ਸ.ਹਰਚਰਨ ਸਿੰਘ ਭੁੱਲਰ,ਆਈ.ਪੀ.ਐਸ. ਡੀ.ਆਈ.ਜੀ ਪਟਿਆਲਾ ਰੇਂਜ, ਵਲੋਂ ਜਿਲ੍ਹਾ ਬਰਨਾਲਾ ਪੁਲਿਸ ਹੈਡਕੁਆਟਰ, ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ

ਸ.ਹਰਚਰਨ ਸਿੰਘ ਭੁੱਲਰ,ਆਈ.ਪੀ.ਐਸ. ਡੀ.ਆਈ.ਜੀ ਪਟਿਆਲਾ ਰੇਂਜ, ਵਲੋਂ ਜਿਲ੍ਹਾ ਬਰਨਾਲਾ ਪੁਲਿਸ ਹੈਡਕੁਆਟਰ, ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ


ਬਰਨਾਲਾ,20 ਮਾਰਚ ਕਰਨਪ੍ਰੀਤ ਕਰਨ :
ਸ.ਹਰਚਰਨ ਸਿੰਘ ਭੁੱਲਰ, ਆਈ.ਪੀ.ਐਸ. ਡੀ.ਆਈ. ਜੀ ਪਟਿਆਲਾ ਰੇਂਜ, ਵਲੋਂ ਜਿਲ੍ਹਾ ਬਰਨਾਲਾ ਦੇ ਸਮੂਹ ਗਜਟਿਡ ਅਫਸਰ, ਮੁੱਖ ਅਫਸਰ ਥਾਣਾ ਇੰਚਾਰਜ ਪੁਲਿਸ ਪੋਸਟ ਅਤੇ ਸਪੈਸ਼ਲ ਯੂਨਿਟ ਨਾਲ ਕਾਨਫਰੰਸ ਹਾਲ, ਜਿਲ੍ਹਾ ਪੁਲਿਸ ਹੈਡਕੁਆਟਰ, ਬਰਨਾਲਾ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਸ. ਭੁੱਲਰ ਵਲੋਂ ਮੀਟਿੰਗ ਵਿਚ ਵਿਸਥਾਰ ਨਾਲ ਕਰਾਇਮ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਅਗਾਮੀ ਲੋਕ ਸਭਾ ਚੋਣਾਂ-2024 ਸਬੰਧੀ ਸੁਰੱਖਿਆ ਪ੍ਰਬੰਧਾਂ ਦਾ ਵੀ ਜਾਇਜਾ ਲਿਆ। ਜਿਲ੍ਹੇ ਵਿੱਚ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਦੇ ਅਮਲ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ ਗਈਆਂ। ਜਿੰਨ੍ਹਾਂ ਵਿਚ ਆਰਦਸ਼ ਚੋਣ ਜਾਬਤੇ ਨੂੰ ਸਖਤੀ ਨਾਲ ਲਾਗੂ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ ਗਏ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਨਿਰਦੇਸ਼ਾਂ ਅਨੁਸਾਰ ਭਗੋੜਿਆਂ (ਪੀ.ਓ), ਬੇਲ-ਸੰਪਰਜ ਅਤੇ ਪੈਰੋਲ ਜੰਪਰਜ ਨੂੰ ਗ੍ਰਿਫਤਾਰ ਕਰਨ, ਗੈਰ-ਜਮਾਨਤੀ ਵਾਰੰਟ (ਐਨ.ਬੀ.ਡਬਲਿਉ) ਦੀ 100% ਪਾਲਣਾ ਯਕੀਨੀ ਬਣਾਉਣ ਲਈ ਇੱਕ ਵਿਸ਼ੇਸ਼ ਮੁਹਿਮ ਚਲਾਈ ਜਾਵੇ। ਚੋਣਾਂ ਦੌਰਾਨ ਆਮ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਜਿਲ੍ਹੇ ਦੀ 75% ਫੀਸਦੀ ਫੋਰਸ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲ (CAPF) ਦੀਆਂ ਕੰਪਨੀਆਂ ਦਾ ਸੁਚੱਜੇ ਢੰਗ ਨਾਲ ਉਪਯੋਗ ਕਰਕੇ ਜਿਲ੍ਹੇ ਵਿੱਚ ਫਲੈਗ ਮਾਰਚ ਕੱਢੇ ਜਾਣ। ਨਿਰਪੱਖ ਚੋਣਾਂ ਕਰਵਾਉਣ ਲਈ 24 ਘੰਟੇ ਵਿਸ਼ੇਸ਼ ਨਾਕਾਬੰਦੀ ਕਰਕੇ ਨਜਾਇਜ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਪਰ ਨਜਰ ਰੱਖੀ ਜਾਵੇ। ਸਾਰੇ ਮੁੱਖ ਅਫਸਰ ਥਾਣਾਜਾਤ ਅਤੇ ਚੌਂਕੀ ਇੰਚਾਰਜਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਇਲਾਕੇ ਅੰਦਰ ਸਮਾਜ ਵਿਰੋਧੀ ਅਨਸਰਾਂ ਪਰ ਕਰੜੀ ਨਜਰ ਰੱਖਣ ਅਤੇ ਕਿਸੇ ਨੂੰ ਚੋਣਾਂ ਦੌਰਾਨ ਅਮਨ ਸ਼ਾਂਤੀ ਭੰਗ ਕਰਨ ਦੀ ਇਜਾਜਤ ਨਾ ਦਿੱਤੀ ਜਾਵੇ। ਚੋਣਾਂ ਦੌਰਾਨ ਗੰਨ ਹਾਉਸ, ਕਾਉਂਟਿੰਗ ਸੈਂਟਰਾਂ, ਸਟੋਰੇਜ ਸੈਟਰਾਂ, ਪੁਲਿਸ ਇਮਾਰਤਾਂ ਅਤੇ ਉਮੀਦਵਾਰਾਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ ਜਿਸ ਵਿੱਚ ਜਿਵੇਂ ਗੰਨਮੈਨ,ਗਾਰਦ ਸੀ.ਸੀ.ਟੀ.ਵੀ ਕੈਮਰੇ ਆਦਿ ਲਗਾਉਣਾ ਯਕੀਨੀ ਬਣਾਇਆ ਜਾਵੇ । ਸ. ਭੁੱਲਰ ਵਲੋਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਗਿਆ ਕਿ ਚੋਣ ਕਮੀਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਲੋਕ ਆਪਣਾ ਅਸਲਾ ਜਮ੍ਹਾ ਕਰਵਾਉਣ ਤਾਂ ਜੋ ਚੋਣਾਂ ਦੌਰਾਨ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ ਅਤੇ ਚੋਣਾਂ ਸਾਂਤਮਈ ਤਰੀਕੇ ਨਾਲ ਸੰਪੂਰਣ ਹੋਣ। ਜਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਮਲਿਕ ਆਈ.ਪੀ.ਐਸ ਨੇ ਕਿਹਾ ਕਿ ਜਿਲ੍ਹਾ ਪੁਲਿਸ ਚੋਣਾਂ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ ਅਤੇ ਸ਼ਾਤੀਪੂਰਣ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

Post a Comment

0 Comments