ਪੁਲਿਸ ਪੈਨਸ਼ਨਰਜ ਜਿਲਾ ਇਕਾਈ ਮਾਨਸਾ ਦੀ ਮਹੀਨਾਵਾਰ ਮੀਟਿੰਗ ਹੋਈ

ਪੁਲਿਸ ਪੈਨਸ਼ਨਰਜ ਜਿਲਾ ਇਕਾਈ ਮਾਨਸਾ ਦੀ ਮਹੀਨਾਵਾਰ ਮੀਟਿੰਗ ਹੋਈ 


ਮਾਨਸਾ 4 ਐਪ੍ਰਲ ਗੁਰਜੰਟ ਸਿੰਘ ਬਾਜੇਵਾਲੀਆ
ਪੁਲਿਸ ਪੈਨਸ਼ਨਰਜ ਦਫਤਰ ਵਿਖੇ ਜਿਲਾ ਇਕਾਈ ਮਾਨਸਾ ਦੀ ਮਾਹਵਾਰੀ ਮੀਟਿੰਗ ਰਿਟਾਇਰਡ ਇੰਸ: ਗੁਰਚਰਨ ਸਿੰਘ ਮੰਦਰਾਂ,ਪ੍ਰਧਾਨ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਦੀ ਨਿਗਰਾਨੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦੇ ਹੋਏ ਪਿਛਲੇ ਦਿਨੀ ਸਵਰਗਵਾਸ ਹੋਏ ਇੰਸ: ਗੁਰਚਰਨ ਸਿੰਘ ਭੀਖੀ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇੰਟ ਕੀਤੀ ਗਈ। ਇਸ ਤੋਂ ਬਾਅਦ ਸਭਾ ਵਿੱਚ ਨਵੇੰ ਆਏ 4 ਪੈਨਸ਼ਨਰਜ (SI ਧੰਨਾ ਸਿੰਘ,ASI ਪੁਰਖਾ ਰਾਮ,ASI ਸਤਵਿੰਦਰਜੀਤ ਸਿੰਘ,ASI ਗੁਰਸੰਗਤ ਸਿੰਘ) ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ  ਹੀ 2 ਪੈਨਸ਼ਨਰਜ ASI ਰਛਪਾਲ ਸਿੰਘ  ਅਤੇ ASI ਮੁਖਤਿਆਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਉਹਨਾਂ ਦੇ ਵੀ ਹਾਰ ਪਾ ਕੇ ਲੰਬੀ ਉਮਰ ਜਿਉਣ ਲਈ ਸੁਭ-ਕਾਮਨਾਵਾਂ ਦਿੱਤੀਆ ਗਈਆ। 

          ਮੀਟਿੰਗ ਦੌਰਾਨ ਪ੍ਰਧਾਨ ਜੀ ਵੱਲੋਂ ਉਚ ਦਫਤਰਾ ਪਾਸੋਂ ਪ੍ਰਾਪਤ ਹੋਏ ਪੱਤਰ/ਹੁਕਮਾਂ ਬਾਰੇ ਅਤੇ ਸਮੇੰ ਸਮੇੰ ਸਿਰ ਆਏ ਮਾਨਯੋਗ ਕੋਰਟਾਂ ਦੇ ਫੈਸਲਿਆਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।

