ਪਿੰਡ ਹਾਕਮਵਾਲਾ ਵਿਖੇ ਜੀਤ ਦਹੀਆ ਵੱਲੋਂ ਪੰਜਾਬੀ ਗਾਇਕ ਜੈਜ਼ੀ ਬੀ ਦੇ ਮਹਿਲਾਵਾਂ ਪ੍ਰਤੀ ਗੀਤ ਵਿਚ ਭੱਦੇ ਸ਼ਬਦਾਂ ਦਾ ਕੀਤਾ ਵਿਰੋਧ, ਕਾਨੂੰਨੀ ਕਾਰਵਾਈ ਦੀ ਕੀਤੀ ਮੰਗ।

 ਪਿੰਡ ਹਾਕਮਵਾਲਾ ਵਿਖੇ ਜੀਤ ਦਹੀਆ ਵੱਲੋਂ ਪੰਜਾਬੀ ਗਾਇਕ ਜੈਜ਼ੀ ਬੀ ਦੇ ਮਹਿਲਾਵਾਂ ਪ੍ਰਤੀ ਗੀਤ ਵਿਚ ਭੱਦੇ ਸ਼ਬਦਾਂ ਦਾ ਕੀਤਾ ਵਿਰੋਧ, ਕਾਨੂੰਨੀ ਕਾਰਵਾਈ ਦੀ ਕੀਤੀ ਮੰਗ।


