ਕੇਵਲ ਸਿੰਘ ਢਿੱਲੋਂ ਨੇ ਪਰਿਵਾਰਕ ਮੈਬਰਾਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਮੱਥਾ ਟੇਕਦਿਆਂ ਅਰਦਾਸ ਕੀਤੀ

 ਕੇਵਲ ਸਿੰਘ ਢਿੱਲੋਂ ਨੇ ਪਰਿਵਾਰਕ ਮੈਬਰਾਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਮੱਥਾ ਟੇਕਦਿਆਂ ਅਰਦਾਸ ਕੀਤੀ


ਬਰਨਾਲਾ,8,ਮਾਰਚ ਕਰਨਪ੍ਰੀਤ ਕਰਨ
-ਢਿੱਲੋਂ ਗਰੁੱਪ ਆਫ ਇੰਡਸਟਰੀ ਦੇ ਸੰਸਥਾਪਕ,ਭਾਰਤੀਆਂ ਜਨਤਾ ਪਾਰਟੀ ਦੇ ਸੂਬਾ ਆਗੂ ਤੇ ਸਾਬਕਾ ਵਿਧਾਇਕ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਆਪਣੇ ਪਰਿਵਾਰਕ ਮੈਬਰਾਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਮੱਥਾ ਟੇਕਦਿਆਂ ਅਰਦਾਸ ਕੀਤੀ ਇਸ ਮੌਕੇ ਕੇਵਲ ਢਿੱਲੋਂ ਨੇ ਦੱਸਿਆ ਕਿ ਇਹ ਦੌਰਾ ਕੋਈ ਰਾਜਨੀਤਿਕ ਨਾ ਹੋਕੇ ਨਿੱਜੀ ਤੇ ਸਮਾਜਿਕ ਤੋਰ ਤੇ ਆਤਮਿਕ ਸੁੱਖ ਸ਼ਾਂਤੀ ਸਰਬਤ ਦੇ ਭਲੇ ਲਈ ਧਰਮਪਤਨੀ ਬੀਬੀ ਮਨਜੀਤ ਕੌਰ ਅਤੇ ਹੋਰ ਪਰਿਵਾਰਿਕ ਮੇਮ੍ਬਰਾਂ ਸਮੇਤ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਨਤਮਸਤਕ ਹੁੰਦਿਆਂ ਮਨ ਨੂੰ ਇੱਕ ਸਕੂਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਮਲਿਕ ਦੇ ਚਰਨਾਂ ਵਿਚ ਸਦਾ ਇਹੋ ਅਰਦਾਸ ਹੈ ਕਿ ਪੰਜਾਬ ਹਮੇਸ਼ਾਂ ਹਰਿਆ ਭਰਿਆ ਤੇ ਖੁਸ਼ਹਾਲ ਹੋਵੇ !

Post a Comment

0 Comments