ਆਮ ਆਦਮੀ ਕਲੀਨਿਕ ਬੈਹਿਣੀਵਾਲ ਵਿਖੇ ਪੋਸ਼ਣ ਪੰਦਰਵਾੜਾ ਤਹਿਤ ਲੋਕਾਂ ਨੂੰ ਕੀਤਾ ਜਾਗਰੂਕl

 ਆਮ ਆਦਮੀ ਕਲੀਨਿਕ ਬੈਹਿਣੀਵਾਲ ਵਿਖੇ ਪੋਸ਼ਣ ਪੰਦਰਵਾੜਾ ਤਹਿਤ ਲੋਕਾਂ ਨੂੰ ਕੀਤਾ ਜਾਗਰੂਕl

 


ਗੁਰਜੀਤ ਸ਼ੀਂਹ                                       ਬੈਹਿਣੀਵਾਲ16 ਮਾਰਚ ਸਿਵਲ ਸਰਜਨ ਮਾਨਸਾ ਡਾਕਟਰ ਰਣਜੀਤ ਸਿੰਘ ਰਾਏ ਅਤੇ ਸੀਨੀਅਰ ਮੈਡੀਕਲ ਅਫਸਰ ਸਰਦੂਲਗੜ੍ਹ  ਡਾਕਟਰ ਰਵਨੀਤ ਕੌਰ  ਦੀ ਪ੍ਰਧਾਨਗੀ ਹੇਠ ਆਮ ਆਦਮੀ ਕਲੀਨਿਕ ਬੈਹਿਣੀਵਾਲ ਵਿਖੇ ਪੋਸ਼ਣ ਪੱਖਵਾੜੇ ਨੂੰ ਮੁੱਖ ਰੱਖਦੇ ਹੋਏ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ lਇਸ ਮੌਕੇ ਬੋਲਦਿਆਂ ਡਾਕਟਰ ਰਵਨੀਤ ਕੌਰ ਨੇ ਕਿਹਾ ਕਿ ਤੇ ਸਰਕਾਰ ਵੱਲੋਂ ਸ਼ੁਰੂ ਕੀਤੇ ਪੋਸ਼ਣ ਅਭਿਆਨ ਦਾ ਮੁੱਖ ਮੰਤਵ ਕੁਪੋਸ਼ਣ ਦਾ ਖਾਤਮਾ ਕਰਨਾ ਹੈ। ਉਨਾਂ ਕਿਹਾ  ਪੋਸ਼ਣ ਅਭਿਆਨ ਦਾ ਮੁੱਖ ਮਨਰੋਥ ਛੇ ਸਾਲ ਤੱਕ ਦੇ ਬੱਚਿਆਂ ਵਿੱਚ ਸਰੀਰਿਕ ਵਿਕਾਸ ਦੀ ਕਮੀ, ਜਨਮ ਸਮੇਂ ਬੱਚਿਆ ਦਾ ਘੱਟ ਵਜ਼ਨ, ਬੌਨੇਪਣ ਦੀ ਸਮੱਸਿਆ, ਪੋਸ਼ਕ ਅਹਾਰ ਦੀ ਕਮੀ ਅਤੇ ਅਨੀਮਿਆ ਨੂੰ ਦੂਰ ਕਰਨਾ ਹੈ। ਇਸ ਅਭਿਆਨ ਤਹਿਤ ਔਰਤਾਂ ਅਤੇ ਬੱਚਿਆਂ ਨੂੰ ਮੁੱਖ ਤੌਰ 'ਤੇ ਸ਼ਾਮਲ ਕੀਤਾ ਜਾਂਦਾ ਹੈ l ਇਸ ਮੌਕੇ ਮੈਡੀਕਲ ਅਫਸਰ ਆਮ ਆਦਮੀ ਕਲੀਨਿਕ ਡਾਕਟਰਰੀਆ ਨੇ ਉਨਾਂ ਦੱਸਿਆ ਕਿ ਬੱਚਿਆਂ ਦਾ ਸਮੇਂ ਸਿਰ ਟੀਕਾਕਰਨ ਕਰਵਾਇਆ ਜਾਣਾ ਚਾਹੀਦਾ ਹੈ ਅਤੇ ਛੇ ਮਹੀਨਿਆਂ ਤੋਂ ਬਾਅਦ ਪੂਰਕ ਆਹਾਰ ਸ਼ੁਰੂ ਕਰਨਾ ਚਾਹੀਦਾ ਹੈ ਕਿਉਂਕਿ ਬੱਚੇ ਦੇ ਵਾਧੇ ਤੇ ਵਿਕਾਸ ਦੇ ਲਈ ਮਾਂ ਦੇ ਦੁੱਧ ਦੇ ਨਾਲ ਨਾਲ ਵਾਧੂ ਪੌਸ਼ਟਿਕ ਖੁਰਾਕ ਦੀ ਲੋੜ ਹੁੰਦੀ ਹੈ l ਇਸ ਮੌਕੇ ਬਲਾਕ ਐਜੂਕੇਸ਼ਨ ਤ੍ਰਲੋਕ ਸਿੰਘ ਨੇ ਕਿਹਾ ਕਿ ਇਹ ਪਕਵਾੜਾ ਨੌ ਮਾਰਚ ਤੋਂ ਲੈ ਕੇ 23 ਮਾਰਚ ਤੱਕ ਮਨਾਇਆ ਜਾਣਾ ਹੈ। ਉਨਾਂ ਕਿਹਾ ਕਿ ਕੁਪੋਸ਼ਣ ਮੁਕਤ ਸਮਾਜ ਦੀ ਸਿਰਜਣਾ ਲਈ ਜਿੱਥੇ ਚੰਗੀ ਖੁਰਾਕ ਖਾਣੀ ਜ਼ਰੂਰੀ ਹੈ ਉਥੇ ਸਿਹਤਮੰਦ ਆਦਤਾਂ ਵੀ ਪਾਉਣੀਆਂ ਜ਼ਰੂਰੀ ਹਨ। ਇਸ ਅਭਿਆਨ ਦੀ ਸਫਲਤਾ ਲਈ ਬਲਾਕ ਦੇ ਸਮੂਹ ਫੀਲਡ ਕਰਮਚਾਰੀਆਂ ਵੱਲੋਂ ਸਕੂਲਾਂ ਵਿੱਚ ਜਾਂ ਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਮੌਕੇ ਸੇ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ, ਐਲ. ਐਚ.ਵੀ. ਸੁਖਵਿੰਦਰ ਕੌਰ, ਕਮਿਊਨਿਟੀ ਹੈਲਥ ਅਫਸਰ ਜਸਪ੍ਰੀਤ ਕੌਰ,ਏ.ਐਨ.ਐਮ.ਬਲਜਿੰਦਰ ਕੌਰ, ਸਿਹਤ ਕਰਮਚਾਰੀ ਅਜਾਇਬ ਸਿੰਘ ਚਹਿਲ ਆਦਿ ਹਾਜ਼ਰ ਸਨ l

Post a Comment

0 Comments