              ਸਾਰੇ ਪੈਨਸ਼ਨਰਜ ਨੂੰ ਦੱਸਿਆ ਗਿਆ ਕਿ ਪਿਛਲੇ ਦਿਨੀਂ ਪੰਜਾਬ ਸਟੇਟ ਬਾਡੀ ਦੇ ਪ੍ਰਧਾਨ ਦੀ ਚੋਣ ਹੋ ਚੁੱਕੀ ਹੈ, ਮੀਟਿੰਗ  ਦੌਰਾਨ ਜਿਹਨਾਂ ਪੈਨਸ਼ਨਰਜ ਨੇ ਆਪਣੀਆ ਦੁੱਖ-ਤਕਲੀਫਾਂ ਜਾਂ ਪੈਡਿੰਗ ਕੰਮਕਾਜਾਂ ਸਬੰਧੀ ਮਸਲੇ ਦੱਸੇ ਹਨ, ਉਹਨਾਂ ਨੂੰ ਜਲਦੀ ਤੋੰ ਜਲਦੀ ਹੱਲ ਕਰਾਉਣ ਲਈ ਛੇਤੀ ਹੀ ਸਟੇਟ ਬਾਡੀ ਪ੍ਰਧਾਨ ਜੀ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਜਿਹਨਾਂ ਪੈਨਸ਼ਨਰਜ ਨੂੰ ਪੈਂਨਸ਼ਨ ਹੋਏ  ਦੋ ਸਾਲ ਦਾ ਸਮਾਂ ਹੋ ਚੁੱਕਾ ਹੈ, ਉਹਨਾਂ ਨੂੰ LTC ਫਾਰਮ ਭਰਨ ਸਬੰਧੀ ਸਮਝਾਇਆ ਗਿਆ ਅਤੇ ਜਿਲਾ ਪੱਧਰ ਤੇ ਜੇਕਰ ਕਿਸੇ ਪੈਨਸ਼ਨਰ ਦਾ ਕੋਈ ਮੈਡੀਕਲ ਬਿੱਲ ਆਦਿ ਪੈਡਿੰਗ ਹੈ,ਬਾਰੇ ਪੁੱਛਿਆ ਗਿਆ ਤਾਂ ਜੋ ਪੈਰਵੀ ਕਰਕੇ ਪਾਸ ਕਰਵਾਇਆ ਜਾ ਸਕੇ।

          ਮੀਟਿੰਗ ਦੌਰਾਨ ਮਾਨਯੋਗ ਪੰਜਾਬ ਸਰਕਾਰ ਨੂੰ ਪੈਡਿੰਗ DA ਤੁਰੰਤ ਦੇਣ, ਪੇ-ਕਮਿਸ਼ਨ ਦੀ ਅਧੂਰੀ ਰਿਪੋਰਟ ਦੀ ਬਜਾਏ ਫੈਕਟਰ 2.59 ਅਨੁਸਾਰ ਪੈਂਨਸ਼ਨ ਤੁਰੰਤ ਰੀਵਾਇਜ ਕਰਕੇ ਲਾਗੂ ਕਰਨ, ਮੈਡੀਕਲ ਭੱਤਾ 2000/-ਰੁਪਏ ਦੇਣ ਆਦਿ ਮੰਗਾਂ ਨੂੰ ਪ੍ਰਵਾਨ ਕਰਨ ਦੀ ਮੰਗ ਕੀਤੀ ਗਈ। ਇਸ ਤੋੰ ਇਲਾਵਾ ਪੁਲਿਸ ਪੈਨਸ਼ਨਰਜ ਨੂੰ ਕਾਰ-ਸਰਕਾਰ ਜਾਂ ਮਾਨਯੋਗ ਅਦਾਲਤਾਂ ਵਿੱਚ ਪੇਸ਼ੀਆ ਤੇ ਜਾਣ/ਆਉਣ ਸਮੇਂ ਫਰੀ ਬੱਸ ਸਫਰ ਦੀ ਸੁਵਿਧਾ ਮੁਹੱਈਆ ਕਰਵਾਉਣ ਦੀ ਮੰਗ ਵੀ ਕੀਤੀ ਗਈ।

            ਅਖੀਰ ਵਿੱਚ ਮੀਤ ਪ੍ਰਧਾਨ SI ਦਰਸ਼ਨ ਕੁਮਾਰ ਗੇਹਲੇ ਵੱਲੋਂ ਮੀਟਿੰਗ ਵਿੱਚ ਹਾਜ਼ਰ ਆਏ ਸਾਰੇ ਸਤਿਕਾਰਯੋਗ ਅਹੁਦੇਦਾਰਾਂ ਅਤੇ ਮੈਬਰਾਂ ਦਾ ਧੰਨਵਾਦ ਕੀਤਾ ਗਿਆ। ਮੀਟਿੰਗ ਦੌਰਾਨ ਫੋਟੋਗ੍ਰਾਫੀ ਦੀ ਕਾਰਵਾਈ ASI ਗੁਰਪਿਆਰ ਸਿੰਘ ਵੱਲੋਂ ਨਿਭਾਈ ਗਈ।   

Post a Comment

0 Comments