ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਵਿਦਿਆਰਥੀਆਂ ਨੇ ਲਗਾਇਆ ਚਾਰ ਰੋਜ਼ਾ ਵਿਦਿਅਕ ਟੂਰ

ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਵਿਦਿਆਰਥੀਆਂ ਨੇ ਲਗਾਇਆ ਚਾਰ ਰੋਜ਼ਾ ਵਿਦਿਅਕ ਟੂਰ


ਬਰਨਾਲਾ,3 ਅਪ੍ਰੈਲ - ਕਰਨਪ੍ਰੀਤ ਕਰਨ /
-ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਪ੍ਰਧਾਨ ਸ੍ਰ ਭੋਲਾ ਸਿੰਘ ਵਿਰਕ ਜੀ ਦੀ ਰਹਿਨੁਮਾਈ ਹੇਠ ਅਤੇ ਸੰਸਥਾ  ਪ੍ਰਿੰਸੀਪਲ ਡਾ. ਸਰਬਜੀਤ ਸਿੰਘ ਕੁਲਾਰ ਜੀ ਦੀ ਅਗਵਾਈ  ਵਿੱਚ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ  ਵਿਦਿਆਰਥੀਆਂ ਨੇ ਚਾਰ ਰੋਜ਼ਾ ਵਿਦਿਅਕ ਟੂਰ ਲਗਾਇਆ ਹੈ। ਇਹ ਸੰਬੰਧੀ ਜਾਣਕਾਰੀ ਦਿੰਦੇ ਹੋਇਆ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਪ੍ਰਧਾਨ ਸ. ਭੋਲਾ ਸਿੰਘ ਵਿਰਕ ਜੀ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਜਾਣਕਾਰੀ ਵਿੱਚ ਵਾਧਾ ਕਰਨ ਦੇ ਲਈ ਚਾਰ ਰੋਜ਼ਾ ਵਿਦਿਅਕ ਟੂਰ 28 ਮਾਰਚ ਤੋੰ 31 ਮਾਰਚ ਤੱਕ ਭਾਰਤ ਦੇ ਵੱਖ ਵੱਖ ਸਥਾਨਾਂ ਦੇ ਲਈ ਕਰਵਾਇਆ ਗਿਆ ਹੈ। ਇਹ ਵਿਦਿਅਕ ਟੂਰ ਹਰਿਦੁਆਰ, ਰਿਸ਼ੀਕੇਸ਼, ਪਾਉਂਟਾ ਸਾਹਿਬ ਅਤੇ ਦੇਹਰਾਦੂਨ ਆਦਿ ਸਥਾਨਾਂ ਤੇ ਵਿਦਿਆਰਥੀਆਂ ਨੂੰ ਘੁਮਾ ਕੇ ਲੈ ਕੇ ਆਇਆ ਹੈ। ਇਸ ਮੌਕੇ ਤੇ ਉਹਨਾਂ ਬੋਲਦਿਆਂ ਦੱਸਿਆ ਕਿ ਇਹ ਵਿਦਿਅਕ ਟੂਰ ਵੀ ਕਾਲਜ ਦੀਆਂ ਹੋਰ ਗਤੀਵਿਧੀਆਂ ਵਾਂਗ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹ ਗਿਆ ਹੈ। ਮਾਨਯੋਗ ਪ੍ਰਧਾਨ ਸਾਹਿਬ ਜੀ ਨੇ ਇਸ ਵਿਦਿਅਕ ਟੂਰ ਤੋਂ ਵਾਪਸ ਆਏ ਵਿਦਿਆਰਥੀਆਂ ਨੂੰ ਆਪ ਰਸੀਵ ਕੀਤਾ। ਇਸ ਸਮੇਂ ਕਾਲਜ ਦੇ ਪ੍ਰਿੰਸੀਪਲ ਡਾ. ਸਰਬਜੀਤ ਸਿੰਘ ਕੁਲਾਰ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਦਿਆਰਥੀਆਂ ਦੇ ਹਰ ਅਕਾਦਮਿਕ ਸੈਸ਼ਨ ਦੇ ਵਿੱਚ ਵਿਦਿਅਕ ਟੂਰ ਲਗਵਾਉਂਦਾ ਆ ਰਿਹਾ ਹੈ। ਇਸੇ ਪਰੰਪਰਾ ਦੇ ਤਹਿਤ ਕਾਲਜ ਦਾ ਇਹ ਵਿਦਿਕ ਟੂਰ ਵੀ ਨਵੇਕਲਾ ਹੋ ਨਿਬੜਿਆ ਹੈ। ਵਿਦਿਆਰਥੀਆਂ ਨੇ ਹਰਿਦੁਆਰ, ਰਿਸ਼ੀਕੇਸ, ਪਾਉਂਟਾ ਸਾਹਿਬ ਅਤੇ ਦੇਹਰਾਦੂਨ ਦੇ ਸਥਾਨਾਂ ਤੇ ਜਾ ਕੇ ਬੜਾ ਕੁਝ ਸਿੱਖਿਆ ਹੈ। ਉਨਾਂ ਨੇ ਅੱਗੇ ਆਖਿਆ ਕਿ ਇਸ ਵਿਦਿਅਕ ਟੂਰ ਦੇ ਵਿੱਚ 118 ਵਿਦਿਆਰਥੀ ਅਤੇ ਸਟਾਫ ਮੈਂਬਰ ਗਏ ਸਨ। 

ਇਸ ਵਿਦਿਅਕ ਟੂਰ ਦੀ ਸਮਾਪਤੀ ਮੌਕੇ ਮਾਨਯੋਗ ਪ੍ਰਧਾਨ ਸਰਦਾਰ ਭੋਲਾ ਸਿੰਘ ਵਿਰਕ ਜੀ ਦੇ ਨਾਲ ਕਾਲਜ ਦੇ ਪ੍ਰਿੰਸੀਪਲ ਡਾ. ਸਰਬਜੀਤ ਸਿੰਘ ਕਲਾਰ, ਵਾਈਸ ਪ੍ਰਿੰਸੀਪਲ ਪ੍ਰੋ. ਮਨਦੀਪ ਕੌਰ, ਡਾ. ਭੁਪਿੰਦਰ ਸਿੰਘ, ਡਾ. ਰਵਿੰਦਰ ਕੌਰ ਜਵੰਦਾ, ਡਾ. ਭੁਪਿੰਦਰ ਸਿੰਘ ਬੇਦੀ, ਡਾ. ਗੁਰਪ੍ਰੀਤ ਕੌਰ ਰਾਣੂ, ਪ੍ਰੋ. ਮਿੱਠੂ ਪਾਠਕ, ਪ੍ਰੋ. ਮਨਪ੍ਰੀਤ ਕੌਰ, ਸ. ਜਸਕਰਨ ਸਿੰਘ ਡੀਨ ਕਾਲਜ, ਸ੍ਰੀ ਰੁਪਿੰਦਰ ਕੁਮਾਰ ਸੁਪਰਡੈਂਟ ਕਾਲਜ, ਸ. ਕੁਲਵਿੰਦਰ ਸਿੰਘ, ਸ. ਜਸਪ੍ਰੀਤ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸਨ।

Post a Comment

0 Comments