ਲੋਕਾਂ ਦੀ ਸੇਵਾ ਕਰਨਾ ਹੀ ਮੇਰਾ ਮੁੱਖ ਮਕਸਦ ਹੈ - ਅੰਮ੍ਰਿਤਾ ਵੜਿੰਗ

ਲੋਕਾਂ ਦੀ ਸੇਵਾ ਕਰਨਾ ਹੀ ਮੇਰਾ ਮੁੱਖ ਮਕਸਦ ਹੈ - ਅੰਮ੍ਰਿਤਾ ਵੜਿੰਗ


ਮਾਨਸਾ 5 ਮਾਰਚ ਗੁਰਜੰਟ ਸਿੰਘ ਬਾਜੇਵਾਲੀਆ
ਲੋੜਵੰਦ ਲੋਕਾਂ ਦੀ ਸੇਵਾ ਕਰਨਾ ਹੀ ਮੇਰਾ ਮੁੱਖ ਮਕਸਦ ਹੈ ਤਾਂ ਜੋ ਲੋੜਵੰਦ ਵਿਅਕਤੀਆਂ  ਦੀ ਜਿੰਦਗੀ ਨੂੰ ਅਪਣੇ ਤਿਲਫੁਲ ਨਾਲ ਕੁਝ ਸੁਖਾਲਾ ਕੀਤਾ ਜਾ ਸਕੇ। 

ੳਕਤ ਵਿਚਾਰਾਂ ਦਾ ਪ੍ਰਗਟਾਵਾ ਅਫਸਰਾਂ ਫਾਉਡੇਸ਼ਨ ਦੀ ਮੁੱਖੀ ਅਤੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਜਿਲੇ ਦੇ ਭੈਣੀਬਾਘਾ,  ਮਾਨਬੀਬੜੀਆਂ , ਫਫੜੇ ਭਾਈਕੇ ,  ਫਰਵਾਹੀ ਆਦਿ ਪਿੰਡਾਂ ਵਿਚ ਲੋੜਵੰਦ ਲੋਕਾਂ ਨੂੰ ਅੱਖਾਂ ਦੇ ਕੈਂਪਾਂ ਦੌਰਾਨ ਅਨੇਕਾਂ ਵੰਡਦਿਆਂ ਕੀਤਾ ਹੈ। ਉਹਨਾਂ ਕਿਹਾ ਕਿ ਲੋੜਵੰਦ ਲੋਕਾਂ ਦੀ ਸੇਵਾ ਕਰਕੇ ਉਹਨਾਂ ਦੀ ਰੂਹ ਨੂੰ ਸਕੂਨ ਮਿਲਦਾ ਹੈ। ਉਹਨਾਂ ਕਿਹਾ ਕਿ ਜਿੱਥੇ ਉਹ ਲੋੜਵੰਦ ਲੋਕਾਂ ਦੀ ਸੇਵਾ ਕਰਨ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ ਉਥੇ ਹੀ ਪਾਰਟੀ ਵੱਲੋਂ ਉਹਨਾਂ ਦੀ ਜੋ ਵੀ ਡਿਊਟੀ ਲਗਾਈ ਜਾਂਦੀ ਹੈ ਉਸ ਨੂੰ ਤਨਦੇਹੀ ਨਾਲ ਨਿਭਾਉਦੇ ਹਨ ਅਤੇ ਆਉਣ ਵਾਲੇ ਦਿਨਾਂ 'ਚ ਵੀ ਪਾਰਟੀ ਜੋ ਡਿਊਟੀ ਲਗਾਵੇਗੀ ਉਸ ਨੂੰ ਤਨਦੇਹੀ ਨਾਲ ਨਿਭਾਊਣਗੇ। ਇਸ ਮੌਕੇ ਕਾਂਗਰਸ ਪਾਰਟੀ ਦੇ ਜਿਲਾ ਪ੍ਰਧਾਨ ਅਰਸ਼ਸੀਪ ਸਿੰਘ ਮਾੲੀਕਲ ਗਾਗੋਵਾਲ,  ਕਿਰਨਦੀਪ ਕੌਰ ਬਰਾੜ,  ਗੁਰਪ੍ਰੀਤ ਸਿੰਘ ਵਿੱਕੀ,  ਧਨਜੀਤ ਸਿੰਘ,  ਨੱਥਾ ਸਿੰਘ ਭੈਣੀ, ਬਬਲਾ ਭੈਣੀ,  ਬਲਦੇਵ ਸਿੰਘ,  ਕਾਲਾ ਸਿੰਘ,  ਜਗਤਾਰ ਸਿੰਘ,  ਦਰਸ਼ਨ ਸਿੰਘ , ਮਨਦੀਪ ਕੌਰ ਸਰਪੰਚ , ਕਮਲ ਚੂਨੀਆਂ,  ਕਾਲਾ ਸਿੰਘ ਭੈਣੀਬਾਘਾ , ਇਕਬਾਲ ਸਿੰਘ ਫਫੜੇ, ਪ੍ਰਭਜੋਤ.ਸਿੰਘ ਡੀਨੂੰ,  ਨਿਰਮਲ ਬਿੱਟੂ,  ਬਲਦੇਵ ਸਿੰਘ ਫਰਵਾਹੀ,  ਗੁਰਪ੍ਰੀਤ ਸਿੰਘ ਫਰਵਾਹੀ , ਚੰਨਪ੍ਰੀਤ ਸ਼ਰਮਾ ਆਦਿ ਕਾਂਗਰਸੀ ਆਗੂ ਹਾਜਰ ਸਨ।

Post a Comment

0 Comments