ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਨਿਰਮਲਾ ਭੇਖ ਵਿਖੇ.ਸੰਤ ਸਮਾਗਮ ਸਮੇਂ ਸਮੁਚੇ ਭਾਰਤ ਤੋਂ ਸਾਧੂ ਮਹਾਤਮਾਂ,ਸਹਿਰੀਆਂ ਸ਼ਰਧਾਲੂਆਂ ਨੇ ਵੱਡੀ ਗਿਣਤੀ ਚ ਸਿਰਕਤ ਕੀਤੀ

 ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਨਿਰਮਲਾ ਭੇਖ ਵਿਖੇ.ਸੰਤ ਸਮਾਗਮ ਸਮੇਂ ਸਮੁਚੇ ਭਾਰਤ ਤੋਂ ਸਾਧੂ ਮਹਾਤਮਾਂ,ਸਹਿਰੀਆਂ ਸ਼ਰਧਾਲੂਆਂ ਨੇ ਵੱਡੀ ਗਿਣਤੀ ਚ ਸਿਰਕਤ ਕੀਤੀ 

ਸਮਾਗਮ ਵਿਚ ਮਹਾ ਮੰਡਲੇਸ਼ਵਰ.ਪੀਠਾਦੀਸ਼ ਪੰਜਾਬ,ਹਰਿਆਣਾ,ਹਰਿਦਵਾਰ,ਕਾਂਸੀ,ਬਨਾਰਸ, ਇਲਾਹਾਬਾਦ,ਸਮੇਤ ਹੋਰ ਕਈ ਰਾਜਾਂ ਤੋਂ ਪੁੱਜੇ 


ਬਰਨਾਲਾ,8,ਮਾਰਚ (ਕਰਨਪ੍ਰੀਤ ਕਰਨ ) - 
ਡੇਰਾ ਬਾਬਾ ਗਾਂਧਾ ਸਿੰਘ ਜੀ ਬਰਨਾਲਾ ਵਿਖੇ ਸ਼੍ਰੀਮਾਨ ਸੰਤ ਬਾਬਾ ਰਘੁਵੀਰ ਸਿੰਘ ਜੀ ਅਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਦੀ ਯਾਦ ਵਿੱਚ,ਨਿਰਮਲ ਭੇਖ ਭੂਸ਼ਣ 108 ਸਵਾਮੀ ਗਿਆਨਦੇਵ ਸਿੰਘ ਮਹਾਰਾਜ ਵੇਦਾਂਤਾ ਚਾਰਿਆ  ਸ਼੍ਰੀ ਨਿਰਮਲ ਪੰਚਾਇਤੀ ਅਖਾੜਾ ਕਨਖਲ ਹਰਿਦੁਆਰ ਜੀ ਦੀ ਰਹਿਨੁਮਾਈ ਹੇਠ ਤਹਿਤ ਵਿਸ਼ਾਲ ਸੰਤ ਸਮਾਗਮ ਕਰਵਾਇਆ ਗਿਆ ਜਿਸ ਵਿਚ ਪੂਰੇ ਭਾਰਤ ਵਰਸ਼ ਤੋਂ ਸਾਧੂ ਮਹਾਤਮਾਂ ਸਹਿਰੀਆਂ ਸ਼ਰਧਾਲੂਆਂ ਨੇ ਵੱਡੀ ਗਿਣਤੀ ਚ ਸਿਰਕਤ ਕੀਤੀ ਜਿੰਹਨਾਂ  ਦਾ ਡੇਰਾ ਪ੍ਰਬੰਧਕ ਮਹੰਤ ਪਿਆਰਾ ਸਿੰਘ ਦੀ ਸਮੁੱਚੀ ਟੀਮ ਵਲੋਂ ਜੀ ਆਇਆਂ ਆਖਿਆ ਗਿਆ  

