ਜਿਲ੍ਹਾ ਟੀਕਾਕਰਨ ਦੀ ਅਗਵਾਈ ਹੇਠ ਹੋਈ ਪੰਜ ਰੋਜ਼ਾ ਟ੍ਰੇਨਿੰਗ

 ਜਿਲ੍ਹਾ ਟੀਕਾਕਰਨ ਦੀ ਅਗਵਾਈ ਹੇਠ ਹੋਈ ਪੰਜ ਰੋਜ਼ਾ ਟ੍ਰੇਨਿੰਗ

ਕੌਮੀ ਪ੍ਰੋਗਰਾਮ ਬਾਰੇ ਸਟਾਫ ਨੂੰ ਤਕਨੀਕੀ  ਟਰੇਨਿੰਗ ਦਿੱਤੀ : ਡਾਕਟਰ ਅਸ਼ੋਕ ਸਿੰਗਲਾ


ਮੋਗਾ : ਕੈਪਟਨ ਸੁਭਾਸ਼ ਚੰਦਰ ਸ਼ਰਮਾ = ਜਿਲਾ
ਟੀਕਾਕਰਨ  ਅਫਸਰ ਮੋਗਾ ਡਾਕਟਰ ਅਸ਼ੋਕ ਸਿੰਗਲਾ ਦੇ ਅਧੀਨ  ਚੱਲ ਰਹੇ ਪ੍ਰੋਗਰਾਮ ਰਾਸ਼ਟਰੀ ਕਿਸ਼ੋਰ ਸੁਰੱਖਿਆ ਕਰਯਾਕ੍ਰਮ ਅਧੀਨ ਏ ਐਨ ਐਮ, ਐਲ ਐਚ ਵੀ ਅਤੇ ਮਲਟੀਪਰਪਸ ਹੈਲਥ ਵਰਕਰ ਮੇਲ ਦਾ 5 ਦਿਨਾਂ ਸਿਖਲਾਈ ਪ੍ਰੋਗਰਾਮ ਦੇ ਅਖੀਰਲੇ ਦਿਨ ਸਰਟੀਫਿਕੇਟ ਵੰਡੇ ਗਏ। ਇਹ ਟ੍ਰੇਨਿੰਗ ਡਾਕਟਰ ਅਸ਼ੋਕ ਸਿੰਗਲਾ ਜਿਲ੍ਹਾ ਟੀਕਾਕਰਨ ਅਫ਼ਸਰ ਮੋਗਾ ਅਤੇ ਮੈਡੀਕਲ ਅਫਸਰ ਡਾਕਟਰ ਸਤਵੰਤ ਬਾਵਾ ਢੁੱਡੀਕੇ ਦੁਆਰਾ ਦਿੱਤੀ ਗਈ। ਇਸ ਟ੍ਰੇਨਿੰਗ ਵਿਚ ਏ ਐਨ ਐਮ, ਐਲ ਐਚ ਵੀ ਅਤੇ ਮਲਟੀਪਰਪਸ ਹੈਲਥ ਵਰਕਰ ਮੇਲ ਨੂੰ ਕਿਸ਼ੋਰ ਅਵਸਥਾ ਵਿਚ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ 12 ਮੈਡਿਊਲਾ ਦੀ ਟਰੇਨਿੰਗ ਦਿੱਤੀ ਗਈ। ਟ੍ਰਨੇਰਜ਼ ਵੱਲੋਂ ਟ੍ਰੇਨਿੰਗ ਦੇ ਪਹਿਲੇ ਤੋ ਪੰਜਵੇ ਦਿਨ ਤਕ ਕਿਸ਼ੋਰ ਵਾਧਾ ਅਤੇ ਵਿਕਾਸ ਬਾਰੇ ਮੁੱਖ ਤੌਰ ਤੇ ਜਾਣਕਾਰੀ ਦਿੱਤੀ ਗਈ ਅਤੇ ਕਿਸ਼ੋਰਾਂ ਦੀ ਸਿਹਤ ਨਾਲ ਸਬੰਧਤ ਸਮੱਸਿਆਵਾਂ ਅਤੇ ਉਨ੍ਹਾਂ ਦੇ ਹਲ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਅੰਮ੍ਰਿਤ ਸ਼ਰਮਾ ਜਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਅਤੇ ਸੁਖਬੀਰ ਸਿੰਘ ਜਿਲ੍ਹਾ ਸਕੂਲ ਹੈਲਥ ਕੋਆਰਡੀਨੇਟਰ ਵੀ ਮੋਜੂਦ ਸਨ।

Post a Comment

0 Comments