ਬਰਨਾਲਾ ਚ ਜੇ ਈ ਗੁਰਮੀਤ ਸਿੰਘ ਨੂੰ ਐਸ ਡੀ ਓ ਬਣਨ ਤੇ ਵਧਾਈਆਂ ਦੇਣ ਵਾਲਿਆਂ ਦਾ ਲੱਗਿਆ ਤਾਂਤਾ

 ਬਰਨਾਲਾ ਚ ਜੇ ਈ ਗੁਰਮੀਤ ਸਿੰਘ ਨੂੰ ਐਸ ਡੀ ਓ ਬਣਨ ਤੇ ਵਧਾਈਆਂ ਦੇਣ ਵਾਲਿਆਂ ਦਾ ਲੱਗਿਆ ਤਾਂਤਾ 


ਬਰਨਾਲਾ, 19 ਮਾਰਚ (ਕਰਨਪ੍ਰੀਤ ਕਰਨ )
: ਬਰਨਾਲਾ ਸ਼ਹਿਰ ਦੇ ਹਰ ਵਾਰਡ ਚ ਲੰਬੇ ਸਮੇਂ ਜੀ ਜਾਨ ਨਾਲ ਬਿਜਲੀ ਦੀਆਂ ਸਮਸਿਆਂ ਨੂੰ ਸੁਲਝਾਉਣ ਵਾਲੇ ਅਤੇ ਆਪਣੀ ਡਿਯੂਟੀ ਤਨਦੇਹੀ ਨਾਲ ਨਿਭਾਉਣ ਵਾਲੇ ਜੇ ਈ ਗੁਰਮੀਤ ਸਿੰਘ ਨੂੰ ਐਸ.ਡੀ.ਓ ਬਣਨ ਤੇ ਵਧਾਈਆਂ ਦੇਣ ਵਾਲਿਆਂ ਦਾ  ਤਾਂਤਾ ਲੱਗਿਆ ਹੋਇਆ ਹੈ ਇਸ ਮੌਕੇ ਹਰਬੰਸ਼ ਸਿੰਘ ਰਵੀ ਦੀਦਾਰਗੜ੍ਹ ਪ੍ਰਧਾਨ ਪੀ ਐੱਸ ਪੀ ਸੀ ਐੱਲ ਮੁਲਾਜ਼ਿਮ ਯੂਨੀਅਨ.ਬਸਪਾ ਦੇ ਜਿਲਾ ਕਮੇਟੀ ਵਲੋਂ ਹਵਾ ਸਿੰਘ ਹਨੇਰੀ ,ਆਮ ਆਦਮੀ ਪਾਰਟੀ ਵਲੋਂ ਓ ਐੱਸ ਡੀ ਕੈਬਨਿਟ ਮੰਤਰੀ ਹਸਨ ਭਾਰਦਵਾਜ ,ਚੇਅਰਮੈਨ ਨਗਰ ਸੁਧਾਰ ਟ੍ਰਸ੍ਟ ਰਾਮ ਤੀਰਥ ਮੰਨਾ,ਕਾਂਗਰਸ ਦੇ ਜਿਲਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ,ਸਾਬਕਾ ਚੇਅਰਮੈਨ ਮੱਖਣ ਸ਼ਰਮਾ,ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ,ਭਾਜਪਾ ਜਿਲਾ ਪ੍ਰਧਾਨ ਯਾਦਵਿੰਦਰ ਸ਼ੈਂਟੀ. ਸਾਬਕਾ ਪ੍ਰਧਾਨ ਗੁਰਮੀਤ ਹੰਡਿਆਇਆ, ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਰਾਮਨਵਾਸੀਆ  ਮੀਤ ਪ੍ਰਧਾਨ ਨਗਰ ਕੌਂਸਲ ਨਰਿੰਦਰ ਗਰਗ ਨੀਟਾ,ਗੁਰੂ ਰਵਿਦਾਸ ਕਲੱਬ ਦੇ ਸਰਪ੍ਰਸਤ ਐੱਮ ਸੀ ਜਗਰਾਜ ਸਿੰਘ ਪੰਡੋਰੀ ,ਨਿਊ ਵਰਲਡ ਟਿਕਟ ਇੱਮੀਗਰੈਸਨ ਦੇ ਐੱਮ ਡੀ ਡਾਕਟਰ ਲਖਵੀਰ  ਸਿੰਘ ਲੱਖੀ ,ਬਾਰ ਕੌਂਸਲ ਵਾਈਸ  ਪ੍ਰਧਾਨ ਚਮਕੌਰ ਭੱਠਲ.ਸਮੁਚਾ ਮੀਡਿਆ ਭਾਈਚਾਰਾ, ਬਰਨਾਲਾ ਦੀਆਂ ਧਾਰਮਿਕ ਸਮਾਜਿਕ ,ਜੱਥੇਬੰਦੀਆਂ ਵਲੋਂ ਜੇ ਈ ਗੁਰਮੀਤ ਸਿੰਘ ਨੂੰ ਐਸ.ਡੀ.ਓ ਬਣਨ ਤੇ ਮੁਬਾਰਕਾਂ ਦਿੱਤੀਆਂ !ਇਸ ਮੌਕੇ ਗੁਰਮੀਤ ਸਿੰਘ  ਐਸ.ਡੀ.ਓ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜ਼ੀ ਦੀਆਂ ਸਿਖਿਆਵਾਂ ਤੇ ਚਲਦਿਆਂ ਮੈਂ ਤਹਿਦਿਲੋਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਅਤੇ ਪੀ ਐੱਸ ਪੀ ਸੀ ਐੱਲ ਵਲੋਂ ਸੋਂਪੀ  ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ

Post a Comment

0 Comments