ਬਰਨਾਲਾ ਦੇ (ਕੁੰਬੜਵਾਲ) ਵਿਖੇ ਮਰਹੂਮ ਬਚਨ ਸਿੰਘ ਦੇ ਫੁੱਲ ਆਪਣੇ ਖੇਤ ਚ ਦੱਬ ਉੱਤੇ ਦਰਖਤ ਲਾ ਕੇ ਚੌਹਾਨ ਪਰਿਵਾਰ ਨੇ ਨਵੀਂ ਪਿਰਤ ਪਾਈ

ਬਰਨਾਲਾ ਦੇ (ਕੁੰਬੜਵਾਲ) ਵਿਖੇ ਮਰਹੂਮ ਬਚਨ ਸਿੰਘ ਦੇ ਫੁੱਲ ਆਪਣੇ ਖੇਤ ਚ ਦੱਬ ਉੱਤੇ ਦਰਖਤ ਲਾ ਕੇ ਚੌਹਾਨ ਪਰਿਵਾਰ ਨੇ ਨਵੀਂ ਪਿਰਤ ਪਾਈ

ਸਮਾਜ ਬੇ ਲੋੜੀਆਂ ਰੀਤੀ ਰਿਵਾਜਾਂ ਪ੍ਰਤੀ ਜਾਗਰੂਕ ਹੋਵੇਗਾ ਤੇ ਹਜ਼ਾਰਾਂ ਰੂਪੇ ਦੇ ਖਰਚੇ ਤੋਂ ਵੀ ਬਚੇਗਾ-ਨਿਰਭੈ ਸਿੰਘ,ਗੁਰਮੇਲ ਸਿੰਘ


ਬਰਨਾਲਾ ,27,ਮਾਰਚ ਕਰਨਪ੍ਰੀਤ ਕਰਨ
/- ਅੱਜ ਦੀ ਨੌਜਵਾਨ ਪੀੜੀ ਜਦੋਂ ਕੁਝ ਪੁਰਾਤਨ ਮਨਘੜਤ ਤੇ ਬੇ-ਲੋੜੀਆਂ ਰੀਤੀ ਰਿਵਾਜਾਂ ਨੂੰ ਤਕਨੀਕੀ ਤੇ ਸਮਝਦਾਰੀ ਨਾਲ ਨਵਾਂ ਰੂਪ ਦਿੰਦੀ ਹੈ ਤਾਂ ਸੁਭਾਵਿਕ ਹੀ ਉਸਦਾ ਕੁਝ ਵਿਰੋਧ ਤੇ ਕੁਝ ਹੱਲਾਸ਼ੇਰੀ ਮਿਲਦੀ ਹੈ ਤੇ ਉਹ ਬੱਚੇ ਪ੍ਰਸ਼ੰਸਾ ਦੇ ਪਾਤਰ ਵੀ ਬਣਦੇ ਹਨ ਜੋ ਵੱਡੇ ਵਡੇਰਿਆਂ ਦੀਆਂ ਇਛਾਵਾਂ ਤਹਿਤ ਉਹਨਾਂ ਦੀਆਂ ਕਹਿਣ ਗੱਲਾਂ ਤੇ ਫੁੱਲ ਚੜ੍ਹਾਉਂਦੇ ਹਨ ਅਜਿਹਾ ਹੀ ਦੇਖਣ ਨੂੰ ਮਿਲਿਆ ਬਰਨਾਲਾ ਜਿਲੇ ਦੇ ਨਾਲ ਲੱਗਦੇ ਪਿੰਡ ਕੁੰਬੜਵਾਲ ਵਿਖੇ ਜਿੱਥੇ ਮਰਹੂਮ ਬਚਨ ਸਿੰਘ ਚੌਹਾਨ ਦੇ ਸਵਰਗ ਸਿਧਾਰ ਜਾਣ ਉਪਰੰਤ ਉਹਨਾਂ ਦੀਆਂ ਅਸਥੀਆਂ ਉਹਨਾਂ ਦੇ ਪਰਿਵਾਰ ਵਲੋਂ ਕਿਤੇ ਦੂਰ ਦੁਰਾਡੇ ਨਾ ਤਾਰ ਕੇ ਆਪਣੇ ਪਿੰਡ ਦੇ ਖੇਤ ਵਿਚ ਵੀ ਸਤਿਕਾਰ ਤਹਿਤ ਧਰਤੀ ਚ ਦੱਬਦਿਆਂ ਉੱਤੇ ਉਹਨਾਂ ਦੀ ਇੱਛਾ ਮੁਤਾਵਿਕ ਅਮਰੂਦ ਅਤੇ ਜਾਮੁਣ ਦੇ ਦਰੱਖਤ ਲਾਉਂਦਿਆਂ ਚੌਹਾਨ ਪਰਿਵਾਰ ਨੇ ਨਵੀਂ ਪਿਰਤ ਪਾਈ !  

     ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਰਹੂਮ ਬਚਨ ਸਿੰਘ ਦੇ ਪੋਤਰੇ ਬਲਕਾਰ ਸਿੰਘ ਚੌਹਾਨ ਨੇ ਦੱਸਿਆ ਕਿ ਸਾਡੇ ਦਾਦਾ ਬਚਨ ਸਿੰਘ 100 ਸਾਲ ਦੀ ਲੰਬੀ ਉਮਰ ਭੋਗ ਕੇ ਗਏ ਹਨ ਮੇਹਨਤ,ਇਮਾਨਦਾਰੀ, ਤੇ ਸੱਚਾਈ ਦੇ ਧਾਰਨੀ ,ਸਾਦਾ ਜੀਵਨ ਬਤੀਤ ਕਰਦਿਆਂ ਉਹ ਹਮੇਸ਼ਾਂ ਵਹਿਮਾਂ ਭਰਮਾਂ ਤੋਂ ਦੂਰ ਰਹੇ ਅਤੇ ਤਰਕਵਾਦੀ ਸੋਚ ਦੇ ਧਾਰਨੀ ਰਹੇ ਉਹਨਾਂ ਦੀ ਇੱਛਾ ਤਹਿਤ ਸਾਰੇ ਪਰਿਵਾਰ ਵਲੋਂ ਇਹ ਲਿਆ ਗਿਆ ਫੈਸਲਾ ਹੈ ਜਿਸ ਨਾਲ ਉਹ ਹਮੇਸ਼ਾਂ ਸਾਡੇ ਦਿਲਾਂ ਚ ਜਿੰਦਾ ਰਹਿਣਗੇ ਅਤੇ ਲਾਏ ਦਰੱਖਤਾਂ ਦੀ ਹਰਿਆਲੀ ਫੁੱਲ,ਫਲ ਹਮੇਸ਼ਾਂ ਉਹਨਾਂ ਦੀ ਯਾਦ ਦਿਵਾਉਣਗੇ ! ਇਸ ਤਰ੍ਹਾਂ ਕਰਨ ਨਾਲ ਸਾਡਾ ਸਮਾਜ ਜਿੱਥੇ ਬੇ ਲੋੜੀਆਂ ਰੀਤੀ ਰਿਵਾਜਾਂ ਪ੍ਰਤੀ ਜਾਗਰੂਕ ਹੋਵੇਗਾ ਉੱਥੇ ਹਜ਼ਾਰਾਂ ਰੂਪੇ ਦੇ ਖਰਚੇ ਤੋਂ ਵੀ ਬਚੇਗਾ ! ਇਸ ਮੌਕੇ ਉਹਨਾਂ ਦੀ ਜੀਵਨ ਸਾਥਣ ਛੋਟੋ ਕੌਰ ਦੇ ਸਪੁੱਤਰ ਨਿਰਭੈ ਸਿੰਘ ਚੌਹਾਨ, ਗੁਰਮੇਲ ਸਿੰਘ ਚੌਹਾਨ, ਅੰਗੂਰੀ ਦੇਵੀ ,ਕੁਲਜੀਤ ਕੌਰ ,ਪੋਤਰੇ ਬਲਕਾਰ ਸਿੰਘ ਕਰਮਜੀਤ ਸਿੰਘ,ਅਮਨਵੀਰ ਸਿੰਘ ਸਮੇਤ ਸਮੁਚੇ ਪਰਿਵਾਰ ਵਲੋਂ ਲਏ ਫੈਸਲੇ ਤੇ ਇਸ ਪਹਿਲ ਸੰਬੰਧੀ ਸਟੱਡੀ ਲੀਪ ਲੋਨ ਓਵਰਸੀਜ਼ ਦੇ ਐੱਮ.ਡੀ ਰਾਜਦੀਪ ਸਿੰਘ ,ਰਵੀ ਅਦਿਵਾਲ ,ਰਣਜੀਤ ਸਿੰਘ ਢਿਲਵਾੰ, ਕੁਲਦੀਪ ਸਿੰਘ, ਵੀਰਪਾਲ ਸੰਘੇੜਾ,ਆਦਿ ਵਲੋਂ ਪ੍ਰਸ਼ੰਸਾ ਕੀਤੀ ਗਈ !

Post a Comment

0 Comments