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ
)-ਸਮਾਜ ਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੀ ਸੁਤੰਤਰਤਾ ਸੰਗਰਾਮੀਆਂ ਦੀ ਵਾਰਿਸ ਹੋਣਹਾਰ ਧੀ ਏਕਨੂਰ ਵੈਲਫੇਅਰ ਐਸੋਸੀਏਸ਼ਨ ਦੀ ਪੰਜਾਬ ਪ੍ਰਧਾਨ ਜੀਤ ਦਹੀਆ ਵੱਲੋਂ ਪਿੰਡ ਹਾਕਮਵਾਲਾ ਵਿਖੇ ਪੰਜਾਬੀ ਗਾਇਕ ਜੈਜ਼ੀ ਬੀ ਦੇ ਔਰਤਾਂ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਸਮੂਹ ਇਲਾਕਾ ਨਿਵਾਸੀਆਂ ਨਾਲ ਮਿਲ ਕੇ ਵਿਰੋਧ ਪ੍ਰਦਰਸ਼ਨ ਕਰਕੇ ਜੈਜ਼ੀ ਬੀ ਦਾ ਪੁਤਲਾ ਫ਼ੂਕਿਆ ਗਿਆ।ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਾਜ ਸੇਵਿਕਾ ਜੀਤ ਦਹੀਆ ਨੇ ਕਿਹਾ ਕਿ ਸਮਾਜ ਵਿੱਚ ਔਰਤਾਂ ਪ੍ਰਤੀ ਨਫ਼ਰਤ ਫੈਲਾ ਕੇ ਭੜਕਾਊ ਗੀਤ ਪ੍ਰਮੋਟ ਕਰਨਾ ਸਰਾਸਰ ਗ਼ਲਤ ਹੈ। ਜਿਸ ਲਈ ਪੰਜਾਬੀ ਗਾਇਕ ਜੈਜ਼ੀ ਬੀ ਉੱਤੇ ਕਾਨੂੰਨੀ ਕਾਰਵਾਈ ਕਰਕੇ ਇਨਸਾਫ਼ ਦੀ ਗੁਹਾਰ ਲਗਾਈ।ਇਸ ਸਬੰਧੀ ਸੰਸਥਾ ਨੂੰ ਦਿਸ਼ਾ ਟਰੱਸਟ ਦੇ ਮੈਡਮ ਹਰਦੀਪ ਕੌਰ (ਚੰਡੀਗੜ੍ਹ) ਵੱਲੋਂ ਮਹਿਲਾਵਾਂ ਪ੍ਰਤੀ ਵਿਵਾਦਪੂਰਨ ਗੀਤ ਦੇ ਵਿਰੁੱਧ ਕਾਰਵਾਈ ਦੀ ਪਹਿਲ ਹੋਈ ਸੀ। ਜਿਸ ਤੋਂ ਬਾਅਦ ਸੰਸਥਾ ਨੇ ਰੋਸ ਵਿੱਚ ਪਿੰਡ ਹਾਕਮਵਾਲਾ ਦੀ ਸਾਂਝੀ ਧਰਮਸ਼ਾਲਾ ਵਿਖੇ ਭਾਰੀ ਇਕੱਠ ਕੀਤਾ ਗਿਆ।ਉਨ੍ਹਾਂ ਕਿਹਾ ਕਿ ਭੜਕਾਊ ਗੀਤਾਂ ਨਾਲ‌ ਨਾਰੀਵਰਗ ਨੂੰ ਸਮਾਜ ਵਿੱਚ ਨੀਵਾਂ ਦਿਖਾਉਣਾ ਇੱਕ ਮੰਦਭਾਗੀ ਗੱਲ ਹੈ। ਉਨ੍ਹਾਂ ਆਰਕੈਸਟਰ ਵਾਲੀ ਲੜਕੀ ਨੂੰ ਸਟੇਜ ਉੱਤੇ ਨੌਜਵਾਨਾਂ ਦੁਆਰਾ ਬਦਤਮੀਜ਼ੀ ਕੀਤੇ ਜਾਣ ਦਾ ਵੀ ਵਿਰੋਧ‌ ਕੀਤਾ।ਉਨ੍ਹਾਂ ਕਿਹਾ  ਕਿ ਪਿਛੜੀਆਂ ਸ਼੍ਰੇਣੀਆਂ ਵਿੱਚੋਂ ਉੱਚਾ ਉਠ ਕੇ ਸਿੱਖਿਆ,ਖੇਡਾਂ ਆਦਿ ਦੇ ਖੇਤਰਾਂ ਵਿੱਚ ਮਹਿਲਾਵਾਂ ਮੱਲਾਂ ਮਾਰ ਰਹੀਆਂ ਹਨ ਅਤੇ ਸਮਾਜ ਭਲਾਈ,ਆਤਮ ਨਿਰਭਰ ਹੋ ਕੇ ਘਰ ਚਲਾਉਣ ਵਾਲੀਆਂ ਧੀਆਂ ਨੂੰ ਗੀਤਾਂ ਰਾਹੀਂ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਮੰਦਭਾਗੀ ਘਟਨਾ ਹੈ। ਉਨ੍ਹਾਂ ਸਰਕਾਰ ਅੱਗੇ ਇਸ ਗੀਤ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ ਅਤੇ ਇਸ ਗੀਤ ਨੂੰ ਲਿਖਣ ਵਾਲੇ ਨਿਰਦੇਸ਼ਕ ਉੱਤੇ ਵੀ ਬਣਦੀ ਕਾਰਵਾਈ ਦੀ ਅਪੀਲ ਕੀਤੀ।ਇਸ ਮੌਕੇ ਬਿੱਕਰ ਸਿੰਘ ਮੰਘਾਣੀਆ,ਮਾਸਟਰ ਵਰਿੰਦਰ ਸਿੰਘ ਸੋਨੀ, ਬੁਢਲਾਡਾ ਸਿਲਾਈ ਸੈਂਟਰ ਦੀ ਇੰਚਾਰਜ ਬਿੰਦੂ ਸ਼ਰਮਾ, ਵੀਰਪਾਲ ਕੌਰ,ਰਣਪ੍ਰੀਤ ਸਿੰਘ ਰਾਣਾ,ਨਾਵਲ ਸ਼ਰਮਾ,ਅੰਮ੍ਰਿਤ  ਕੌਰ, ਸਿਮਰਜੀਤ ਕੌਰ ਹਾਕਮਵਾਲਾ ਸਿਲਾਈ ਸੈਂਟਰ ਦੀ ਇੰਚਾਰਜ,ਏਕਨੂਰ ਵੈਲਫੇਅਰ ਐਸੋਸੀਏਸ਼ਨ ਦੇ ਮੀਡੀਆ ਇੰਚਾਰਜ ਦਵਿੰਦਰ ਸਿੰਘ ਕੋਹਲੀ ਆਦਿ ਹਾਜ਼ਰ ਸਨ।

Post a Comment

0 Comments