ਨਸ਼ਿਆਂ ਸਬੰਧੀ 32 ਕੇਸ ਦਰਜ, ਨਸ਼ੀਲੀ ਦਵਾਈਆਂ, 813 ਲੀਟਰ ਜਾਇਜ਼ ਸ਼ਰਾਬ, 21 ਨਜਾਇਜ਼ ਸ਼ਰਾਬ, 20 ਲੀਟਰ ਲਾਹਣ ਜ਼ਬਤ-ਜਸਵਿੰਦਰ ਸਿੰਘ

 ਨਸ਼ਿਆਂ ਸਬੰਧੀ 32 ਕੇਸ ਦਰਜ, ਨਸ਼ੀਲੀ ਦਵਾਈਆਂ, 813 ਲੀਟਰ ਜਾਇਜ਼ ਸ਼ਰਾਬ, 21 ਨਜਾਇਜ਼ ਸ਼ਰਾਬ, 20 ਲੀਟਰ ਲਾਹਣ ਜ਼ਬਤ-ਜਸਵਿੰਦਰ ਸਿੰਘ 


ਬਰਨਾਲਾ, 1,ਅਪ੍ਰੈਲ ਕਰਨਪ੍ਰੀਤ ਕਰਨ 
-ਜ਼ਿਲ੍ਹਾ ਬਰਨਾਲਾ ਪੁਲਿਸ ਵੱਲੋਂ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਜ਼ਿਲ੍ਹੇ ਭਰ ਵਿੱਚ ਨਸ਼ਿਆਂ ਖਿਲਾਫ ਵਿਸ਼ੇਸ਼ ਮੁਹਿੰਮ ਵਿੱਢੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਟੀ ਪੁਲਿਸ ਥਾਣਾ 1 ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਾਸੋ ਐਕਟ ਤਹਿਤ ਵੱਖ ਵੱਖ ਥਾਵਾਂ ਉੱਤੇ ਨਸ਼ਿਆਂ ਸਬੰਧੀ ਚੈਕਿੰਗ ਕੀਤੀ ਗਈ। ਸ਼ਰਾਬ ਠੇਕਿਆਂ ਦੇ ਰਿਕਾਰਡ ਚੈੱਕਿੰਗ ਉਪਰੰਤ ਪੁਲਿਸ ਵਲੋਂ ਮੁਸਤੈਦੀ ਤਹਿਤ 32 ਐਫ.ਆਈ.ਆਰ.ਦਰਜ ਕੀਤੀਆਂ ਗਈਆਂ ਅਤੇ ਐਨ.ਡੀ.ਪੀ.ਐੱਸ ਅਤੇ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਬਰਨਾਲਾ  ਪੁਲਿਸ ਵੱਲੋਂ 1110 ਗੋਲੀਆਂ,  250 ਗ੍ਰਾਮ ਅਫੀਮ, 813.75 ਲੀਟਰ ਜਾਇਜ਼ ਸ਼ਰਾਬ, 21 ਲੀਟਰ ਨਜਾਇਜ਼ ਸ਼ਰਾਬ, 50 ਲੀਟਰ ਲਾਹਣ ਅਤੇ ਜੂਆ ਖੇਡਣ ਵਾਲਿਆਂ ਤੋਂ 5,00,000 ਕੈਸ਼ ਜ਼ਬਤ ਕੀਤੇ।ਉਹਨਾਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ

Post a Comment

0 Comments