ਸਰਬੱਤ ਦਾ ਭਲਾ ਟਰੱਸਟ ਲੋੜਵੰਦ ਲੋਕਾਂ ਦੀ ਦਿਨ ਰਾਤ ਸੇਵਾ ਕਰਨ ਲਈ ਬਚਨਵੱਧ - ਇੰਜ ਸਿੱਧੂ

 ਸਰਬੱਤ ਦਾ ਭਲਾ ਟਰੱਸਟ ਲੋੜਵੰਦ ਲੋਕਾਂ ਦੀ ਦਿਨ ਰਾਤ ਸੇਵਾ ਕਰਨ ਲਈ ਬਚਨਵੱਧ - ਇੰਜ ਸਿੱਧੂ


ਬਰਨਾਲਾ,16,ਮਾਰਚ(ਕਰਨਪ੍ਰੀਤ ਕਰਨ)
-ਸਰਬੱਤ ਦਾ ਭਲਾ ਟਰੱਸਟ ਵੱਲੋਂ ਪੂਰੀ ਦੁਨੀਆ ਵਿੱਚ ਦੀਨ ਦੁੱਖੀਆ ਦੀ ਬਾਂਹ ਫੜੀ ਜਾਂਦੀ ਹੈ ਇਸਦੇ ਚੇਅਰਮੈਨ ਡਾਕਟਰ ਐਸ ਪੀ ਸਿੰਘ ਉਬਰਾਏ ਆਪਣੀ ਕਮਾਈ ਵਿੱਚੋ 98 ਪ੍ਰਤੀਸ਼ਤ ਰਾਸ਼ੀ ਇਸ ਭਲੇ ਦੇ ਕੰਮ ਲਈ ਅਰਪਨ ਕਰਦੇ ਹਨ ਇਹ ਜਾਣਕਾਰੀ ਟਰੱਸਟ ਦੇ ਜਿਲ੍ਹਾ ਪ੍ਰਧਾਨ ਇੰਜ, ਗੁਰਜਿੰਦਰ ਸਿੰਘ ਸਿੱਧੂ ਨੇ ਤਪ ਅਸਥਾਨ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਵਿੱਖੇ 200 ਤੋਂ ਵੱਧ ਲੋੜਵੰਦ ਵਿਧਵਾਵਾਂ ਅਤੇ ਆਪਹਾਜਾ ਨੂੰ ਮਹੀਨਾ ਵਾਇਜ਼ ਪੈਨਸ਼ਨ ਦੇ ਚੈੱਕ ਵਿਤਰਨ ਕਰਨ ਉਪਰੰਤ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਟਰੱਸਟ ਵੱਲੋ ਇਹ ਭੀ ਨਿਰਣਾ ਲਿਆ ਗਿਆ ਹੈ ਕੇ ਸਕੂਲਾਂ ਵਿੱਚ ਬੱਚਿਆ ਨੂੰ ਅਤੇ ਜੇਲ੍ਹਾਂ ਵਿੱਚ ਕੈਦੀਆਂ ਨੂੰ ਸਾਫ ਪਾਣੀ ਮੁਹਿਇਆ ਕਰਵਾਇਆ ਜਾਵੇ ਉਹਨਾਂ ਸਰਕਾਰੀ ਸਕੂਲਾਂ ਦੇ ਮੁੱਖ ਅਧਿਆਪਕਾ ਨੂੰ ਅਪੀਲ ਕੀਤੀ ਕਿ ਉਹ ਮੈਨੂੰ ਇਕ ਅਰਜੀ ਦੇ ਦੇਣ ਜੇਕਰ ਉਹਨਾਂ ਦੇ ਸਕੂਲ ਵਿੱਚ ਸਾਫ ਪਾਣੀ ਬੱਚਿਆ ਲਈ ਪੀਣ ਵਾਸਤੇ ਨਹੀਂ ਹੈ ਤਾਂ ਅਸੀਂ ਹੈਵੀ ਡਿਊਟੀ ਵਾਟਰ ਫਿਲਟਰ ਲਗਵਾ ਦੇਵਾਂਗੇ ਇਨਾ ਹੀ ਨਹੀਂ ਉਹਨਾਂ ਫਿਲਟਰਾਂ ਦੀ 2 ਸਾਲ ਤੱਕ ਸਰਵਿਸ ਭੀ ਮੁਖਤ ਕਰਵਾਉਂਦੇ ਹਾਂ ਇਸ ਮੌਕੇ ਸਿੱਧੂ ਤੋ ਇਲਾਵਾ ਸੰਸਥਾ ਦੇ ਮੈਬਰ ਸੂਬੇਦਾਰ ਗੁਰਜੰਟ ਸਿੰਘ ਜਥੇਦਾਰ ਗੁਰਮੀਤ ਸਿੰਘ ਧੌਲਾ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਕੁਲਵਿੰਦਰ ਸਿੰਘ ਕਾਲਾ ਗੁਰਜੰਟ ਸਿੰਘ ਸੋਨਾ ਸੂਬੇਦਾਰ ਸਰਬਜੀਤ ਸਿੰਘ ਹੌਲਦਾਰ ਬਸੰਤ ਸਿੰਘ ਉਗੋ ਰਾਜਵਿੰਦਰ ਸ਼ਰਮਾ ਜਥੇਦਾਰ ਸੁਖਦਰਸ਼ਨ ਸਿੰਘ ਗੁਰਦੇਵ ਸਿੰਘ ਮੱਕੜ ਅਤੇ ਸੈਕੜੇ ਲਾਭਪਾਤਰੀ ਮੌਜੂਦ ਸਨ

Post a Comment

0 Comments