ਮੇਰੇ ਅਪਣੇ ਹਲਕੇ ਚ ਈਵੀਐਮ ਮਸ਼ੀਨਾਂ ਤੋਂ ਬਿਨਾਂ ਮੈਨੂੰ ਕੋਈ ਵੀ ਨਹੀਂ ਹਰਾ ਸਕਦਾ - ਪ੍ਰੋ. ਭੋਲਾ ਯਮਲਾ

ਮੇਰੇ ਅਪਣੇ ਹਲਕੇ ਚ ਈਵੀਐਮ ਮਸ਼ੀਨਾਂ ਤੋਂ ਬਿਨਾਂ ਮੈਨੂੰ ਕੋਈ ਵੀ ਨਹੀਂ ਹਰਾ  ਸਕਦਾ - ਪ੍ਰੋ. ਭੋਲਾ ਯਮਲਾ 

-ਸਮਾਜਸੇਵੀ ਭੋਲਾ ਯਮਲਾ ਤੋਂ ਬਿਨਾਂ ਕਿਸੇ ਵੀ ਕਲਾਕਾਰ ਉਮੀਦਵਾਰ ਦੀ ਸਮਾਜ ਨੂੰ ਕੋਈ ਦੇਣ ਨਹੀਂ - ਸਰਪੰਚ ਰੇਸ਼ਮ ਸਿੰਘ


ਗਿੱਦੜਬਾਹਾ 3 ਐਪ੍ਰਲ ਪੰਜਾਬ ਇੰਡੀਆ ਨਿਊਜ਼
 ਲੋਕ ਸਭਾ ਫਰੀਦਕੋਟ ਹਲਕੇ ਦੀ ਸਿਆਸਤ ਪੂਰਾ ਜੋਸ਼ ਫੜ ਗਈ ਹੈ, ਫਰੀਦਕੋਟ ਲੋਕ ਸਭਾ ਰਿਜ਼ਰਵ ਹਲਕੇ ਤੋਂ ਸਮੁੱਚੇ ਸੰਤ ਸਮਾਜ ਪੰਜਾਬ ਅਤੇ ਅਨੇਕਾਂ  ਸਮਾਜਿਕ ਜਥੇਬੰਦੀਆਂ ਵੱਲੋਂ ਐਲਾਨੇ ਉੱਘੇ ਸਮਾਜ ਸੇਵੀ 

