

Post a Comment

0 Comments