ਪਿੰਡ ਧੂੜਕੋਟ ਵਿਖੇ ਦਾਣਾ ਮੰਡੀ ਦੀ ਫੜ ਦਾ ਨੀਂਹ-ਪੱਥਰ ਦਾ ਕੀਤਾ ਉਦਘਾਟਨ- ਸਪੀਕਰ ਸੰਧਵਾ

 ਪਿੰਡ ਧੂੜਕੋਟ ਵਿਖੇ ਦਾਣਾ ਮੰਡੀ ਦੀ ਫੜ ਦਾ ਨੀਂਹ-ਪੱਥਰ ਦਾ ਕੀਤਾ ਉਦਘਾਟਨ- ਸਪੀਕਰ ਸੰਧਵਾ


ਕੋਟਕਪੂਰਾ, 9 ਮਾਰਚ ਪੰਜਾਬ ਇੰਡੀਆ ਨਿਊਜ਼
ਪੰਜਾਬ ਵਿਧਾਨ ਸਭਾ ਦੇ ਸਪੀਕਰ  ਸ: ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਧੂੜਕੋਟ ਵਿਖੇ ਖਰੀਦ ਕੇਂਦਰ ਦੇ ਫੜ੍ਹ ਵਿਚ ਵਾਧਾ ਕਰਨ ਦਾ ਨੀਂਹ ਪੱਥਰ ਰੱਖਿਆ। ਜਿਸ ਦਾ ਉਸਾਰੀ ਪੰਜਾਬ ਮੰਡੀ ਬੋਰਡ ਵਲੋਂ ਰਕਮ 23 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ। ਇਸ ਖਰੀਦ ਕੇਂਦਰ ਵਿਚ ਫਸਲ ਦੀ ਆਮਦ ਜਿਆਦਾ ਸੀ, ਪਰ ਮੌਕੇ ਉੱਪਰ  ਬਣਿਆ ਹੋਇਆ ਮੰਡੀ ਦਾ ਫੜ੍ਹ ਛੋਟਾ ਹੋਣ ਕਾਰਨ ਕਿਸਾਨਾਂ ਨੂੰ ਸੀਜ਼ਨ ਦੌਰਾਨ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਲਈ  ਇਲਾਕਾ ਨਿਵਾਸੀਆਂ ਦੀ ਪਿਛਲੇ  ਲੰਬੇ ਸਮੇਂ ਤੋਂ ਇਸ ਖਰੀਦ ਕੇਂਦਰ  ਦੇ ਫੜ੍ਹ ਵਿਚ ਵਾਧਾ ਕਰਨ ਦੀ ਪੁਰਜੋਰ ਮੰਗ ਕੀਤੀ ਜਾ ਰਹੀ ਸੀ। ਨੀਂਹ ਪੱਥਰ ਰੱਖਣ ਸਮੇਂ ਸਪੀਕਰ ਵਿਧਾਨ ਸਭਾ ਸ: ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ। ਇਸ ਲਈ ਸਰਕਾਰ ਵੱਲੋਂ ਕਿਸਾਨਾਂ ਨੂੰ ਕਿਸੇ ਵੀ ਤਰਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ, ਕਿਸਾਨਾਂ ਦੀ ਹਰੇਕ ਮੁਸ਼ਕਿਲ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਇਸ ਫੜ੍ਹ ਦੀ ਉਸਾਰੀ ਨਾਲ ਇਲਾਕਾ ਨਿਵਾਸੀਆਂ ਦੇ ਨਾਲ ਨਾਲ ਆਸ ਪਾਸ ਦੇ ਪਿੰਡਾਂ ਨੂੰ ਬਹੁਤ ਸਹੂਲਤ ਹੋਵੇਗੀ।

ਇਸ ਮੌਕੇ ਉਪ ਮੰਡਲ ਅਫਸਰ ਪੰਜਾਬ ਮੰਡੀ ਬੋਰਡ ਫਰੀਦਕੋਟ ਸ. ਗੁਰਦਾਸ ਸਿੰਘ, ਬਲਾਕ ਪ੍ਰਧਾਨ ਗੁਰਮੀਤ ਸਿੰਘ ਗਿੱਲ, ਗੁਰਸੇਵਕ ਸਿੰਘ, ਰਾਜਵਿੰਦਰ ਸਿੰਘ ਖੋਸਾ, ਗੁਰਭੇਜ ਸਿੰਘ, ਗੱਜਣ ਸਿੰਘ ਖਾਲਸਾ, ਮਨਦੀਪ ਮੌਂਗਾ ਹਾਜਰ ਸਨ।


 

Post a Comment

0 Comments