ਕਰਨੈਲ ਸਿੰਘ ਮਾਲੀ ਕਮ ਚੌਕੀਦਾਰ ਨੂੰ ਵਿਦਾਇਗੀ ਪਾਰਟੀ ਦੌਰਾਨ ਦਿੱਤਾ ਮਾਨ ਸਨਮਾਨ

ਕਰਨੈਲ ਸਿੰਘ ਮਾਲੀ ਕਮ ਚੌਕੀਦਾਰ ਨੂੰ ਵਿਦਾਇਗੀ ਪਾਰਟੀ ਦੌਰਾਨ ਦਿੱਤਾ ਮਾਨ ਸਨਮਾਨ


 ਸਰਦੂਲਗੜ 31ਮਾਰਚ ਗੁਰਜੰਟ ਸਿੰਘ ਬਾਜੇਵਾਲੀਆ ਨੂੰ ਸ਼੍ਰੀ ਕਰਨੈਲ ਸਿੰਘ ਮਾਲੀ ਕਮ ਚੌਕੀਦਾਰ ਨੂੰ ਫ਼ੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ (ਵਿਗਿਆਨਕ) ਵੱਲੋਂ ਉਨਾਂ ਦੀ 30 ਸਾਲਾ ਦੇ ਕਾਰਜਕਾਲ ਉਪਰੰਤ ਰਿਟਾਇਰ ਹੋਣ ਸਮੇਂ ਮਾਨ ਸਨਮਾਨ ਨਾਲ ਸਰਦੂਲਗੜ੍ਹ ਵਿਖੇ ਵਿਦਾਇਗੀ ਪਾਰਟੀ ਦਿੱਤੀ ਗਈ । ਆਗੂਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਸ੍ਰੀ ਕਰਨੈਲ ਸਿੰਘ ਨੇ ਵਿਭਾਗ ਵਿਚ ਲੰਬਾ ਸਮਾਂ ਬੇਦਾਗ਼ ਸੇਵਾ ਕੀਤੀ ਅਤੇ ਆਗੂਆਂ ਨਾਲ ਮੇਲਜੋ ਬਣਾ ਕੇ ਰੱਖਿਆ ਅੱਜ ਦੀ ਵਿਦਾਇਗੀ ਪਾਰਟੀ ਵਿਚ ਸੁਖਵਿੰਦਰ ਸਿੰਘ ਸਰਦੂਲਗੜ੍ਹ , ਇਕਬਾਲ ਸਿੰਘ ਆਲੀਕੇ, ਗੁਰਸੇਵਕ ਸਿੰਘ ਭੀਖੀ , ਦੀਪ ਸਿੰਘ ਜੋਗਾ ਅਤੇ ਭਰਾਤਰੀ ਜਥੇਬੰਦੀ ਦੇ ਆਗੂ ਜਸਵੀਰ ਸਿੰਘ ਰਾਏਪੁਰ ਇਸ ਤੋਂ ਇਲਾਵਾ S.D.O ਕਰਮਜੀਤ ਸਿੰਘ ਅਤੇ ਜੇ ਼ਈ ਸਾਹਿਬਾਨ ਅਤੇ‌‌ ‌‌ਦਫਤਰੀ ਸਟਾਫ ਵੱਲੋਂ ਵੀ ਆਪਣੀ ਹਾਜ਼ਰੀ ਲਗਵਾਈ ਗਈ । 

        

Post a Comment

0 Comments