ਜੀ.ਹੋਲੀ ਹਾਰਟ ਸਕੂਲ ਮਹਿਲ ਕਲਾਂ ਵਿੱਚ ਤਕਨੀਕੀ ਸਿੱਖਿਆ ਸ਼ੁਰੂ

ਜੀ.ਹੋਲੀ ਹਾਰਟ ਸਕੂਲ ਮਹਿਲ ਕਲਾਂ ਵਿੱਚ ਤਕਨੀਕੀ  ਸਿੱਖਿਆ ਸ਼ੁਰੂ

ਨਵੀਂ ਸਿੱਖਿਆ ਪ੍ਰਣਾਲੀ ਤਹਿਤ ਬੱਚਿਆਂ ਨੂੰ 21ਵੀਂ ਸਦੀ ਤਹਿਤ  ਉੱਨਤ ਹੁਨਰ ਪ੍ਰਦਾਨ- ਸੁਸ਼ੀਲ ਗੋਇਲ  


ਬਰਨਾਲਾ,28,ਮਾਰਚ ਕਰਨਪ੍ਰੀਤ ਕਰਨ
/ਜੀ. ਹੋਲੀ ਹਾਰਟ ਪਬਲਿਕ ਸਕੂਲ ਮਹਿਲਕਲਾਂ ਦੀ ਸਮੂਹਿਕ ਪ੍ਰਬੰਧਕੀ ਕਮੇਟੀ ਸਮੇਂ ਦੇ ਨਾਲ ਤਾਲਮੇਲ ਰੱਖਣ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਪ੍ਰਣਾਲੀ ਪ੍ਰਦਾਨ ਕਰਨ ਲਈ ਹਮੇਸ਼ਾ ਯਤਨਸ਼ੀਲ ਰਹੀ ਹੈ। 

    ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ. ਸੁਸ਼ੀਲ ਗੋਇਲ  ਨੇ ਕਿਹਾ ਕਿ ਨਵੀਂ ਸਿੱਖਿਆ ਪ੍ਰਣਾਲੀ ਤਹਿਤ ਬੱਚਿਆਂ ਨੂੰ 21ਵੀਂ ਸਦੀ ਦੇ ਹੁਨਰ ਨਾਲ ਲੈੱਸ ਕਰਨ ਲਈ ਸਕੂਲਾਂ ਵੱਲੋਂ ਸਮੇਂ-ਸਮੇਂ ;ਤੇ ਉੱਨਤ ਹੁਨਰ ਪ੍ਰਦਾਨ ਕੀਤੇ ਜਾ ਰਹੇ ਹਨ। ਇਸ ਵਿੱਚ ਸਕਿੱਲ ਕਲਾਸਾਂ,ਆਈਲੈਟਸ ਲੈਬ, ਸਾਇੰਸ ਲੈਬ, ਮੈਥ ਲੈਬ, ਆਰਟ ਰੂਮ, ਡਾਂਸ ਰੂਮ,ਡਰਾਮਾ ਕਲਾਸਾਂ,ਲਾਇਬ੍ਰੇਰੀ, ਏ.ਸੀ. ਇਮਾਰਤਾਂ, ਇੰਟਰ-ਐਕਟਿਵ ਪੈਨਲ ਰੂਮਜ਼,ਬਿਹਤਰ ਟਰਾਂਸਪੋਰਟ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੇ ਸਕੂਲ ਵਿੱਚ, ਕਲਾਸ ਰੂਮਾਂ ਅਤੇ ਇੱਥੋਂ ਤੱਕ ਕਿ ਬੱਸਾਂ ਵਿੱਚ ਵੀ ਸੀ.ਸੀ.ਟੀ.ਵੀ. ਕੈਮਰਿਆਂ ਦਾ ਪ੍ਰਬੰਧ ਹੈ।

