ਆਵਾ ਬਸਤੀ ਵਿਚ ਇਕ ਜਗ੍ਹਾ ਉੱਪਰ ਕਬਜ਼ੇ ਨੂੰ ਲੈ ਕੇ ਡੇਰਾ ਬਾਬਾ ਗਾਂਧਾ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਹਮੋ-ਸਾਹਮਣੇ

ਆਵਾ ਬਸਤੀ ਵਿਚ ਇਕ ਜਗ੍ਹਾ ਉੱਪਰ ਕਬਜ਼ੇ ਨੂੰ ਲੈ ਕੇ ਡੇਰਾ ਬਾਬਾ ਗਾਂਧਾ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਹਮੋ-ਸਾਹਮਣੇ 

ਆਵਾ ਬਸਤੀ ਬਰਨਾਲਾ ਦੇ ਨਾਲ ਲੱਗਦੀ ਡੇਰੇ ਦੀ 5 ਕਨਾਲ 14 ਮਰਲੇ ਜਗ੍ਹਾ ਉੱਪਰ ਕੁੱਝ ਬੰਦਿਆਂ ਵਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ*-ਮਹੰਤ ਪਿਆਰਾ ਸਿੰਘ  


ਬਰਨਾਲਾ,3,ਅਪ੍ਰੈਲ/ਕਰਨਪ੍ਰੀਤ ਕਰਨ/ -
ਬਰਨਾਲਾ ਦੇ ਸੰਘੇੜਾ ਰੋਡ ਤੇ ਆਵਾ ਬਸਤੀ ਵਿਚਲੀ ਜਗ੍ਹਾ ਉੱਪਰ ਕਬਜ਼ੇ ਨੂੰ ਲੈ ਕੇ ਡੇਰਾ ਬਾਬਾ ਗਾਂਧਾ ਸਿੰਘ ਦੇ ਗੱਦੀਨਸ਼ੀਨ ਮਹੰਤ ਪਿਆਰਾ ਸਿੰਘ ਅਤੇ ਸਰੋਮਣੀ ਕਮੇਟੀ ਆਹਮੋ-ਸਾਹਮਣੇ ਹੋਈਆਂ ਦੋਵਾਂ ਧਿਰਾਂ ਨੇ ਕਾਰਵਾਈ ਲਈ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ 

       ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਆਵਾ ਬਸਤੀ ਵਿਚ ਇਕ ਜਗ੍ਹਾ ਉੱਪਰ ਕਬਜ਼ੇ ਨੂੰ ਲੈ ਕੇ ਹੋਏ ਘਟਨਾਕ੍ਰਮ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮਹੰਤ ਪਿਆਰਾ ਸਿੰਘ ਡੇਰਾ ਬਾਬਾ ਗਾਂਧਾ ਸਿੰਘ ਆਹਮੋ-ਸਾਹਮਣੇ ਆ ਗਏ ਹਨ। ਇਸ ਘਟਨਾਕ੍ਰਮ ਸੰਬੰਧੀ ਮਹੰਤ ਪਿਆਰਾ ਸਿੰਘ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਉਹ ਸਾਲ 1988 ਤੋਂ ਮੋਹਤਮਿਮ ਮਹੰਤ ਹਨ। ਡੇਰੇ ਦੀ ਜਗ੍ਹਾ 5 ਕਨਾਲ 14 ਮਰਲੇ ਜੋ ਆਵਾ ਬਸਤੀ ਬਰਨਾਲਾ ਦੇ ਨਾਲ ਲੱਗਦੀ ਹੈ, ਉੱਪਰ ਕੁੱਝ ਬੰਦਿਆਂ ਵਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਸਾਡੇ ਵਲੋਂ ਮੌਕੇ 'ਤੇ ਜਾ ਕੇ ਜਦੋਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਵੇਂ ਸੈਸ਼ਨ ਮੌਕੇ ਸਟਾਫ਼ ਅਤੇ ਰੋਕਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਜਗ੍ਹਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪਾਸੋਂ ਪਟੇ 'ਤੇ ਲਈ ਹੈ ਅਤੇ ਇਸ ਪਰ ਉਹ ਕੋਈ ਅਕੈਡਮੀ ਦੀ ਇਮਾਰਤ ਦੀ ਤਾਮੀਰ ਕਰਨਗੇ| ਮਹੰਤ ਪਿਆਰਾ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਅਜਿਹਾ ਕਰਨ ਤੋਂ ਰੋਕਣ 'ਤੇ ਉਹ ਬੰਦੂਕਾਂ ਅਤੇ ਕਿਰਪਾਨਾਂ ਕੱਢ ਕੇ ਧਮਕੀਆਂ ਦੇਣ ਲੱਗੇ ਕਿ ਅਸੀਂ ਇਸ ਜਗ੍ਹਾ ਉੱਪਰ ਕਬਜ਼ਾ ਕਰ ਕੇ ਹੀ ਰਹਾਂਗੇ। ਇਸ ਘਟਨਾ ਦੇ ਚੱਲਦਿਆਂ ਉੱਥੇ ਲੋਕਾਂ ਦਾ ਇਕੱਠ ਹੋ ਗਿਆ ਅਤੇ ਇਕੱਠ ਦੇਖ ਕੇ ਉਕਤ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ। ਮਹੰਤ ਪਿਆਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਐਸ.ਡੀ.ਐਮ. ਅਤੇ ਡੀ.ਐਸ.ਪੀ. ਬਰਨਾਲਾ ਨੂੰ ਲਿਖਤੀ ਸ਼ਿਕਾਇਤ ਦੇ ਕੇ ਡੇਰੇ ਦੀ ਜ਼ਮੀਨ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਬੀਤੇ ਦਿਨੀਂ ਗੁਰਦੁਆਰਾ ਬਾਬਾ ਗਾਂਧਾ ਸਿੰਘ ਬਰਨਾਲਾ ਦੇ ਮੈਨੇਜਰ ਸੁਰਜੀਤ ਸਿੰਘ ਵਲੋਂ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੀ ਗਈ ਲਿਖਤੀ ਸ਼ਿਕਾਇਤ ਵਿਚ ਉਕਤ ਜਗ੍ਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਣ ਸਬੰਧੀ ਦੱਸ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ।

Post a Comment

0 Comments