ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਬਰਨਾਲਾ ਦਾ ਦੌਰਾ ਸੰਘੇੜਾ,ਹੰਡਿਆਇਆ ਚੁੰਗਾ ਕੋਠੇ, ਸੇਖਾ, ਕੱਟੂ ਤੇ ਭੱਠਲਾਂ ਵਿਖੇ ਕੀਤੇ ਸੰਗਤ ਦਰਸ਼ਨ

 ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਬਰਨਾਲਾ ਦਾ ਦੌਰਾ ਸੰਘੇੜਾ, ਹੰਡਿਆਇਆ ਚੁੰਗਾ ਕੋਠੇ, ਸੇਖਾ, ਕੱਟੂ ਤੇ ਭੱਠਲਾਂ ਵਿਖੇ ਕੀਤੇ ਸੰਗਤ ਦਰਸ਼ਨ

ਹਲਕੇ ਦਾ ਬਹੁਪੱਖੀ ਵਿਕਾਸ ਤੇ ਲੋਕਾਂ ਦੀ ਹਰ ਮੁਸ਼ਕਿਲ ਨੂੰ  ਹੱਲ ਕਰਵਾਉਣਾ ਮੇਰੀ ਜਿੰਮੇਵਾਰੀ: ਸਿਮਰਨਜੀਤ ਸਿੰਘ ਮਾਨ


ਬਰਨਾਲਾ,3,ਅਪ੍ਰੈਲ/ਕਰਨਪ੍ਰੀਤ ਕਰਨ/ -
ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਅੱਜ ਜ਼ਿਲ੍ਹਾ ਬਰਨਾਲਾ ਦੇ ਦੌਰੇ ਦੌਰਾਨ ਸੰਘੇੜਾ, ਹੰਡਿਆਇਆ ਚੁੰਗਾ ਕੋਠੇ, ਸੇਖਾ, ਕੱਟੂ ਤੇ ਭੱਠਲਾਂ ਵਿਖੇ ਸੰਗਤ ਦਰਸ਼ਨ ਕੀਤੇ | ਉਪਰੋਕਤ ਪਿੰਡਾਂ ਵਿੱਚ ਪਹੁੰਚਣ 'ਤੇ ਲੋਕਾਂ ਵਿੱਚ ਸ. ਸਿਮਰਨਜੀਤ ਸਿੰਘ ਮਾਨ ਦਾ ਭਰਵਾਂ ਸਵਾਗਤ ਕੀਤਾ ਗਿਆ | ਇਸ ਦੌਰਾਨ ਸ. ਮਾਨ ਨੇ ਭਰਵੇਂ  ਇਕੱਠਾ ਨੂੰ  ਸੰਬੋਧਨ ਕਰਦਿਆਂ ਕਿਹਾ ਕਿ ਹਲਕੇ ਦਾ ਬਹੁਪੱਖੀ ਵਿਕਾਸ ਅਤੇ ਲੋਕਾਂ ਦੀ ਹਰ ਮੁਸ਼ਕਿਲ ਨੂੰ  ਹੱਲ ਕਰਵਾਉਣ ਉਨ੍ਹਾਂ ਦੀ ਜਿੰਮੇਵਾਰੀ ਹੈ | ਉਨ੍ਹਾਂ ਆਪਣੇ ਪਿਛਲੇ ਡੇਢ ਸਾਲ ਦੇ ਕਾਰਜਕਾਲ ਦਾ ਲੇਖਾ-ਜੋਖਾ ਪੇਸ਼ ਕਰਦੇ ਹੋਏ ਦੱਸਿਆ ਕਿ ਐਮ.ਪੀ. ਕੋਟੇ ਤਹਿਤ ਮਿਲੀ ਕਰੀਬ 10 ਕਰੋੜ ਰੁਪਏ ਦੀ ਰਾਸ਼ੀ ਹਲਕੇ ਦੇ ਸਾਰੇ ਵਰਗਾਂ ਵਿੱਚ ਬਿਨ੍ਹਾਂ ਪੱਖਪਾਤ ਤੋਂ ਵੰਡੀ ਗਈ ਹੈ | ਇਸਦੇ ਨਾਲ ਹੀ ਜ਼ਿਲ੍ਹਾ ਸੰਗਰੂਰ ਦੇ ਬਿਜਲੀ ਨਵੀਨੀਕਰਨ ਲਈ 164 ਕਰੋੜ ਰੁਪਏ, ਜ਼ਿਲ੍ਹਾ ਬਰਨਾਲਾ ਦੇ ਬਿਜਲੀ ਨਵੀਨੀਕਰਨ ਲਈ 64 ਕਰੋੜ ਰੁਪਏ ਅਤੇ ਜ਼ਿਲ੍ਹਾ ਮਾਲੇਰਕੋਟਲਾ ਦੇ ਬਿਜਲੀ ਨਵੀਨੀਕਰਨ ਲਈ 53 ਕਰੋੜ ਰੁਪਏ ਦੀ ਰਾਸ਼ੀ ਕੇਂਦਰ ਤੋਂ ਮੰਜੂਰ ਕਰਵਾਈ ਗਈ ਹੈ | ਬਿਜਲੀ ਦਾ ਮੁਕੰਮਲ ਨਵੀਨੀਕਰਨ ਹੋਣ ਨਾਲ ਹਲਕੇ ਦੇ ਲੋਕਾਂ ਨੂੰ  ਬਿਜਲੀ ਨਾਲ ਸਬੰਧਤ ਪੇਸ਼ ਆਉਣ ਵਾਲੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਹੋ ਜਾਵੇਗਾ | ਇਸੇ ਤਰ੍ਹਾਂ ਕੈਂਸਰ ਦੇ ਮਰੀਜਾਂ ਲਈ ਕਰੀਬ 1 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਵਾਈ ਗਈ | ਅੰਗਹੀਣਾ ਨੂੰ  ਨਕਲੀ ਅੰਗ, ਮੋਟਰਾਈਜਡ ਟ੍ਰਾਈਸਾਈਕਲਾਂ ਅਤੇ ਹੋਰ ਸਹਾਇਕ ਉਪਕਰਨ ਮੁਹੱਈਆ ਕਰਵਾਉਣ ਲਈ 1 ਕਰੋੜ ਰੁਪਏ ਦੀ ਰਾਸ਼ੀ ਮੰਜੂਰ ਕਰਵਾਈ | ਨੌਜਵਾਨਾਂ ਨੂੰ  ਨਸ਼ਿਆਂ ਤੋਂ ਬਚਾ ਕੇ ਖੇਡਾਂ ਨਾਲ ਜੋੜਣ ਲਈ ਇਨਡੋਰ ਤੇ ਓਪਨ ਜਿੰਮਾਂ ਤੋਂ ਇਲਾਵਾ ਵਾਲੀਬਾਲ ਤੇ ਕ੍ਰਿਕਟ ਕਿੱਟਾਂ ਵੱਡੇ ਪੱਧਰ 'ਤੇ ਵੰਡੀਆਂ ਗਈਆਂ ਹਨ | ਇਸ ਤੋਂ ਇਲਾਵਾ ਅਨੇਕਾਂ ਕੰਮ ਹਨ, ਜੋ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਕਰਵਾਏ ਜਾ ਚੁੱਕੇ ਹਨ ਅਤੇ ਜੋ ਬਾਕੀ ਰਹਿ ਗਏ ਹਨ, ਉਨ੍ਹਾਂ ਨੂੰ  ਆਉਣ ਵਾਲੇ ਸਮੇਂ ਵਿੱਚ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ | ਉਨ੍ਹਾਂ ਲੋਕਾਂ ਨੂੰ  ਅਪੀਲ ਕੀਤੀ ਕਿ ਵਿਰੋਧੀ ਸਿਆਸੀ ਪਾਰਟੀਆਂ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿੰਦੇ ਹੋਏ ਆਪਣੀ ਵੋਟ ਦਾ ਸੋਚ ਸਮਝ ਕੇ ਇਸਤੇਮਾਲ ਕਰਦੇ ਹੋਏ ਹਲਕੇ ਦੀ ਖੁਸ਼ਹਾਲੀ ਤੇ ਤਰੱਕੀ ਲਈ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦਾ ਸਾਥ ਦਿੱਤਾ ਜਾਵੇ |

       ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਜਥੇਦਾਰ ਗੁਰਨੈਬ ਸਿੰਘ ਰਾਮਪੁਰਾ, ਜੀਤ ਸਿੰਘ ਮਾਂਗੇਵਾਲ, ਹਰਬੰਸ ਸਿੰਘ ਸਲੇਮਪੁਰ, ਗੁਰਜੰਟ ਸਿੰਘ ਕੱਟੂ, ਗੁਰਪ੍ਰੀਤ ਸਿੰਘ ਖੁੱਡੀ ਯੂਥ ਪ੍ਰਧਾਨ, ਪਿ੍ੰਸੀਪਲ ਬਲਦੇਵ ਸਿੰਘ, ਨਵਦੀਪ ਗੋਪੀ, ਜਗਦੀਪ ਸਿੰਘ ਯੂਥ ਆਗੂ, ਮਨਜੀਤ ਸਿੰਘ ਸੰਘੇੜਾ, ਡਾ. ਪ੍ਰੇਮਜੀਤ ਸਿੰਘ, ਸੁਖਚੈਨ ਸਿੰਘ ਸੰਘੇੜਾ, ਨਛੱਤਰ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਮਿੱਠੂ ਹੰਡਿਆਇਆ ਬੀਬੀ ਸ਼ਿੰਦਰ ਕੌਰ ਪ੍ਰਧਾਨ, ਬੀਬੀ ਕਰਮਜੀਤ ਕੌਰ ਪ੍ਰਧਾਨ, ਮਾਸਟਰ  ਜਗਤਾਰ ਸਿੰਘ ਸੇਖਾ ਦਲਜੀਤ ਸਿੰਘ ਯੂਥ ਆਗੂ, ਕੁਲਵਿੰਦਰ ਸਿੰਘ, ਹਰਦੀਪ ਸਿੰਘ ਕਾਕਾ ਯੂਥ ਆਗੂ, ਗੁਰਪ੍ਰੀਤ ਸਿੰਘ ਭੱਠਲ, ਹਰਮਨ ਸਿੰਘ ਬਰਨਾਲਾ ਸਮੇਤ ਹੋਰ ਆਗੂ ਵੀ ਹਾਜਰ ਸਨ |

Post a Comment

0 Comments