ਪੰਜਾਬ ਦੀ ਮਾਨ ਸਰਕਾਰ ਤੋਂ ਹਰ ਵਰਗ ਦੁਖੀ - ਜੱਬੋਵਾਲ

ਪੰਜਾਬ ਦੀ ਮਾਨ ਸਰਕਾਰ ਤੋਂ ਹਰ ਵਰਗ ਦੁਖੀ - ਜੱਬੋਵਾਲ


ਸੁਲਤਾਨਪੁਰ ਲੋਧੀ 11 ਮਾਰਚ ਲਖਵੀਰ ਵਾਲੀਆ
ਕ੍ਰਾਂਤੀਕਾਰੀ ਬਸਪਾ ਅੰਬੇਡਕਰ ਦੇ ਸੁਲਤਾਨਪੁਰ ਲੋਧੀ ਯੂਨਿਟ ਦੇ ਮੇਨ ਆਗੂਆਂ ਦੀ ਮੀਟਿੰਗ ਹੋਈ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਪ੍ਰਕਾਸ਼ ਸਿੰਘ ਜੱਬੋਵਾਲ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਤੋਂ ਹਰ  ਵਰਗ ਦੁਖੀ ਹੈ ਜਿਵੇਂ ਕਿ ਮਜ਼ਦੂਰਾਂ ਬਾਰੇ ਮਾਨ ਸਰਕਾਰ ਨੇ ਕੋਈ ਵੀ ਭਲਾਈ ਦਾ ਕੰਮ ਨਹੀਂ ਕੀਤਾ ਸਗੋਂ ਹੱਕ ਮੰਗ ਰਹੇ ਮੰਡੀ ਮਜ਼ਦੂਰਾਂ ਦਾ ਮੰਗ ਮੰਨਣ ਦੀ ਬਜਾਏ ਕੁਟਾਪਾ ਚਾੜ੍ਹਿਆ ਗਿਆ ਅਤੇ ਇਨ੍ਹਾਂ ਦੇ 2 ਸਾਲ ਦਰਮਿਆਨ ਨਾ ਹੀ ਨਿਰਮਾਣ ਮਜ਼ਦੂਰਾਂ ਦੀ ਕੋਈ ਸੁਣਵਾਈ ਹੈ। ਜੱਬੋਵਾਲ ਨੇ ਕਿਹਾ ਕਿ ਵਿਧਾਨ ਸਭਾ ਚੋਣ ਤੋਂ ਪਹਿਲਾਂ ਭਗਵੰਤ ਮਾਨ ਅਤੇ ਕੇਜਰੀਵਾਲ ਨੇ ਕਿਹਾ ਸੀ ਸਾਡੀ ਸਰਕਾਰ ਆਉਣ ਤੇ  ਪੰਜਾਬ ਵਿੱਚ ਧਰਨੇ ਨਹੀਂ ਲੱਗਣਗੇ ਪਰ ਪੰਜਾਬ ਦੇ ਸਾਰੇ ਮੁਲਾਜ਼ਮ 2 ਸਾਲ ਤੋਂ ਧਰਨੇ ਲਾ ਕੇ ਆਪਣੇ ਹੱਕ ਦੀ ਮੰਗ ਕਰ ਰਹੇ ਹਨ। ਪਰ ਸਰਕਾਰ ਮੰਗਾਂ ਮੰਨਣ ਦੀ ਬਜਾਏ ਮੁਲਾਜ਼ਮਾਂ ਦਾ ਕੁਟਮਾਰ ਕਰ ਰਹੀ ਹੈ। ਇਥੋਂ ਤੱਕ ਕਿ ਸਕੂਲ ਵਿੱਚ ਕੁਕ ਬੀਬੀਆਂ ਜੋ ਸਿਰਫ 3000/ਵਿੱਚ ਡਿਊਟੀ ਕਰ ਰਹੀਆਂ ਹਨ। ਜੱਬੋਵਾਲ ਨੇ ਕਿਹਾ ਇਨ੍ਹਾਂ ਕੁਕ ਬੀਬੀਆਂ ਹਰਿਆਣੇ ਵਿਚ ਮਹਿਨਤਾਨਾ7500 ਹੈ। ਇਨ੍ਹਾਂ ਬੀਬੀਆਂ ਨੂੰ ਘੱਟੋ ਘੱਟ ਡੀ- ਸੀ ਰੇਟ ਦਾ ਮਹਿਨਤਾਨਾ ਦਿੱਤਾ ਜਾਵੇ ਤਾਂ ਇਹ ਮੁਲਾਜ਼ਮਾਂ ਤੇ ਮਜ਼ਦੂਰ ਵਰਗ ਤੁਹਾਡਾ ਵੀ ਦੂਸਰੀਆਂ ਪਾਰਟੀਆਂ ਵਾਲਾ ਹਸ਼ਰ ਕਾਂਗਰਸ ਅਤੇ ਅਕਾਲੀ ਦਲ ਨੇ ਵਾਲਾ ਕਰਨਗੇ ਇਸ ਮੀਟਿੰਗ ਵਿਚ ਜੱਬੋਵਾਲ ਤੋਂ ਇਲਾਵਾ ਬਲਦੇਵ ਸਿੰਘ ਮਨਿਆਲਾ ਜਨਰਲ ਸਕੱਤਰ ਪੰਜਾਬ ਬਲਜਿੰਦਰ ਸਿੰਘ ਥਿੰਦ ਯੂਥ ਵਿੰਗ ਪ੍ਰਧਾਨ ਪੰਜਾਬ ਤਰਸੇਮ ਸਿੰਘ ਨਸੀਰੇਵਾਲ ਜ਼ਿਲ੍ਹਾ ਇੰਚਾਰਜ ਕਪੂਰਥਲਾ ਬਲਜਿੰਦਰ ਸਿੰਘ ਪ੍ਰਧਾਨ ਜ਼ਿਲ੍ਹਾ ਕਪੂਰਥਲਾ ਵਿਜੇ ਕੁਮਾਰ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਸੋਨੂੰ ਬੀਬੀ ਸ਼ਿੰਦਰ ਕੌਰ ਮਸੀਤਾਂ ਪ੍ਰਧਾਨ ਜ਼ਿਲ੍ਹਾ ਕਪੂਰਥਲਾ ਬੀਬੀ ਸੁਰਜੀਤ ਕੌਰ ਕਾਲਰੂ ਇਨਚਾਰਜ ਜ਼ਿਲ੍ਹਾ ਕਪੂਰਥਲਾ ਬੀਬੀ ਅਮਰਜੀਤ ਕੌਰ ਪ੍ਰਧਾਨ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਸੁਨੀਲ ਬਾਸਲ ਸਤਨਾਮ ਸਿੰਘ ਸੁਰਜੀਤ ਸਿੰਘ ਹੰਨਸਾ ਅਦਾਲਤ ਚੱਕ ਸੁਰਜੀਤ ਸਿੰਘ ਬਾਬੂ ਜਗੀਰ ਸਿੰਘ ਚੱਲਧਾ ਆਦਿ ਹਾਜ਼ਰ ਸਨ

Post a Comment

0 Comments