ਜ਼ਿਲ੍ਹਾ ਰੂਰਲ ਯੂਥ ਕਲੱਬਜ ਅਸੋਸੀਏਸ਼ਨ ਮਾਨਸਾ ਵੱਲੋ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

 ਜ਼ਿਲ੍ਹਾ ਰੂਰਲ ਯੂਥ ਕਲੱਬਜ ਅਸੋਸੀਏਸ਼ਨ  ਮਾਨਸਾ ਵੱਲੋ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ  ਮਨਾਇਆ ਗਿਆ     

 ਨੋਜਵਾਨਾ ਨੂੰ ਗਰਾਊਡ ਨਾਲ ਜੋੜਿਆ ਜਾਵੇਗਾ  ਰਜਿੰਦਰ ਵਰਮਾ 


ਝੁਨੀਰ ਪੰਜਾਬ ਇੰਡੀਆ ਨਿਊਜ਼ ਬਿਊਰੋ
ਜ਼ਿਲ੍ਹਾ ਰੂਰਲ ਯੂਥ ਕਲਬਜ ਅਸੋਸੀਏਸ਼ਨ  ਮਾਨਸਾ ਵੱਲੋ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ।ਇਸ ਮੋਕੇ ਸਹੀਦੇ ਏ ਆਜਮ‌ ਪੁਰਸਕਾਰ ਪਾ੍ਪਤ ਕਰਨ ਵਾਲੇ  ਰਜਿੰਦਰ ਵਰਮਾ ਪ੍ਰਧਾਨ ਜਿਲਾ ਰੂਰਲ ਯੂਥ ਕਲੱਬਜ ਐਸੋਸੀਏਸ਼ਨ ਮਾਨਸਾ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਮਹਾਨ ਨਾਇਕ ਪੈਦਾ ਹੋਏ ਹਨ ਜਿਨ੍ਹਾਂ ਵਿਚੋਂ ਸ਼ਹੀਦ ਭਗਤ ਸਿੰਘ ਦਾ ਨਾਂ ਦੇਸ਼ ਚੋ ਪਹਿਲ ਸੂਚੀ ਵਿੱਚ ਹੈ , ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਬੰਗਾ ਲਾਇਲਪੁਰ ਪਾਕਿਸਤਾਨ (ਖਟਖੜ ਕਲਾ ਜੱਦੀ ਪਿੰਡ ਸੀ ਹੁਣ ਸ਼ਹੀਦ ਭਗਤ ਸਿੰਘ ਨਗਰ) ਵਿੱਚ ਪਿਤਾ ਕਿਸ਼ਨ ਸਿੰਘ ਸਿੱਧੂ , ਮਾਤਾ ਦਿਵਿਆਵਤੀ ਦੇ ਗ੍ਰਹਿ ਵਿਖੇ ਹੋਇਆ, ਜਿਸ ਦਿਨ ਆਪ ਦਾ ਜਨਮ ਹੋਇਆ ਉਸ ਦਿਨ ਉਹਨਾਂ ਦੇ ਚਾਚਾ ਅਜੀਤ ਸਿੰਘ ਜੇਲ੍ਹ ਚੋ ਰਿਹਾਅ ਹੋਏ ਸਨ,  ਇਸ ਕਰਕੇ ਆਪ ਨੂੰ ਭਾਗਾ ਵਾਲਾ ਕਿਹਾ ਤੇ ਨਾਂ ਭਗਤ ਸਿੰਘ ਰੱਖਿਆ ਗਿਆ । ਬਚਪਨ ਤੋਂ ਆਪ ਘਰ ਵਿੱਚ ਧਾਰਮਿਕ ਗੁੜ੍ਹਤੀ ਹੋਣ ਕਾਰਨ ਧਾਰਮਿਕ ਖਿਆਲਾਂ ਵਾਲੇ ਬਣ ਗਏ , ਜਦੋਂ ਜਵਾਨ ਹੋਏ ਤਾਂ ਦੇਸ਼ ਦੀ ਹਾਲਤ ਗੰਭੀਰ ਸੀ ਗੁਲਾਮੀ ਹੋਣ ਕਰਕੇ ਭਾਰਤੀ - ਪੰਜਾਬੀ ਲੋਕਾਂ ਨਾਲ ਮਾੜਾ ਵਿਹਾਰ ਕੀਤਾ ਜਾਂਦਾ ਸੀ ਭਗਤ ਸਿੰਘ ਨੇ ਕਾਲਜ ਦੀ ਪੜ੍ਹਾਈ ਛੱਡ ਕੇ ਦੇਸ਼ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਕਰਨ ਲਈ ਨੌਜਵਾਨਾਂ ਨੂੰ ਜਥੇਬੰਦ ਬਣਾ ਕੇ ਪੂਰੇ ਭਾਰਤ ਵਿੱਚ ਦੇਸ਼ ਨੂੰ ਆਜ਼ਾਦ ਕਰਾਉਣ ਲਈ ਪ੍ਰਚਾਰ ਕੀਤਾ , ਪਰ ਕੁਝ ਗਦਾਰ ਲੋਕਾ ਦੀ ਵਜਾ ਕਰਕੇ ਭਗਤ ਸਿੰਘ ਤੇ ਸਾਥੀਆਂ ਨੂੰ 23 ਮਾਰਚ 1931 ਨੂੰ  ਫਾਂਸੀ ਦੇ ਕੇ ਸ਼ਹੀਦ ਕੀਤੇ ਗਏ। ਸੋ ਵੱਡੀ ਕੁਰਬਾਨੀ ਕੀਤੀ ਜਿਨ੍ਹਾਂ ਕਰਕੇ ਸਾਨੂੰ ਆਜ਼ਾਦੀ ਮਿਲੀ ,ਸ਼ਹੀਦ ਭਗਤ ਸਿੰਘ ਹੋਰਾਂ ਨੇ ਸਿਰ ਝੁਕਦਾ ਰਹੇਗਾ ।  ਰਜਿੰਦਰ ਵਰਮਾ ਨੇ ਅਤੇ ਯੂਥ ਨੂੰ ਸਮਾਜ ਸੇਵਾ ਲਈ ਪ੍ਰਰੇਤ ਕੀਤਾ ਜਾਵੇਗਾ ਅਤੇ ਨੋਜਵਾਨਾ ਨੂੰ ਵੱਧ ਤੋ ਵੱਧ ਗਰਾਊਡਾ ਨਾਲ ਜੋੜਿਆ ਜਾਵੇਗਾ

 ਇਸ ਮੌਕੇ ਜਰਨਲ ਸਕੱਤਰ,ਸਟੇਟ ਐਵਾਰਡੀ ਮਨੋਜ ਕੁਮਾਰ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ ।

Post a Comment

0 Comments