            ਪਿਛਲੇ 3 ਮਾਰਚ ਤੋਂ ਪ੍ਰਕਾਸ਼ਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਉਪਰੰਤ 6 ਮਾਰਚ ਨੂੰ ਸੰਤ ਮਹਾਪੁਰਖਾਂ ਦਾ ਭੰਡਾਰਾ ਅਤੇ ਪੰਗਤ ਪੂਜਾ  ਕਾਰਵਾਈ ਗਈ ! ਇਸ ਮੌਕੇ ਸੰਬੋਧਨ ਕਰਦਿਆਂ ਸ. ਨਿਰਮਲ ਪੰਚਾਇਤ ਅਖਾੜੇ ਦੇ ਮੁਖੀ ਮਹੰਤ ਗਿਆਨਦੇਵ ਸਿੰਘ ਜੀ ਨੇ ਕਿਹਾ ਕਿ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਨਿਰਮਲਾ ਭੇਖ ਵਿਖੇ.ਸਦਾ ਗੁਰਬਾਣੀ ਦਾ ਪ੍ਰਵਾਹ ਚਲਦਾ ਰਹਿੰਦਾ ਹੈ ਜਿੱਥੇ ਹਜ਼ਾਰਾਂ ਸ਼ਰਧਾਲੂ ਸ਼ਰਧਾਵਾਨ ਹੁੰਦਿਆਂ ਡੇਰੇ ਨਾਲ ਜੁੜੇ ਹੋਏ ਹਨ ਅਤੇ ਮਹੰਤ ਪਿਆਰਾ ਸਿੰਘ ਨਾਲ ਉਹਨਾਂ ਦਾ ਦਿਲੀ ਲਗਾਵ ਹੈ ਜਿਸ ਦਾ ਅੰਦਾਜਾ ਵੱਡੇ ਤੇ ਮਹਾਨ ਇੱਕਠ ਤੋਂ ਲਾਇਆ ਜਾ ਸਕਦਾ ਹੈ ! ਜਿੱਥੇ ਪਾਠ ਪੂਜਾ ਸੇਵਾ ਸਿਮਰਨ,ਤੇ ਲੰਗਰਾਂ ਦਾ ਸੰਗਮ ਨਿਰੰਤਰ ਵਹਿ ਰਿਹਾ ਹੈ ! 

       ਇਸ ਮੌਕੇ ਸਵਾਮੀ ਸ਼੍ਰੀ ਅਮਿਤਾ ਨੰਦ ਝਲੂਰ ਵਾਲਿਆਂ ਨੇ ਬੋਲਦਿਆਂ ਕਿਹਾ ਕਿ ਅੱਜ ਦਾ ਮਹਾਨ ਸਮਾਗਮ ਸ਼੍ਰੀ ਮਾਨ ਸੰਤ ਬਾਬਾ ਤਪੱਸਵੀ ਸੰਤ ਬਾਬਾ ਰਘੁਵੀਰ ਸਿੰਘ ਅਤੇ ਸੰਤ ਬਾਬਾ ਗੁਰਬਚਨ ਸਿੰਘ ਦੀ ਯਾਦ ਵਿੱਚ ਮਜੂਦਾ ਗੱਦੀਨਸ਼ੀਨ ਅਖਾੜਾ ਮਹੰਤ ਪਿਆਰਾ ਸਿੰਘ ਜੀ ਵਲੋਂ ਹਰ ਸਾਲ ਕਰਵਾਇਆ ਜਾਂਦਾ ਹੈ ਇਹ ਠਾਠਾਂ ਮਾਰਦਾ ਜੁੜਿਆ ਇੱਕਠ ਮਹੰਤ ਪਿਆਰਾ ਸਿੰਘ ਜੀ ਦੇ ਸੰਗਤ ਪ੍ਰੇਮ ਦੀ ਗਵਾਹੀ ਭਰਦਾ ਹੈ ਜਿਸ ਵਿਚ ਮਹਾ ਮੰਡਲੇਸ਼ਵਰ.ਪੀਠਾਦੀਸ਼ ਪੰਜਾਬ, ਹਰਿਦਵਾਰ, ਕਾਂਸੀ, ਬਨਾਰਸ,ਇਲਾਹਾਬਾਦ,ਸਮੇਤ ਹੋਰ ਕਈ ਰਾਜਾਂ ਤੋਂ ਪੁੱਜੇ ਜਿੱਥੇ ਸਾਧੂਗਣਾ  ਵਲੋਂ ਸੰਤ ਬਾਬਾ ਰਘੁਵੀਰ ਸਿੰਘ ਅਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਨੂੰ ਨਤਮਸਤਕ ਕੀਤਾ ਗਿਆ ਅਤੇ ਸ਼ਰਧਾ ਭਾਵਨਾ ਤਹਿਤ ਭੋਜਨ ਪੈਨ ਕਰਵਾਇਆ ਗਿਆ 

