ਜ਼ਿਲ੍ਹਾ ਬਰਨਾਲਾ ਪੁਲਿਸ ਵਲੋਂ ਵੱਲੋਂ ਲੋਕ ਸਭਾ ਚੋਣਾਂ ਤਹਿਤ ਵਿਸ਼ੇਸ਼ ਚੈਕਿੰਗ ਮੁਹਿੰਮ ਅਤੇ ਸਰਚ ਅਭਿਆਨ ਤਹਿਤ ਰੇਲਵੇ ਸਟੇਸਨ ,ਬੱਸ ਸਟੈਂਡ ਤੇ ਚੈਕਿੰਗ

ਜ਼ਿਲ੍ਹਾ ਬਰਨਾਲਾ ਪੁਲਿਸ ਵਲੋਂ ਵੱਲੋਂ ਲੋਕ ਸਭਾ ਚੋਣਾਂ ਤਹਿਤ ਵਿਸ਼ੇਸ਼ ਚੈਕਿੰਗ ਮੁਹਿੰਮ ਅਤੇ ਸਰਚ ਅਭਿਆਨ ਤਹਿਤ ਰੇਲਵੇ ਸਟੇਸਨ ,ਬੱਸ ਸਟੈਂਡ ਤੇ ਚੈਕਿੰਗ 

ਐੱਸ.ਪੀ ਸ਼੍ਰੀ ਸੰਦੀਪ ਸਿੰਘ ਮੰਡ ਅਤੇ ਡੀ ਐੱਸ ਪੀ (ਡੀ ) ਰਾਜਿੰਦਰ ਪਾਲ ਸਿੰਘ ਬੀ ਐੱਸ ਐੱਫ ਦੇ ਸਹਾਇਕ ਕਮਾਂਡਰ ਮਨੋਜ ਕੁਮਾਰ ਸਮੇਤ ਭਾਰੀ ਪੁਲਿਸ ਫੋਰਸ ਮੌਜੂਦ 


ਬਰਨਾਲਾ,2,ਅਪ੍ਰੈਲ /ਕਰਨਪ੍ਰੀਤ ਕਰਨ/ - 
ਜ਼ਿਲ੍ਹਾ ਬਰਨਾਲਾ ਪੁਲਿਸ ਅਤੇ ਬੀ ਐੱਸ.ਐੱਫ ਦੀ ਟੁਕੜੀ ਵਲੋਂ ਵੱਲੋਂ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਅਤੇ ਸਰਚ ਅਭਿਆਨ ਚਲਾਇਆ ਗਿਆ। ਜਿਸ ਤਹਿਤ ਬਰਨਾਲਾ ਐੱਸ.ਪੀ ਸ਼੍ਰੀ ਸੰਦੀਪ ਸਿੰਘ ਮੰਡ ਅਤੇ ਡੀ ਐੱਸ ਪੀ (ਡੀ ) ਸਰਦਾਰ ਰਾਜਿੰਦਰ ਪਾਲ ਸਿੰਘ ਬੀ ਐੱਸ ਐੱਫ ਦੇ ਸਹਾਇਕ ਕਮਾਂਡਰ ਮਨੋਜ ਕੁਮਾਰ ਅਤੇ ਇੰਸਪੈਕਟਰ ਕੁਲਦੀਪ ਦੀ ਕਮਾਂਡ ਹੇਠ ਸਿਟੀ ਥਾਣਾ ਪੁਲਿਸ ਇੰਸਪੈਕਟਰ ਜਸਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੁਸਤੈਦ ਰਹੇ ! ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ ਸ਼੍ਰੀ ਸੰਦੀਪ ਸਿੰਘ ਮੰਡ ਨੇ ਦੱਸਿਆ ਕਿ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਜ਼ਿਲ੍ਹੇ ਮਾਨਯੋਗ ਇਲੈਕਸ਼ਨ ਕਮਿਸਨ,ਡੀ ਜੀ ਪੀ,ਪੰਜਾਬ,ਜਿਲਾ ਪੁਲਿਸ ਮੁਖੀ ਸ਼੍ਰੀ ਸੰਦੀਪ ਮਲਿਕ ਡੀ ਰਹਿਨੁਮਾਈ ਹੇਠ ਵਿਸ਼ੇਸ਼ ਚੈਕਿੰਗ ਮੁਹਿੰਮ ਵਿੱਢੀ ਗਈ ਹੈ ਜਿਸ ਤਹਿਤ ਜ਼ਿਆਦਾ ਭੀੜ ਭਾੜ ਥਾਵਾਂ ਬਰਨਾਲਾ ਦੇ ਰੇਲਵੇ ਸਟੇਸਨ ਅਤੇ ਬੱਸ ਸਟੈਂਡ ਸਮੇਤ ਵੱਖ ਵੱਖ ਥਾਵਾਂ ਉੱਤੇ ਬੈਗ,ਅਟੈਚੀਆਂ,ਰਾਹਗੀਰਾਂ ਤੋਂ ਪੁੱਛ ਗਿੱਛ ਸਬੰਧੀ ਚੈਕਿੰਗ ਕੀਤੀ ਗਈ। ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਸ਼ੱਕੀ ਵਾਹਨਾਂ ਦੀ ਚੈਕਿੰਗ ਲਾਇ ਅਲਗ ਟ੍ਰੈਫ਼ਿਕ ਵਿੰਗ ਬਾਜ਼ ਆਖ ਰੱਖ ਰਿਹਾ !

Post a Comment

0 Comments