ਤੇ ਸਟੇਟ ਅਵਾਰਡੀ ਪ੍ਰੋਫੈਸਰ ਭੋਲਾ ਯਮਲਾ ਨੇ ਗਿੱਦੜਬਾਹਾ ਵਿਖ਼ੇ ਸੰਤ ਸਮਾਗਮ ਸਿਰਕਤ ਕਰਨ ਮੌਕੇ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮੈਨੂੰ ਲੋਕ ਸਭਾ ਦੀਆਂ ਚੋਣਾਂ ਦੌਰਾਨ ਈਵੀਐਮ ਮਸ਼ੀਨਾਂ ਤੋਂ ਬਿਨਾਂ ਕੋਈ ਵੀ ਪਾਰਟੀ ਕੋਈ ਵੀ ਉਮੀਦਵਾਰ ਹਰਾ ਨਹੀਂ ਸਕਦਾ ਉਹਨਾਂ ਕਿਹਾ ਕਿ ਸਰਕਾਰਾਂ ਮੇਰੇ ਨਾਲ ਈ ਵੀ ਐਮ ਮਸ਼ੀਨਾਂ ਰਾਹੀਂ ਧੋਖਾ ਕਰ ਸਕਦੀਆਂ ਹਨ ਜੇਕਰ ਨਿਰਪੱਖ ਚੋਣਾਂ ਹੁੰਦੀਆਂ ਹਨ ਤਾਂ ਸਾਡੀ ਜਿੱਤ ਯਕੀਨੀ ਹੋਵੇਗੀ ਤੇ ਫਰੀਦਕੋਟ ਦੇ ਲੋਕ ਇਸ ਵਾਰ ਅਪਣੇ ਹਲਕੇ ਦੇ ਉਮੀਦਵਾਰ ਨੂੰ ਚੁਣਨ ਦਾ ਮਨ ਬਣਾ ਚੁੱਕੇ ਹਨ ਫਰੀਦਕੋਟ ਦੇ ਲੋਕ ਹਲਕੇ ਤੋਂ ਬਾਹਰੋਂ ਆਏ ਲੋਟੂ ਉਮੀਦਵਾਰਾਂ ਨੂੰ ਸਬਕ਼ ਸਿਖਾ ਕੇ ਦਮ ਲੈਣਗੇ । ਇਸ ਮੌਕੇ ਮਲਕੀਤ ਸਿੰਘ ਰੁਪਾਣਾ ਨੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਹਲਕੇ ਤੋਂ ਬਾਹਰਲੇ ਕਮੇਡੀਅਨ ਕਰਮਜੀਤ ਅਨਮੋਲ ਤੇ ਫਰੀਦਕੋਟ ਹਲਕੇ ਦੇ ਪਿੰਡ ਝੱਖੜਵਾਲਾ ਦੇ ਵਾਸੀ ਉੱਘੇ ਸਮਾਜ ਸੇਵੀ ਤੇ ਸਮਾਜਿਕ ਗਾਇਕ ਪ੍ਰੋ ਭੋਲਾ ਯਮਲਾ ਦਾ ਆਪਸ ਵਿੱਚ ਫ਼ਸਵਾਂ ਮੁਕਾਬਲਾ ਹੋਵੇਗਾ ਤੇ ਹਲਕੇ ਦੇ ਲੋਕ ਇਸ ਵਾਰ ਪੈਰਾਸ਼ੂਟ ਰਾਹੀਂ ਉਤਾਰੇ ਉਮੀਦਵਾਰਾਂ ਨੂੰ ਮੂੰਹ ਨਹੀਂ ਲਾਉਣਗੇ। ਸਰਪੰਚ ਰੇਸ਼ਮ ਸਿੰਘ ਭਾਈਕੋਟ ਨੇ ਕਿਹਾ ਕਿ ਉੱਘੇ ਸਮਾਜ ਸੇਵੀ ਪ੍ਰੋਫੈਸਰ  ਭੋਲਾ ਯਮਲਾ ਤੋਂ ਬਿਨਾਂ ਫਰੀਦਕੋਟ ਹਲਕੇ ਦੇ ਸਾਰੇ ਕਲਾਕਾਰ ਉਮੀਦਵਾਰਾਂ ਦੀ ਸਮਾਜ ਨੂੰ ਕੋਈ ਵੀ ਦੇਣ ਨਹੀਂ ਹੈ  ਪ੍ਰੋਫੈਸਰ ਭੋਲਾ ਯਮਲਾ ਨੇ ਆਪਣੇ 30 ਸਾਲ ਸਮਾਜ ਸੇਵਾ ਵਿੱਚ ਲਾਏ ਹਨ। ਇਸ ਮੌਕੇ ਮਿੱਠੂ ਰਾਮ ਝੱਖੜਵਾਲਾ, ਸਤਵੀਰ ਚਾਹਿਲ, ਵਿਜੇ ਕਟਾਰੀਆ, ਰੇਸ਼ਮ ਭਾਈਕੋਟ, ਰਿਪਾ ਖਾਨ, ਬਿੱਟੂ ਖਾਨ, ਬਲਵਿੰਦਰ ਸਿੰਘ ਭਾਈ ਕੋਟ, ਕੁਕੂ ਖਾਨ ਰਾਮਪੁਰਾ, ਰੇਸ਼ਮ ਸਿੰਘ ਛੱਤੇਆਣਾ, ਗਗਨਦੀਪ ਸਿੰਘ ਛੱਤੇਆਣਾ, ਬਲਦੇਵ ਸਿੰਘ ਬੁੱਟਰ ਮੇਂਬਰ ਪੰਚਾਇਤ, ਪੱਮਾਂ ਕੋਟਭਾਈ, ਕੁਲਵਿੰਦਰ ਕੋਟਭਾਈ, ਗੁਰਦੀਪ ਸਿੰਘ ਮੈਂਬਰ ਪੰਚਾਇਤ, ਡਾ. ਜਗਦੀਸ਼ ਤਾਰਾ ਸਮੇਤ ਵੱਡੀ ਗਿਣਤੀ ਚ ਸਮਰਥਕ ਹਾਜ਼ਰ ਸਨ।

Post a Comment

0 Comments