ਆਮ ਆਦਮੀ ਪਾਰਟੀ (ਝਾੜੂ ) ਅਤੇ ਕਾਂਗਰਸੀਆਂ ਆਗੂਆਂ ਐੱਮ ਸੀਆਂ,ਵਲੋਂ ਵਾਰਡਾਂ ਚ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਜਾਣ ਦੀਆਂ ਕਨਸੋਆਂ ਸ਼ਹਿਰ ਚ ਚੁੰਜ ਚਰਚਾ ਦਾ ਵਿਸ਼ਾ ਬਣੀਆਂ

 ਆਮ ਆਦਮੀ ਪਾਰਟੀ (ਝਾੜੂ ) ਅਤੇ ਕਾਂਗਰਸੀਆਂ ਆਗੂਆਂ ਐੱਮ ਸੀਆਂ,ਵਲੋਂ ਵਾਰਡਾਂ ਚ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਜਾਣ ਦੀਆਂ ਕਨਸੋਆਂ ਸ਼ਹਿਰ ਚ ਚੁੰਜ ਚਰਚਾ ਦਾ ਵਿਸ਼ਾ ਬਣੀਆਂ


ਬਰਨਾਲਾ,16,ਮਾਰਚ ਕਰਨਪ੍ਰੀਤ ਕਰਨ
- ਆਮ ਆਦਮੀ ਪਾਰਟੀ (ਝਾੜੂ ) ਅਤੇ ਕਾਂਗਰਸੀਆਂ ਆਗੂਆਂ ਐੱਮ ਸਿਆਂ, ਵਲੋਂ ਵਾਰਡਾਂ ਚ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਜਾਣ ਦੀਆਂ ਕਨਸੋਆਂ ਸ਼ਹਿਰ ਚ ਚੁੰਜ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਜਿਸ ਤਹਿਤ ਵਾਰਡ ਨੰਬਰ 28 ਚ 2 ਕੁ ਘੰਟੇ ਪਹਿਲਾਂ ਆਮ ਆਦਮੀ ਪਾਰਟੀ ਵਲੋਂ  ਨਗਰ ਸੁਧਾਰ ਟਰੱਸਟ ਚੇਅਰਮੈਨ ਵਲੋਂ ਸਾਥੀਆਂ ਨੂੰ ਲੈਕੇ ਉਦਘਾਟਨ ਕੀਤਾ ਗਿਆ ਫੇਰ ਵਾਰਡ ਨੰਬਰ 28 ਦੇ ਐੱਮ ਸੀ ਅਜੇ ਕੁਮਾਰ ,ਨਗਰ ਕੌਂਸਲ ਪ੍ਰਧਾਨ ਗੁਰਜੀਤ ਰਾਮਨਵਾਸੀਆ ਔਲਖ ,ਬੀ ਜੇ ਪੀ ਆਗੂ ਐੱਮ ਸੀ ਧਰਮ ਸਿੰਘ ਫੋਜੀ,ਗੁਰਦਰਸ਼ਨ ਸਿੰਘ ਬਰਾੜ,ਐੱਮ ਸੀ ਹਰਬਖਸੀਸ ਸਿੰਘ ਗੋਨੀ,ਕਾਂਗਰਸ ਬਲਾਕ ਪ੍ਰਧਾਨ ਮਹੇਸ਼ ਕੁਮਾਰ ਲੋਟਾ ,ਖੁਸ਼ੀ ਮੁਹੰਮਦ ਵਲੋਂ ਵਿਕਾਸ ਕਾਰਜਾਂ ਦਾ ਸਾਂਝੇ ਤੋਰ ਤੇ ਉਦਘਾਟਨ ਕੀਤਾ ਗਿਆ ! ਇਸ ਮੌਕੇ ਮੀਡਿਆ ਨੂੰ ਜਾਣਕਾਰੀ ਦਿੰਦਿਆਂ ਐੱਮ ਸੀ ਅਜੇ ਕੁਮਾਰ ਨੇ ਦੱਸਿਆ ਕਿ ਵਾਰਡ ਦੇ ਵਿਕਾਸ ਕਾਰਜਾਂ ਦੇ ਟੈਂਡਰ ਪਹਿਲਾਂ ਤੋਂ ਹੀ ਪਾਸ ਕੀਤੇ ਗਏ ਹਨ ਪਰੰਤੂ ਆਪ ਲੋਕਾਂ ਦੇ ਚੁਣੇ ਐੱਮ ਸੀ ਨੁਮਾਂਦਿਆਂ ਨੂੰ ਦਰਕਿਨਾਰ ਕਰਦਿਆਂ ਧੱਕੇ ਨਾਲ ਲੀਡਰੀ ਚਮਕਾਉਣ ਲਈ ਉਦਘਾਟਨ ਕੀਤੇ  ਜਾ ਰਹੇ ਹਨ ਪਰੰਤੂ ਵਾਰਡ ਨਿਵਾਸੀ ਭਲੀ ਭਾਂਤੀ ਜਾਣੁ ਹਨ ਸਾਡਾ ਚੁਣਿਆ ਹੋਇਆ ਐੱਮ ਸੀ ਵਾਰਡ ਦੇ ਵਿਕਾਸ ਨੂੰ ਸਮਰਪਿਤ ਹੈ ! ਨਗਰ ਕੌਂਸਲ ਪ੍ਰਧਾਨ ਗੁਰਜੀਤ ਰਾਮਨਵਾਸੀਆ ਔਲਖ ਨੇ ਕਿਹਾ ਕਿ ਅੱਜ ਜਿਹੜਾ ਉਦਘਾਟਨ ਕੀਤਾ ਇਹ 29 -03 -2023 ਨੂੰ ਪਾਸ ਕੀਤੇ 42 ਕਰੋੜ ਦੇ ਸਾਰੇ ਸ਼ਹਿਰ ਦੇ 31ਵਾਰਡਾਂ ਦੇ ਟੈਂਡਰ ਲਾਏ ਗਏ ਸਨ ਜਿੱਥੋਂ ਇਹ ਝਾੜੂ ਵਾਲੇ 16 ਬੰਦੇ ਬਾਈਕਾਟ ਕਰ ਗਏ ਸਨ ! ਟੈਂਡਰਾਂ ਚ ਵੀ ਐੱਮ ਸਿਆਂ ਨਾਲ ਹਨ ਪੱਖਪਾਤ ਕੀਤਾ ੧ ਜਿਸ ਨੂੰ ਭਮਪਦੀਆਂ ਐੱਮ ਸੀਆਂਨੂੰ ਨਾਲ ਲੈ ਕੇ ਅੱਜ ਅਸੀਂ ਵਾਰਡ ਨੰਬਰ 28 ਸਮੇਤ ਕਈ ਹੋਰ ਵਾਰਡਾਂ ਚ ਉਦਘਾਟਨ ਕੀਤਾ ਗਿਆ ਹੈ ਹਨ ਵਲੋਂ ਵਿਰੋਧ ਪੈਦਾ ਕੀਤਾ ਜਾ ਰਿਹਾ ਜੋ ਮਾੜੀ ਗੱਲ ਹੈ ਇਸ ਮੌਕੇ ਐੱਮ ਸੀ ਧਰਮ ਸਿੰਘ ਫੋਜੀ ਨੇ ਕਿਹਾ ਕਿ ਇਸ ਧੱਕੇਸਾਹੀਆਂ ਦਾ ਜਵਾਬ ਦੇਣ ਲਈ ਵਾਰਡਾਂ ਚ ਲੋਕੀਂ ਮੁੱਠੀਆਂ ਚ ਥੁੱਕੀ ਬੈਠੇ ਹਨ ਅਗਾਮੀ ਲੋਕ ਸਭ ਚੋਣਾਂ ਚ ਨਾਕਾਰਮਾਤਕ ਜਵਾਬ ਦਿੱਤਾ ਜਾਵੇਗਾ !

Post a Comment

0 Comments