             ਇਹ ਸ਼ਲਾਘਾਯੋਗ ਹੈ ਕਿ ਸਕੂਲ ਹਰ ਸਾਲ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਮੇਂ-ਸਮੇਂ ਤੇ ਮੈਡੀਕਲ ਚੈਕਅੱਪ ਕੈਂਪ ਲਗਾਉਂਦਾ ਹੈ। ਕਿਤਾਬੀ ਗਿਆਨ ਤੋਂ ਇਲਾਵਾ ਵਿੱਦਿਅਕ ਟੂਰ ਵੀ ਕਰਵਾਏ ਜਾਂਦੇ ਹਨ ਤਾਂ ਜੋ ਬੱਚਿਆਂ ਦੀ ਸੋਚ ਅਤੇ ਸਮਝ ਸ਼ਕਤੀ ਵਿੱਚ ਵਾਧਾ ਕੀਤਾ ਜਾ ਸਕੇ। ਜੇਕਰ ਖੇਡਾਂ ਦੀ ਗੱਲ ਕਰੀਏ ਤਾਂ ਜੀ. ਹੋਲੀ ਹਾਰਟ ਪਬਲਿਕ ਸਕੂਲ ਦੇ ਵਿਦਿਆਰਥੀ ਹਰ ਸਾਲ ਰਾਜ ਅਤੇ ਰਾਸ਼ਟਰੀ ਪੱਧਰ ਦੀਆਂ ਖੇਡਾਂ ਵਿੱਚ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਦੇ ਹਨ। ਹਰ ਸਾਲ ਇਸ ਸੰਸਥਾ ਦੇ ਬੱਚਿਆਂ ਦਾ ਬੋਰਡ ਦਾ ਨਤੀਜਾ 100% ਰਿਹਾ ਹੈ ਅਤੇ ਹਰ ਸਾਲ ਵਿਦਿਆਰਥੀ ਨਾਮੀ ਕਾਲਜਾਂ ਵਿੱਚ ਦਾਖਲਾ ਲੈ ਕੇ ਸਫਲਤਾ ਪ੍ਰਾਪਤ ਕਰ ਰਹੇ ਹਨ ਜਿਸ ਦਾ ਸਿਹਰਾ ਸਮੂਹ ਪ੍ਰਬੰਧਕ ਕਮੇਟੀ ਅਤੇ ਤਜਰਬੇਕਾਰ ਅਧਿਆਪਕਾਂ ਨੂੰ ਜਾਂਦਾ ਹੈ ਜੋ ਵਿਦਿਆਰਥੀਆਂ ਦੇ ਭਵਿੱਖ ਨੂੰ ਰੌਸ਼ਨ ਕਰਨ ਲਈ ਹਮੇਸ਼ਾ ਅੱਗੇ ਰਹਿੰਦੇ ਹਨ। ਅੰਤ ਵਿੱਚ ਪ੍ਰਿੰਸੀਪਲ ਗੁਰਪ੍ਰੀਤ ਕੌਰ ਜੀ ਨੇ ਖੁਸ਼ਖਬਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਸਾਲ (ਸੈਸ਼ਨ 2024-25) ਸਕੂਲ ਵਿੱਚ ਐਨ.ਸੀ.ਸੀ. ਦੀਆਂ ਕਲਾਸਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਤਾਂ ਜੋ ਬੱਚਿਆਂ ਦੇ ਉੱਜਵਲ ਭਵਿੱਖ ਨੂੰ ਸੰਵਾਰਨ ਵਿੱਚ ਕੋਈ ਕਮੀ ਨਾ ਰਹੇ। ਸਿੱਖਿਆ ਦਾ ਪੱਧਰ ਹੋਰ ਉੱਚਾ ਕੀਤਾ ਜਾਵੇਗਾ ਤਾਂ ਕਿ ਬੱਚੇ ਅੱਗੇ ਮੁਕਾਬਲਿਆਂ ਵਿੱਚ ਭਾਗ ਲੈ ਸਕਣ ਅਤੇ ਵਾਈਸ ਪ੍ਰਿੰਸੀਪਲ ਪੂਜਾ ਸ਼ਰਮਾ ਨੇ ਦੱਸਿਆ ਕਿ ਛੋਟੇ ਬੱਚਿਆਂ ਦੇ ਲਈ ਖੇਡਾਂ ਵਾਸਤੇ ਅਲੱਗ ਤੋਂ ਡੀ.ਪੀ. ਨਿਯੁਕਤੀ ਦੀ ਕਰ ਦਿੱਤੀ ਗਈ ਹੈ

Post a Comment

0 Comments