ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਜਿਲਾ ਮਹਿਲਾ ਕਾਂਗਰਸ ਪ੍ਰਧਾਨ ਮਨਵਿੰਦਰ ਕੌਰ ਪੱਖੋਂ ਅਤੇ ਸੂਬਾ ਵਾਈਸ ਪ੍ਰਧਾਨ ਬੀਬੀ ਸੁਖਜੀਤ ਕੌਰ ਸੁੱਖੀ ਵਲੋਂ ਕਾਂਗਰਸੀ ਮਹਿਲਾ ਵਰਕਰਾਂ ਨੂੰ ਸਰਟੀਫਿਕੇਟ ਦਿੱਤੇ ਗਏ

 ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਜਿਲਾ ਮਹਿਲਾ ਕਾਂਗਰਸ ਪ੍ਰਧਾਨ ਮਨਵਿੰਦਰ ਕੌਰ ਪੱਖੋਂ ਅਤੇ ਸੂਬਾ ਵਾਈਸ ਪ੍ਰਧਾਨ ਬੀਬੀ ਸੁਖਜੀਤ ਕੌਰ ਸੁੱਖੀ ਵਲੋਂ ਕਾਂਗਰਸੀ ਮਹਿਲਾ ਵਰਕਰਾਂ ਨੂੰ ਸਰਟੀਫਿਕੇਟ ਦਿੱਤੇ ਗਏ


ਬਰਨਾਲਾ,9,ਮਾਰਚ (ਕਰਨਪ੍ਰੀਤ ਕਰਨ -
ਸਮੁਚੇ ਸੰਸਾਰ ਵਿਚ 8 ਮਾਰਚ ਨੂੰ ਮਨਾਏ ਜਾਂਦੇ ਅੰਤਰਰਾਸ਼ਟਰੀ ਮਹਿਲਾ ਦਿਵਸ 'ਸੰਬੰਧੀ ਬਰਨਾਲਾ ਚ ਵੀ ਜਿਲਾ ਮਹਿਲਾ ਕਾਂਗਰਸ ਦੇ ਪ੍ਰਧਾਨ ਮਨਵਿੰਦਰ ਕੌਰ ਪੱਖੋਂ ਅਤੇ ਸੂਬਾ ਸਕੱਤਰ ਬੀਬੀ ਸੁਖਜੀਤ ਕੌਰ ਸੁੱਖੀ ਵਲੋਂ ਭਾਰਤ ਦੀ ਰਾਸ਼ਟਰੀ ਮਹਿਲਾ ਕਾਂਗਰਸ ਪ੍ਰਧਾਨ ਮੈਡਮ ਅਲਕਾ ਲਾਂਬਾ  ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਂਗਰਸ ਮਹਿਲਾ ਵਿੰਗ ਪੰਜਾਬ ਦੇ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਦੀ ਰਹਿਨੁਮਾਈ ਹੇਠ ਬੀਬੀ ਪਰਮਜੀਤ ਕੌਰ ਟੱਲੇਵਾਲ,ਰੂਪੀ ਕੌਰ ਹੰਡਿਆਇਆ ਸਾਬਕਾ ਜ਼ਿਲ੍ਹਾ ਪ੍ਰਧਾਨ,ਗੁਰਚਰਨ ਕੌਰ ਸਮੇਤ ਪੁਰਾਣੇ ਕਾਂਗਰਸੀ ਮਹਿਲਾ ਵਰਕਰਾਂ ਨੂੰ ਪਾਰਟੀ ਲਈ ਸਖ਼ਤ ਮਿਹਨਤ ਕਰਨ ਲਈ ਸਰਟੀਫਿਕੇਟ ਦਿੱਤੇ ਗਏ

                                    ਇਸ ਮੌਕੇ ਜਿਲਾ ਮਹਿਲਾ ਕਾਂਗਰਸ ਦੇ ਪ੍ਰਧਾਨ ਮਨਵਿੰਦਰ ਕੌਰ ਪੱਖੋਂ ਨੇ ਸੰਬੰਧਨ ਕਰਦਿਆਂ ਕਿਹਾ ਕਿ *ਅੱਜ ਦੀ ਨਾਰੀ ਸਭ ਪੇ ਭਾਰੀ *ਤਹਿਤ ਹਰੇਕ ਖੇਰਤ ਚ ਮੱਲਾਂ ਮਾਰ ਰਹੀ ਹੈ ਪਰੰਤੂ ਉਸ ਨੂੰ ਉਸਦੇ ਬਣਦੇ ਹੱਕ ਨਹੀਂ ਦਿੱਤੇ ਜਾਂਦੇ ਜਿਸ ਨੂੰ ਲੈਕੇ  ਭਾਰਤ ਮਹਿਲਾ ਕਾਂਗਰਸ ਦੇ ਪ੍ਰਧਾਨ ਮੈਡਮ ਅਲਕਾ ਲਾਂਬਾ ਵਲੋਂ ਭਾਰਤ ਜੋੜੋ ਯਾਤਰਾ *ਨਾਰੀ ਨਿਆਂ*ਦੇ ਸੰਦੇਸ਼ ਅਤੇ ਔਰਤਾਂ ਦੇ ਹੱਕਾਂ ਦੀ ਗੱਲ ਕਰਦਿਆਂ ਇਹ ਅਭਿਆਨ ਸ਼ੁਰੂ ਕੀਤਾ ਗਿਆ ਹੈ ਜਿਸ ਰਾਹੀਂ ਪੂਰੇ ਪੰਜਾਬ ਚ ਇਹ ਨਾਰੀ ਸ਼ਸ਼ਕਤੀਕਰਨ ਪ੍ਰੋਗਰਾਮ ਕਰਵਾਏ ਜਾ ਰਹੇ ਹਨ ! ਪੰਜਾਬ ਭਰ ਵਿੱਚ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਹਨ ਉੱਥੇ ਜਿਲਾ ਬਰਨਾਲਾ ਦੀਆਂ ਔਰਤਾਂ ਵਿੱਚ ਆਪਣੇ ਹੱਕਾਂ ਲਈ ਪੂਰਾ ਉਤਸ਼ਾਹ ਹੈ, ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਵੀਨ ਸ਼ਰਮਾ ਜਰਨਲ ਸਕੱਤਰ ਸੁਖਜੀਤ ਕੌਰ ਸੁਖੀ ਵਾਈਸ ਪ੍ਰਧਾਨ ਪੰਜਾਬ,ਸੁਰਿੰਦਰ ਕੌਰ ਬਲਾਕ ਪ੍ਰਧਾਨ ਰਾਜਿੰਦਰ ਕੌਰ ਘਾਰੂ ਪਰਮਜੀਤ ਕੌਰ ਕੁਰੜ ਸਰਬਜੀਤ ਕੌਰ ਤਪਾ ਸਕੱਤਰ ਸਾਬਕਾ ਜਿਲਾ ਪ੍ਰਧਾਨ ਰੂਪੀ ਕੌਰ ਹੰਡਿਆਇਆ,ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ

Post a Comment

0 Comments