ਮਾਨਸਾ ਦੇ ਪਿੰਡ ਦੂਲੋਵਾਲ ਦੇ ਵਿੱਚ ਬੀਕੇਯੂ ਸਿੱਧੂਪੁਰ ਦੀ ਇਕਾਈ ਦੀ ਕੀਤੀ ਚੋਣ ਸਰਦੂਲ ਸਿੰਘ ਬਣੇ ਪ੍ਰਧਾਨ

 ਮਾਨਸਾ ਦੇ ਪਿੰਡ ਦੂਲੋਵਾਲ ਦੇ ਵਿੱਚ ਬੀਕੇਯੂ ਸਿੱਧੂਪੁਰ ਦੀ ਇਕਾਈ ਦੀ ਕੀਤੀ ਚੋਣ ਸਰਦੂਲ ਸਿੰਘ ਬਣੇ ਪ੍ਰਧਾਨ


ਮਾਨਸਾ 6 ਮਾਰਚ ਗੁਰਜੰਟ ਸਿੰਘ ਬਾਜੇਵਾਲੀਆ 
 ਦੂਲੋਵਾਲ ਦੀ ਪਿੰਡ ਇਕਾਈ ਦੀ ਚੋਣ ਮਾਨਸਾ ਬਲਾਕ ਦੇ ਜਰਨਲ ਸਕੱਤਰ ਦੀਦਾਰ ਸਿੰਘ ਖਾਰਾ ਦੀ ਅਗਵਾਈ ਹੇਂਠ ਕੀਤੀ ਗਈ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਅਤੇ ਜ਼ਿਲੇ ਦੇ ਸੀਨੀਅਰ ਮੀਤ ਪ੍ਰਧਾਨ ਤਰਸੇਮ ਸਿੰਘ ਗੋਬਿੰਦਪੁਰਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਕਿਸਾਨਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਤਰਸੇਮ ਸਿੰਘ ਗੋਬਿੰਦਪੁਰਾ ਨੇ ਕਿਹਾ ਜੋ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਹਰਿਆਣੇ ਦੇ ਬਾਡਰਾ ਤੇ ਮੋਰਚੇ ਚੱਲ ਰਹੇ ਹਨ ਕਿਸਾਨੀ ਨੂੰ ਬਚਾਉਣ ਲਈ ਇਹ ਮੋਰਚੇ ਜਿੱਤਣੇ ਬਹੁਤ ਜ਼ਰੂਰੀ ਹਨ ਅਤੇ ਪਿੰਡਾਂ ਦੇ ਵਿੱਚ ਉਸ ਜਥੇਬੰਦੀ ਦਾ ਸਾਥ ਦਿਉ ਜੋ ਕਿਸਾਨੀ ਦੇ ਹੱਕਾਂ ਦੀ ਲੜਾਈ ਲੜ ਰਹੀ ਹੈ ਇਸ ਲੜੀ ਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀਆ ਕਿਸਾਨ ਪੱਖੀ ਨੀਤੀਆਂ ਨੂੰ ਵੇਖਦੇ ਹੋਏ ਪਿੰਡ ਦੂਲੋਵਾਲ ਦੇ ਵਿੱਚ ਬੀਕੇਯੂ ਸਿੱਧੂਪੁਰ ਦੀ ਇਕਾਈ ਦੀ ਚੋਣ ਕੀਤੀ ਗਈ ਜਿਸ ਵਿੱਚ ਸਰਦੂਲ ਸਿੰਘ ਪ੍ਰਧਾਨ ਬਣਾਇਆ ਗਿਆ 16 ਮੈਬਰੀ ਕਮੇਟੀ ਗਠਨ ਕੀਤਾ ਗਿਆ ਅੰਤ ਵਿੱਚ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਨੇ ਪਿੰਡ ਵਾਸੀਆਂ ਨੂੰ ਖਨੌਰੀ ਬਾਡਰ ਤੇ ਟਰੈਕਟਰ ਟਰਾਲੀਆਂ ਲੇਕੇ ਪਹੁੰਚਣ ਦੀ ਅਪੀਲ ਕੀਤੀ

Post a Comment

0 Comments