           ਇਸ ਮੌਕੇ ਮਹੰਤ ਪਿਆਰਾ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਵਿੱਚ,ਸਵਾਮੀ ਮੱਘਰ ਦਾਸ ਜੀ ਖੁੱਡੀ ਕਲਾਂ,ਸਵਾਮੀ ਸ਼੍ਰੀ ਅਮਿਤਾ ਨੰਦ ਝਲੂਰ,ਮਹੰਤ ਗੁਰਚਰਨ ਸਿੰਘ ਜੀ ,ਸੰਤ ਹਰਚਰਨ ਸਿੰਘ ਸੰਤ ਆਸ਼ਰਮ ਚੰਦਭਾਨਵਾਲੇ  ,ਬਾਬਾ ਰੂਪ ਦਾਸ ਧੰਦੀਵਾਲ ਡੇਰਾ ਸੁਲਤਾਨਪੁਰ,  ਮਹੰਤ ਸਰਵਣ ਦਾਸ ਜੀ ਫਿਰੋਜਪੁਰ ਵਾਲੇ,ਸੰਤ ਹਰਨੇਕ ਸਿੰਘ ਸੇਖੇ ਵਾਲੇ,,ਬਾਬਾ ਗੁਰਮੀਤ ਸਿੰਘ ਕੱਟੂ ਵਾਲੇ ,ਸੰਤ ਪ੍ਰਮੇਸ਼ਵਰ ਨੰਦ ਜੀ ਧੂਰਕੋਟ ਵਾਲੇ ,ਸੰਤ ਭਰਪੂਰ ਸਿੰਘ ਸੇਖਾ,ਮਹੰਤ ਰਾਮ ਤੀਰਥ ਜਲਾਲ ਵਾਲੇ,ਮਹੰਤ ਬਲਵੀਰ ਦਾਸ ਜੀ ,ਸਾਬਕਾ ਸੰਸਦ ਮੈਂਬਰ ਐਡਵੋਕੇਟ ਰਾਜਦੇਵ ਸੰਘ ਖਾਲਸਾ,ਐੱਮ ਐੱਲ ਏ ਕੁਲਵੰਤ ਸਿੰਘ ਪੰਡੋਰੀ ,ਚੇਅਰਮੈਨ ਗੁਰਦੀਪ ਸਿੰਘ ਬਾਠ, ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਗੁਰਤੇਜ ਸਿੰਘ ਖੁੱਡੀ ਕਲਾਂ ,ਗਿਆਨੀ ਕਰਮ ਸੰਘ ਭੰਡਾਰੀ, ਐੱਮ ਸੀ ਧਰਮ ਸਿੰਘ ਫੋਜੀ  ,ਭਾਈ ਸੁਰਜੀਤ ਸਿੰਘ ਸੰਧੂ,ਬਹਾਦੁਰ ਸਿੰਘ ਸੰਘੇੜਾ,ਸੁਰਿੰਦਰ ਸਿੰਘ ਸੇਵਾਦਾਰ,ਐੱਮ ਸੀ ਗੁਰਬਖਸੀਸ  ਸਿੰਘ ਗੋਨੀ,ਤੇਜਾ ਸਿੰਘ ਮਹਿਲ,ਚੇਅਰਮੈਨ ਰੁਪਿੰਦਰ ਸਿੰਘ ਸੰਧੂ,ਮਲਕੀਤ ਸਿੰਘ ਚੰਗਾਲ, ਸਮੇਤ ਮਹਾਨ ਢਾਡੀ ਜੱਥੇ ਗੁਰਮੇਲ ਸਿੰਘ ਕਾਲੇਕੇ,ਅਮਰੀਕ ਸਿੰਘ ਭੈਣੀ ਮਹਿਰਾਜ,ਦਰਸ਼ਨ ਸਿੰਘ ,ਸੰਤ ਬਾਬਾ ਚਮਕੌਰ ਸਿੰਘ ਰਾੜਾ ਸਾਹਿਬ ਵਾਲੇ ,ਕਥਾਵਾਚਕ,ਭਾਈ ਸੁਖਵਿੰਦਰ ਸਿੰਘ ਰਾਗੀ ਜੱਥਾ,ਭਾਈ ਅਮਰਜੀਤ ਸਿੰਘ ਰਾਗੀ ਜੱਥਾ ਸਮੇਤ ਹਜ਼ਾਰਾਂ ਸ਼ਰਧਾਲੂ ਹਾਜਿਰ ਸਨ !

Post a Comment

0 Comments